All Latest NewsGeneralNews FlashPunjab NewsTop BreakingTOP STORIES

ਪੰਜਾਬ ਵਾਸੀਆਂ ਨੂੰ ਵੱਡਾ ਝਟਕਾ! ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਮਹਿੰਗੀ

 

ਚੰਡੀਗੜ੍ਹ-

ਪੰਜਾਬ ਵਾਸੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਸੂਬੇ ਦੇ ਅੰਦਰ ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਮਹਿੰਗੀ ਹੋ ਗਈ ਹੈ। ਕਿਉਂਕਿ ਸੂਬੇ ਵਿੱਚ ਗ੍ਰੀਨ ਟੈਕਸ ਲਾਗੂ ਹੋ ਗਿਆ ਹੈ। ਪੰਜਾਬ ਸਰਕਾਰ ਦੇ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਹੁਣ ਪੁਰਾਣੇ ਨਾਨ-ਟ੍ਰਾਂਸਪੋਰਟ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਪੈਟਰੋਲ ਦੋ ਪਹੀਆ ਵਾਹਨ ਮਾਲਕਾਂ ਨੂੰ 500 ਰੁਪਏ ਗ੍ਰੀਨ ਟੈਕਸ ਅਤੇ ਡੀਜ਼ਲ ਚਾਲਕਾਂ ਨੂੰ 1000 ਰੁਪਏ ਗ੍ਰੀਨ ਟੈਕਸ ਅਦਾ ਕਰਨਾ ਹੋਵੇਗਾ।

ਇਸੇ ਤਰ੍ਹਾਂ 1500 ਸੀਸੀ ਤੋਂ ਘੱਟ ਵਾਲੇ ਚਾਰ ਪਹੀਆ ਵਾਹਨਾਂ ਲਈ ਪੈਟਰੋਲ ਲਈ 3000 ਰੁਪਏ ਅਤੇ ਡੀਜ਼ਲ ਵਾਹਨਾਂ ਲਈ 4000 ਰੁਪਏ ਮਹਿੰਗਾ ਪਵੇਗਾ। ਇਸੇ ਤਰ੍ਹਾਂ 1500 ਸੀਸੀ ਪੈਟਰੋਲ ਦੋਪਹੀਆ ਵਾਹਨ ‘ਤੇ 4,000 ਰੁਪਏ ਅਤੇ ਡੀਜ਼ਲ ਵਾਹਨ ‘ਤੇ 6,000 ਰੁਪਏ ਦੀ ਫੀਸ ਰੱਖੀ ਗਈ ਹੈ।

ਇਸੇ ਤਰ੍ਹਾਂ ਟਰਾਂਸਪੋਰਟ ਵਾਹਨਾਂ ਲਈ ਵੀ ਨਵੇਂ ਟੈਕਸ ਤੈਅ ਕੀਤੇ ਗਏ ਹਨ। ਇਸ ਮੁਤਾਬਕ ਉਨ੍ਹਾਂ ਨੂੰ ਵਾਹਨ ਰਜਿਸਟ੍ਰੇਸ਼ਨ ਦੇ 8 ਸਾਲ ਬਾਅਦ ਹਰ ਸਾਲ ਭੁਗਤਾਨ ਕਰਨਾ ਹੋਵੇਗਾ।

ਅਜਿਹੇ ਵਪਾਰਕ ਮੋਟਰ ਸਾਈਕਲ ‘ਤੇ 200 ਰੁਪਏ, ਤਿੰਨ ਪਹੀਆ ਵਾਹਨ (ਗੁਡਜ਼ ਐਂਡ ਪੈਸੇੰਜਰ) 300 ਰੁਪਏ, ਮੋਟਰ ਕੈਬ/ਮੈਕਸੀ ਕੈਬ 500 ਰੁਪਏ, ਲਾਈਟ ਮੋਟਰ (ਗੁਡਜ਼ ਐਂਡ ਪੈਸੇੰਜਰ) 1500 ਰੁਪਏ, ਮੱਧਮ ਮੋਟਰ ਵਾਹਨ (ਗੁਡਜ਼ ਐਂਡ ਪੈਸੇੰਜਰ) ਰੁਪਏ 2000 ਅਤੇ ਭਾਰੀ ਵਾਹਨ (ਗੁਡਜ਼ ਐਂਡ ਪੈਸੇੰਜਰ) ਦੀ ਕੀਮਤ 2500 ਰੁਪਏ ਸਾਲਾਨਾ ਰੱਖੀ ਗਈ ਹੈ।

 

Leave a Reply

Your email address will not be published. Required fields are marked *