Thailand Cambodia Border Conflict: ਹੁਣ ਇਨ੍ਹਾਂ ਦੋ ਦੇਸ਼ਾਂ ਵਿਚਾਲੇ ਲੱਗੀ ਜੰਗ, ਦੋ ਫੌਜੀ ਟਿਕਾਣੇ ਤਬਾਹ
Thailand Cambodia border conflict: ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਪੁਰਾਣੇ ਸਮੇਂ ਤੋਂ ਚੱਲ ਰਿਹਾ ਸਰਹੱਦੀ ਵਿਵਾਦ ਹੁਣ ਜੰਗ ਵਿੱਚ ਬਦਲਦਾ ਨਜ਼ਰੀਂ ਆਉਣ ਲੱਗਿਆ ਹੈ।
ਜਾਣਕਾਰੀ ਅਨੁਸਾਰ, ਦੋਵਾਂ ਦੇਸ਼ਾਂ ਦੀ ਸਰਹੱਦ ‘ਤੇ ਗੋਲੀਬਾਰੀ ਹੋਈ ਹੈ। ਇਸ ਦੇ ਨਾਲ ਹੀ, ਥਾਈਲੈਂਡ ਦੀ ਹਵਾਈ ਸੈਨਾ ਨੇ ਕੰਬੋਡੀਆ ਦੇ ਦੋ ਫੌਜੀ ਟਿਕਾਣਿਆਂ ‘ਤੇ ਹਮਲਾ ਕੀਤਾ ਹੈ।
ਹਮਲੇ ਵਿੱਚ ਕੰਬੋਡੀਆ ਦੇ ਫੌਜੀ ਟਿਕਾਣੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਥਾਈਲੈਂਡ ਦੀ ਹਵਾਈ ਸੈਨਾ ਨੇ ਇਹ ਹਵਾਈ ਹਮਲੇ F-16 ਜੈੱਟਾਂ ਨਾਲ ਕੀਤੇ ਹਨ। ਹਮਲੇ ਤੋਂ ਪਹਿਲਾਂ, ਅੱਜ ਸਵੇਰੇ ਸਰਹੱਦ ‘ਤੇ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਭਿਆਨਕ ਝੜਪ ਹੋਈ।
ਕੰਬੋਡੀਆ ਦੇ ਰੱਖਿਆ ਬੁਲਾਰੇ ਜਨਰਲ ਮਾਲੀ ਸੋਚੇਤਾ ਨੇ ਕਿਹਾ ਕਿ ਅਸੀਂ ਥਾਈ ਸੈਨਿਕਾਂ ਦੀ ਘੁਸਪੈਠ ਤੋਂ ਬਾਅਦ ਇਹ ਜਵਾਬੀ ਕਾਰਵਾਈ ਕੀਤੀ ਹੈ।
ਕੰਬੋਡੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਥਾਈਲੈਂਡ ਨੇ ਓਡਾਰ ਮੀਨਚੇ ਅਤੇ ਪ੍ਰੀਆਹ ਵਿਹੀਅਰ ਪ੍ਰਾਂਤਾਂ ਵਿੱਚ ਉਨ੍ਹਾਂ ਦੇ ਮੰਦਰਾਂ ਅਤੇ ਫੌਜੀ ਟਿਕਾਣਿਆਂ ‘ਤੇ ਹਮਲਾ ਕੀਤਾ।
ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਇੱਕ ਸ਼ਾਂਤੀਪੂਰਨ ਹੱਲ ਚਾਹੁੰਦੇ ਹਾਂ। ਰਿਪੋਰਟ ਦੇ ਅਨੁਸਾਰ, ਵੀਰਵਾਰ ਨੂੰ ਕੰਬੋਡੀਆ ਦੇ ਹਮਲੇ ਵਿੱਚ ਦੋ ਥਾਈ ਸੈਨਿਕ ਮਾਰੇ ਗਏ ਸਨ। news24

