ਵਾਰ-ਵਾਰ ਮੀਟਿੰਗਾਂ ਦਾ ਲਿਖਤੀ ਸਮਾਂ ਦੇ ਕੇ ਮੁੱਕਰੇ CM ਭਗਵੰਤ ਮਾਨ ਦੇ ਲਾਰਿਆਂ ਦੀ ਪੰਡ ਦਾ ਫੂਕਿਆ ਪੁਤਲਾ
3 ਸਤੰਬਰ ਨੂੰ ਚੰਡੀਗੜ੍ਹ ਵਿਸ਼ਾਲ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਕੀਤਾ ਜਾਵੇਗਾ ਮਾਰਚ
ਦਲਜੀਤ ਕੌਰ/ ਪੰਜਾਬ ਨੈੱਟਵਰਕ, ਅੰਮ੍ਰਿਤਸਰ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਜਿਲਾ ਕਨਵੀਨਰਜ ਅਜੇ ਸਨੋਤਰਾ ਗੁਰਦੀਪ ਸਿੰਘ ਬਾਜਵਾ , ਅਸ਼ਵਨੀ ਅਵਸਥੀ , ਸੁਖਦੇਵ ਸਿੰਘ ਪੰਨੂ , ਜੋਗਿੰਦਰ ਸਿੰਘ , ਕੁਲਦੀਪ ਸਿੰਘ ਉਦੋਕੇ , ਬਲਦੇਵ ਸਿੰਘ ਲੋਹਾਰਕਾ , ਕੋ ਕਨਵੀਨਰ ਬਲਦੇਵ ਰਾਜ ਸ਼ਰਮਾਂ , ਬੋਬਿੰਦਰ ਸਿੰਘ , ਮੁਖਤਾਰ ਸਿੰਘ ਮੁਹਾਵਾ , ਹਰਵਿੰਦਰ ਸਿੰਘ ਸੁਲਤਾਨਵਿੰਡ ਅਤੇ ਪ੍ਰਦੀਪ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਇੱਕ ਰੋਸ਼ ਰੈਲੀ ਕਰਨ ਉਪਰੰਤ ਕੈਨਟੋਨਮੈਂਟ ਚੌਕ ਵਿੱਖੇ ਪੰਜਾਬ ਸਰਕਾਰ ਦਾ ਪੁੱਤਲਾ ਅਤੇ ਲਾਰਿਆਂ ਦੀ ਪੰਡ ਫੂਕੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਤੋਂ ਇਲਾਵਾ ਜਰਮਨਜੀਤ ਛੱਜਲਵੱਡੀ , ਨਰਿੰਦਰ ਸਿੰਘ , ਸੁਖਦੇਵਰਾਜ ਕਾਲੀਆ , ਰਕੇਸ਼ ਧਵਨ , ਜਤਿਨ ਸ਼ਰਮਾਂ , ਮੱਖਣ ਸਿੰਘ , ਚਰਨ ਸਿੰਘ ਸੰਧੂ , ਰਣਬੀਰ ਸਿੰਘ ਉੱਪਲ , ਭਵਾਨੀ ਫੇਰ ,ਸਪਿੰਦਰ ਸਿੰਘ , ਸੁੱਚਾ ਸਿੰਘ ਟਰਪਈ , ਗੁਰਬਿੰਦਰ ਖੈਹਰਾ , ਸਾਹਿਬ ਸੋਨੂੰ , ਮਦਨ ਲਾਲ ਮੰਨਣ , ਸੋਮਨਾਥ ਰੌਲੀਆ , ਹੀਰਾ ਸਿੰਘ ਭੱਟੀ , ਸਪਿੰਦਰ ਸਿੰਘ ਸਮਸ਼ੇਰ ਸਿੰਘ , ਦਵਿੰਦਰ ਸਿੰਘ , ਹਰਬੰਸ਼ ਸਿੰਘ , ਮਦਨ ਲਾਲ ਮੰਨਣ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ ਵਰਕਰਾਂ, ਮਾਣ ਭੱਤਾ ਵਰਕਰਾਂ ਅਤੇ ਆਊਟਸੋਰਸ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਵੱਲੋਂ ਅਪਣਾਏ ਜਾ ਰਹੇ ਅਵੇਸਲੇ ਪਣ ਨੇ ਸਭ ਹੱਦਾਂ ਮੁਕਾ ਦਿੱਤੀਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਂਝੇ ਫਰੰਟ ਨਾਲ ਮੀਟਿੰਗ ਕਰਨ ਤੋਂ ਫਿਰ ਮੁੱਕਰ ਗਏ ਹਨ ਅਤੇ ਉਨ੍ਹਾਂ ਵੱਲੋਂ 22 ਅਗਸਤ ਦੀ ਮੀਟਿੰਗ ਵੀ ਕੈਂਸਲ ਕਰਕੇ 12 ਸਤੰਬਰ ਨੂੰ ਮੰਤਰੀਆਂ ਦੀ ਬਣਾਈ ਕੈਬਨਿਟ ਸਬ ਕਮੇਟੀ ਨਾਲ ਦੇ ਦਿੱਤੀ । ਇਸ ਤੋਂ ਇਹ ਜਾਪਦਾ ਹੈ ਕਿ ਸਰਕਾਰ ਲਗਾਤਾਰ ਡੰਗ ਟਪਾਉਣ ਦੀ ਨੀਤੀ ਤੇ ਚਲ ਰਹੀ ਹੈ ਤੇ ਮੁੱਖ ਮੰਤਰੀ ਪਾਸ ਸਾਡੀਆਂ ਮੰਗਾਂ ਪ੍ਰਤੀ ਸਾਡੀਆਂ ਦਲੀਲਾਂ ਦਾ ਕੋਈ ਜਵਾਬ ਨਹੀਂ ਹੈ ਜਿਸ ਕਰਕੇ ਉੱਹ ਲਗਾਤਾਰ ਮੀਟਿੰਗਾਂ ਤੋਂ ਭੱਜ ਰਹੇ ਹਨ।
ਇਸ ਲਈ ਸਾਂਝਾ ਫਰੰਟ ਦੇ ਕੀਤੇ ਐਲਾਨ ਮੁਤਾਬਿਕ ਮੁੱਖ ਮੰਤਰੀ ਦੀ ਇਸ ਨੀਅਤ ਦੇ ਖਿਲਾਫ 22-23-24 ਅਗਸਤ ਨੂੰ ਸਮੁੱਚੇ ਪੰਜਾਬ ਅੰਦਰ ਪੰਜਾਬ ਸਰਕਾਰ ਦੀਆਂ ਅਰਥੀਆਂ ਅਤੇ ਲਾਰਿਆਂ ਦੀਆਂ ਪੰਡਾਂ ਫੂਕੀਆਂ ਜਾਣਗੀਆਂ ਦੇ ਐਲਾਨ ਤਹਿਤ ਅੰਮ੍ਰਿਤਸਰ ਜਿਲ੍ਹੇ ਵਿੱਚ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੱਲ 22 ਅਗਸਤ ਦੀ ਸੂਬਾਈ ਮੀਟਿੰਗ ਵਿੱਚ ਹੋਏ ਫੈਸਲੇ ਮੁਤਾਬਕ ਜੋ ਹੁੱਣ 12 ਸਤੰਬਰ ਨੂੰ ਕੈਬਿਨਟ ਸਬ ਕਮੇਟੀ ਨਾਲ ਮੀਟਿੰਗ ਦਿੱਤੀ ਹੈ ਇਸ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਮੁੱਖ ਮੰਤਰੀ ਤੋਂ ਥੱਲੇ ਕਿਸੇ ਨਾਲ ਵੀ ਮੀਟਿੰਗ ਨਹੀਂ ਕੀਤੀ ਜਾਵੇਗੀ ਅਤੇ 2-3-4 ਸਤੰਬਰ ਨੂੰ ਵਿਧਾਨ ਸਭਾ ਦੇ ਚੱਲਣ ਵਾਲੇ ਸੈਸ਼ਨ ਦੌਰਾਨ 03 ਸਤੰਬਰ ਨੂੰ ਚੰਡੀਗੜ੍ਹ / ਮੋਹਾਲੀ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਇਕੱਤਰ ਇੱਕਠ ਦੇ ਜੁਝਾਰੂ ਸਾਥੀਆਂ ਵੱਲੋਂ ਕਲਕੱਤਾ ਵਿੱਚ ਆਰ . ਜੀ . ਕਰ . ਹਸਪਤਾਲ ਦੀ ਡਾਕਟਰ ਬੇਟੀ ਨਾਲ ਵਾਪਰੇ ਦਰਦਨਾਕ ਅਤੇ ਵਹਿਸ਼ੀਆਨਾ ਕਾਂਢ ਅਤੇ ਉਤਰਾਖੰਡ ਦੇ ਇੱਕ ਹਸਪਤਾਲ ਦੀ ਨਰਸ ਦੇ ਦਰਦਨਾਕ ਕਤਲ ਤੇ ਦੋ ਮਿੰਟ ਦਾ ਮੋਨ ਰੱਖ ਕੇ ਸਰਧਾਂਜਲੀ ਦਿੱਤੀ ਗਈ ਅਤੇ ਦੋਸ਼ੀਆਂ ਲਈ ਸਖਤ ਸਜਾਵਾਂ ਦੀ ਮੰਗ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸੋਹੀਆਂ , ਵਿੱਕੀ ਸਹੋਤਾ , ਇੱਕਬਾਲ ਸਿੰਘ ਬੱਲ , ਗੁਰਮੇਜ ਸਿੰਘ , ਸਵਰਨ ਸਿੰਘ , ਗੁਰਸ਼ਰਨਜੀਤ ਸਿੰਘ , ਬਲਜੀਤ ਸਿੰਘ , ਮਸ਼ਤਾਨ ਸਿੰਘ , ਅਸ਼ੋਕ ਕੁਮਾਰ , ਗੁਰਵਿੰਦਰ ਸਿੰਘ ਹੁੰਦਲ , ਕਰਮਜੀਤ ਕੇਪੀ , ਮਮਤਾ ਸ਼ਰਮਾਂ , ਜਗਦੀਪ ਸਿੰਘ ਜਲਾਲਪੁਰਾ , ਸੁਖਜੀਤ ਸਿੰਘ , ਮਨਜੀਤ ਸਿੰਘ , ਨਿਰਮਲ ਸਿੰਘ , ਮੰਗਲ ਸਿੰਘ ਟਾਂਡਾ , ਹਰਦੇਵ ਸਿੰਘ ਭਕਨਾ , ਸੋਹਣ ਲਾਲ , ਬਲਵਿੰਦਰ ਸਿੰਘ , ਸ਼ਤੀਸ ਕੁਮਾਰ , ਵਿਜੇ ਕੁਮਾਰ , ਜੋਗਿੰਦਰ ਸਿੰਘ , ਰਛਪਾਲ ਸਿੰਘ ਜੋਧਾਨਗਰੀ , ਰਜੇਸ਼ ਪ੍ਰਾਸ਼ਰ ਅਤੇ ਬਲਜਿੰਦਰ ਵਡਾਲੀ , ਸਤਨਾਮ ਜੱਸੜ ਅਤੇ ਨਰੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ /ਪੈਨਸ਼ਨਰ ਹਾਜ਼ਰ ਸਨ।