All Latest NewsGeneralNationalNews FlashTop BreakingTOP STORIES

CPI ਦੇ ਜਨਰਲ ਸਕੱਤਰ ਕਾਮਰੇਡ ਡੀ. ਰਾਜਾ, ਸੀਤਾਰਾਮ ਯੇਚੁਰੀ ਅਤੇ ਜਾਧਵ ਰੈਡੀ “ਰਮੇਸ਼ ਚੰਦਰ ਯਾਦਗਾਰੀ ਸ਼ਾਂਤੀ ਪੁਰਸਕਾਰ” ਨਾਲ ਸਨਮਾਨਿਤ!

 

ਪਰਮਜੀਤ ਢਾਬਾਂ, ਨਵੀਂ ਦਿੱਲੀ

ਭਾਰਤੀ ਕਮਿਊਨਿਸਟ ਪਾਰਟੀ (CPI) ਦੇ ਜਨਰਲ ਸਕੱਤਰ ਡੀ. ਰਾਜਾ ਅਤੇ ਭਾਰਤੀ ਕਮਿਊਨਿਸਟ ਪਾਰਟੀ (CPI ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੂੰ “ਰਮੇਸ਼ ਚੰਦਰ ਯਾਦਗਾਰੀ ਸ਼ਾਂਤੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਆਲ ਇੰਡੀਆ ਪੀਸ ਐਂਡ ਸੋਲੀਡੈਰਿਟੀ ਐਸੋਸੀਏਸ਼ਨ ਦੀ ਜਨਰਲ ਕਮੇਟੀ ਦੀ ਮੀਟਿੰਗ ਅਤੇ ਵਿਸ਼ਵ ਸ਼ਾਂਤੀ ਪ੍ਰੀਸ਼ਦ ਦੀ 75ਵੀਂ ਵਰ੍ਹੇਗੰਢ ਮੌਕੇ ਪ੍ਰਦਾਨ ਕੀਤਾ ਗਿਆ।

ਆਲ ਇੰਡੀਆ ਪੀਸ ਸੋਲੀਡੈਰਿਟੀ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਅਤੇ ਜਨਰਲ ਕਮੇਟੀ ਦੀ ਮੀਟਿੰਗ 16 ਅਤੇ 17 ਅਗਸਤ ਨੂੰ ਸੁਰਜੀਤ ਭਵਨ ਨਵੀਂ ਦਿੱਲੀ ਵਿਖੇ ਹੋਈ। ਇਸ ਵਿੱਚ ਵਿਸ਼ਵ ਸ਼ਾਂਤੀ ਕੌਂਸਲ ਦੇ ਪ੍ਰਧਾਨ ਪੱਲਵ ਸੇਨ ਗੁਪਤਾ, ਆਲ ਇੰਡੀਆ ਪੀਸ ਸੋਲੀਡੈਰਿਟੀ ਐਸੋਸੀਏਸ਼ਨ ਦੇ ਕਾਰਜਕਾਰੀ ਕਮੇਟੀ ਮੈਂਬਰ ਜਾਦਵ ਰੈਡੀ, ਤਿਥੀ ਸੁਧਾਕਰ, ਜਨਰਲ ਸਕੱਤਰ ਅਰੁਣ ਕੁਮਾਰ,ਹਰਚੰਦ ਸਿੰਘ ਬਾਠ, ਕਾਰਜਕਾਰੀ ਕਮੇਟੀ ਦੇ ਮੈਂਬਰ ਅਤੇ ਜਨਰਲ ਕਮੇਟੀ ਮੈਂਬਰ ਵੀ ਹਾਜ਼ਰ ਸਨ।

ਦੋ ਰੋਜ਼ਾ ਚੱਲੀ ਇਸ ਮੀਟਿੰਗ ਵਿੱਚ 30 ਦੇ ਕਰੀਬ ਸਾਥੀਆਂ ਨੇ ਭਾਗ ਲਿਆ ਅਤੇ ਮੌਜੂਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਾਜਨੀਤਿਕ ਹਾਲਾਤਾਂ ਅਤੇ ਭਵਿੱਖ ਦੀਆਂ ਯੋਜਨਾਵਾਂ ‘ਤੇ ਰਿਪੋਰਟਾਂ ਪੇਸ਼ ਕੀਤੀਆਂ ਗਈਆਂ। ਅੰਤ ਵਿੱਚ ਫਲਸਤੀਨ ਅਤੇ ਕਿਊਬਾ ਦੀ ਏਕਤਾ ਦਾ ਪ੍ਰਗਟਾਵਾ ਕਰਦੇ ਮਤੇ ਪਾਸ ਕੀਤੇ ਗਏ। 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ “ਮੁਕਤ ਫਲਸਤੀਨ” ਦੇ ਸੁਪਨੇ ਨੂੰ ਪੂਰਾ ਕਰਨ ਲਈ, ਇੱਕ ਧਰਮ ਨਿਰਪੱਖ ਭਾਰਤ ਦੀ ਰੱਖਿਆ ਲਈ ਪੂਰੇ ਭਾਰਤ ਵਿੱਚ ਰੈਡੀਕਲ ਅੰਦੋਲਨਾਂ ਦਾ ਆਯੋਜਨ ਕਰੋ,ਨਵੰਬਰ ਵਿੱਚ ਹੈਦਰਾਬਾਦ ਸ਼ਹਿਰ ਵਿੱਚ “ਫਲਸਤੀਨੀ ਏਕਤਾ ਅਤੇ ਵਿਸ਼ਵ ਸ਼ਾਂਤੀ” ਦੇ ਸੰਕਲਪਾਂ ‘ਤੇ ਜ਼ੋਰ ਦੇਣ ਲਈ ਇੱਕ ਵਿਸ਼ੇਸ਼ ਸੈਮੀਨਾਰ ਕਰਨ ਦਾ ਵੀ ਫੈਸਲਾ ਕੀਤਾ ਗਿਆ ਸੀ।

ਇਸ ਮੌਕੇ ਆਲ ਇੰਡੀਆ ਪੀਸ ਸੋਲੀਡੈਰਿਟੀ ਐਸੋਸੀਏਸ਼ਨ ਦੇ ਸੰਸਥਾਪਕਾਂ ਵਿੱਚੋਂ ਇੱਕ ਰਮੇਸ਼ ਚੰਦਰ ਦੀ ਯਾਦ ਵਿੱਚ ਸ਼ਾਂਤੀ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਗਿਆ। ਇਸ ਲੜੀ ਤਹਿਤ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਅਤੇ ਭਾਰਤੀ ਕਮਿਊਨਿਸਟ ਪਾਰਟੀ(ਮਾਰਕਸਵਾਦੀ)ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੂੰ ਪੁਡੁਚੇਰੀ ਦੇ ਮੰਤਰੀ ਲਕਸ਼ਮੀ ਨਰਾਇਣਨ,ਪਵਨ ਕੁਮਾਰ ਬਾਂਸਲ ਅਤੇ ਜਾਧਵ ਰੈਡੀ ਪੰਜ ਵਿਅਕਤੀਆਂ ਨੂੰ “ਰਮੇਸ਼ ਚੰਦਰਾ ਯਾਦਗਾਰੀ ਸ਼ਾਂਤੀ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਇਨ੍ਹਾਂ ਸਮਾਗਮਾਂ ਵਿੱਚ ਪੀਸ ਯੂਨਿਟੀ ਐਸੋਸੀਏਸ਼ਨ ਦੇ ਪੰਜਾਬ ਤੋਂ ਰੋਸ਼ਨ ਲਾਲ ਮੋਦਗਿੱਲ,ਐਡਵੋਕੇਟ ਜਸਪਾਲ ਸਿੰਘ ਦੱਪਰ, ਡਾਕਟਰ ਇੰਦਰਵੀਰ ਮੋਗਾ,ਐਡਵੋਕੇਟ ਬੈਨੀ ਥੋਮਸ, ਵੀ.ਪੀ. ਕੋਸ਼ਿਕ,,ਐਡਵੋਕੇਟ ਲਵਨੀਤ ਠਾਕੁਰ,ਐਡਵੋਕੇਟ ਪਰਮਜੀਤ ਢਾਬਾਂ, ਸਤਨਾਮ ਸਿੰਘ ਨੇ ਵੀ ਸ਼ਿਰਕਤ ਕੀਤੀ।

 

Leave a Reply

Your email address will not be published. Required fields are marked *