All Latest NewsNews FlashPunjab NewsTop BreakingTOP STORIES

ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ DTF ਵੱਲੋਂ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨਾਲ ਮੁਲਾਕਾਤ, ਜਾਣੋ ਕੀ ਮਿਲਿਆ ਭਰੋਸਾ

 

ਸਿੱਖਿਆ ਸਕੱਤਰ ਵੱਲੋਂ ਡਾਟਾ ਮਿਸਮੈਚ ਮਾਮਲੇ ‘ਤੇ ਹੋਰ ਮੌਕਾ ਦੇਣ ‘ਤੇ ਨਹੀਂ ਦਿੱਤੀ ਸਹਿਮਤੀ; ਡੀ.ਟੀ.ਐੱਫ. ਨੇ ਵਿਭਾਗ ਦੀ ਪੱਖਪਾਤੀ ਨੀਤੀ ‘ਤੇ ਜਤਾਇਆ ਰੋਸ

ਸਿੱਖਿਆ ਸਕੱਤਰ ਨੇ ਅਗਲੇ ਰਾਊਂਡ ਤੋਂ ਪਹਿਲਾਂ ਡਾਟਾ ਮਿਸਮੈਚ ਵਾਲੇ ਅਧਿਆਪਕਾਂ ਨੂੰ ਦਰੁਸਤੀ ਦਾ ਵਿਸ਼ੇਸ਼ ਮੌਕਾ ਦੇਣ ਦੀ ਗੱਲ ਆਖੀ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਬਦਲੀਆਂ ਦੇ ਡਾਟਾ ਮਿਸਮੈਚ ਅਤੇ Exempted ਕੈਟਾਗਰੀ ਵਾਲੇ ਅਧਿਆਪਕਾਂ ਦੇ ਮਸਲਿਆਂ ਨੂੰ ਲੈ ਕੇ ਡੀ. ਟੀ. ਐਫ. ਦੇ ਵਫ਼ਦ ਵੱਲੋਂ ਪੀੜਤ ਅਧਿਆਪਕਾਂ ਨੂੰ ਨਾਲ ਲੈ ਕੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਵਿਚ ਅੱਜ ਕੀਤੇ ਸੰਕੇਤਕ ਪ੍ਰੋਟੈਸਟ ਕਰਨ ਉਪਰੰਤ ਪ੍ਰਸ਼ਾਸ਼ਨ ਵੱਲੋਂ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨਾਲ ਸ਼ਾਮ ਪੰਜ ਵਜੇ ਦੇ ਕਰੀਬ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਈ ਗਈ।

ਡੀ.ਟੀ.ਐੱਫ. ਨੇ ਮੰਗ ਕੀਤੀ ਕਿ ਅਧਿਆਪਕਾਂ ਦੀ ਬਦਲੀ ਪ੍ਰਕਿਰਿਆ ਦੌਰਾਨ ਸਭਨਾ ਨੂੰ ਮਿਸਮੈਚ ਡਾਟੇ ਦੀ ਦਰੁੱਸਤੀ ਤੇ ਸਟੇਸ਼ਨ ਚੋਣ ਕਰਨ ਲਈ ਢੁੱਕਵਾਂ ਸਮਾਂ ਅਤੇ ਬਰਾਬਰ ਮੌਕਾ ਦਿੱਤਾ ਜਾਵੇ। ਸਿੱਖਿਆ ਸਕੱਤਰ ਨੇ ਬੀਤੇ ਕੱਲ ਥੋੜੇ ਸਮੇਂ ਲਈ ਖੁੱਲੇ ਪੋਰਟਲ ਨੂੰ ਵਿਭਾਗ ਦੇ ਅਧਿਕਾਰੀਆਂ ਦੀ ਜਾਣਕਾਰੀ ਤੋਂ ਬਾਹਰ ਹੋਈ ਕਾਰਵਾਈ ਕਰਾਰ ਦਿੱਤਾ ਅਤੇ ਹੁਣ ਬਦਲੀਆਂ ਲਈ ਸਟੇਸ਼ਨ ਚੋਣ ਹੀ ਦੇਣ ਦੇ ਹਵਾਲੇ ਨਾਲ ਡਾਟਾ ਮਿਸਮੈਚ ਮਾਮਲੇ ‘ਤੇ ਦਰੁਸਤੀ ਦਾ ਕੋਈ ਮੌਕਾ ਦੇਣ ਦਾ ਮਾਮਲਾ ਵਿਚਾਰ ਅਧੀਨ ਨਾ ਹੋਣ ਦੀ ਗੱਲ ਆਖੀ ਗਈ।

ਡੀ.ਟੀ.ਐੱਫ. ਆਗੂਆਂ ਨੇ ਇਸ ਸਭ ਨੂੰ ਡਾਟਾ ਦਰੁਸਤੀ ਤੋਂ ਰਹਿੰਦੇ ਅਧਿਆਪਕਾਂ ਨਾਲ ਪੱਖਪਾਤ ਕਰਾਰ ਦਿੰਦਿਆਂ ਸਿੱਖਿਆ ਸਕੱਤਰ ਅੱਗੇ ਇਤਰਾਜ਼ ਜਾਹਿਰ ਕੀਤਾ। ਇਸ ਉਪਰੰਤ ਸਿੱਖਿਆ ਸਕੱਤਰ ਨੇ ਭਰੋਸਾ ਦਿੱਤਾ ਕਿ ਅਜਿਹੇ ਅਧਿਆਪਕਾਂ ਨੂੰ ਹੁਣ ਬਦਲੀਆਂ ਦੇ ਅਗਲੇ ਰਾਊਂਡ ਤੋਂ ਪਹਿਲਾ ਵਿਸ਼ੇਸ਼ ਮੌਕਾ ਦੇ ਦਿੱਤਾ ਜਾਵੇਗਾ ਅਤੇ ਇਸ ਬਾਰੇ ਅਧਿਕਾਰੀਆਂ ਨੂੰ ਮੌਕੇ ‘ਤੇ ਹਦਾਇਤਾਂ ਵੀ ਦੇ ਦਿੱਤੀਆਂ ਗਈਆਂ।

ਡੀ.ਟੀ.ਐੱਫ. ਨੇ ਮੰਗ ਕੀਤੀ ਕਿ Exempted ਕੈਟਗਰੀ ਵਾਲੇ ਕਈ ਅਧਿਆਪਕਾਂ ਨੂੰ ਬਦਲੀ ਲਈ ਅਯੋਗ ਸ਼ੋ ਕਰਕੇ. consider ਨਾ ਕਰਦਿਆਂ ਸਟੇਅ ਸਮੇਂ ਵਿੱਚ ਛੋਟ ਨਹੀਂ ਦਿੱਤੀ ਗਈ ਹੈ। ਅਜਿਹੇ ਸਾਰੇ ਮਾਮਲਿਆਂ ਦੀ ਘੋਖ ਕਰਦਿਆਂ ਪਹਿਲ ਦੇ ਅਧਾਰ ‘ਤੇ ਮੌਕਾ ਦਿੱਤਾ ਜਾਵੇ। ਇਸ ਬਾਰੇ ਸਿੱਖਿਆ ਸਕੱਤਰ ਵੱਲੋਂ ਕੇਵਲ ਟੈਕਨੀਕਲ ਕਾਰਨਾਂ ਕਰਕੇ ਰਹਿ ਗਏ ਅਧਿਆਪਕਾਂ ਨੂੰ ਹੀ consider ਕਰਨ ਦੀ ਗੱਲ ਆਖੀ ਅਤੇ ਆਖਿਆ ਕਿ ਅਜਿਹੇ ਮਾਮਲਿਆਂ ਦੀ ਘੋਖ ਕੀਤੀ ਜਾਵੇਗੀ। ਇਸ ਤੋਂ ਇਲਾਵਾ Exempted ਕੈਟਗਰੀ ਨੂੰ ਅਕਤੂਬਰ ਤੋਂ ਹਰ ਮਹੀਨੇ ਬਦਲੀ ਦਾ ਵਿਸ਼ੇਸ਼ ਮੌਕਾ ਦੇਣ ਲਈ ਪੋਰਟਲ ਖੁੱਲਣ ਦੀ ਗੱਲ ਵੀ ਆਖੀ ਗਈ।

ਸਿੱਖਿਆ ਸਕੱਤਰ ਵੱਲੋਂ ਡਾਟਾ ਅਪਰੁਵ ਕਰਨ ਦੀ ਆਖਿਰੀ ਮਿਤੀ ਤੱਕ ਪਰਖ ਸਮਾਂ ਅਤੇ ਸਟੇਅ ਦੀ ਸ਼ਰਤ ਪੂਰੀ ਕਰ ਚੁੱਕੇ ਸਮੂਹ ਅਧਿਆਪਕਾਂ ਨੂੰ ਬਦਲੀ ਪ੍ਰਕਿਰਿਆ ਤਹਿਤ ਬਦਲੀ ਕਰਵਾਉਣ ਦਾ ਬਰਾਬਰ ਮੌਕਾ ਦੇਣ ਬਾਰੇ ਕੋਈ ਸਹਿਮਤੀ ਨਹੀਂ ਦਿੱਤੀ ਗਈ।

6635 ਈਟੀਟੀ, 2392 ਅਧਿਆਪਕਾਂ, 569 ਲੈਕਚਰਾਰਾਂ, 693 ਲਾਇਬਰੇਰੀਅਨਾਂ ਅਤੇ 4161 ਅਧਿਆਪਕਾਂ ਨੂੰ ਵੀ ਪਰਖ ਸਮੇਂ ਦੀ ਸ਼ਰਤ ਤੋਂ ਛੋਟ ਦੇ ਕੇ ਬਦਲੀ ਕਰਵਾਉਣ ਦਾ ਮੌਕਾ ਬਾਕੀ ਅਧਿਆਪਕਾਂ ਨਾਲ ਹੀ ਦੇਣ ਦੀ ਮੰਗ ਕੀਤੀ ਗਈ। ਇਸ ਸੰਬੰਧੀ ਸਿੱਖਿਆ ਸਕੱਤਰ ਨੇ ਇਹਨਾਂ ਅਧਿਆਪਕਾਂ ਨੂੰ ਪਰਖ ਸਮੇਂ ਤੋਂ ਛੋਟ ਦੇ ਕੇ ਬਦਲੀਆਂ ਲਈ ਸਪੈਸ਼ਲ ਮੌਕਾ ਦੇਣ ਦੀ ਗੱਲ ਆਖੀ ਗਈ।

ਖੇਤੀਯੋਗ ਜਮੀਨ ਵਾਲੇ ਸਾਰੇ ਸਕੂਲਾਂ ਵਿੱਚ ਖੇਤੀਬਾੜੀ ਮਾਸਟਰਾਂ ਦੀਆਂ ਖਾਲੀ ਅਸਾਮੀਆਂ ਬਦਲੀ ਪ੍ਰਕਿਰਿਆ ਦੌਰਾਨ ਬਦਲੀ ਲਈ ਆਪਸ਼ਨ ਵਜੋਂ ਸ਼ੋਅ ਕਰਦਿਆਂ ਬਦਲੀ ਦਾ ਮੌਕਾ ਦੇਣ ਦਾ ਮਾਮਲਾ ਵਿਚਾਰਨ ਦਾ ਭਰੋਸਾ ਦਿੱਤਾ ਗਿਆ।

ਸਿੱਖਿਆ ਵਿਭਾਗ ਵੱਲੋਂ ਮਿਤੀ 03-07-2024 ਨੂੰ ਜਾਰੀ ਪੱਤਰ ਅਨੁਸਾਰ ਸਾਇੰਸ ਅਤੇ ਕਮਰਸ ਗਰੁੱਪ ਸ਼ੁਰੂ ਕਰਨ ਦੀ ਦਿੱਤੀ ਪ੍ਰਵਾਨਗੀ ਵਾਲੇ ਸਾਰੇ ਸਕੂਲਾਂ ਵਿੱਚ ਖਾਲੀ ਪੋਸਟਾਂ ਸ਼ੋਅ ਕਰਵਾਉਣ ਦਾ ਮਾਮਲਾ ਵਿਚਾਰਨ ਦਾ ਭਰੋਸਾ ਦਿੱਤਾ ਗਿਆ।

ਬਦਲੀ ਪ੍ਰਕਿਰਿਆ ਅਤੇ ਰੈਸ਼ਨਲਾਇਜੇਸ਼ਨ ਪ੍ਰਕਿਰਿਆ ਨੂੰ ਰਲਗੱਢ ਕਰਨ ਦੀ ਥਾਂ ਵਿਦਿਅਕ ਹਿੱਤਾਂ ਅਨੁਸਾਰ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਦੀ ਮੰਗ ਕੀਤੀ ਗਈ।

ਇਸ ਮੌਕੇ ਸੂਬਾਈ ਆਗੂ ਗੁਰਪਿਆਰ ਕੋਟਲੀ, ਲਖਵਿੰਦਰ ਸਿੰਘ, ਰੁਪਿੰਦਰ ਗਿੱਲ, ਨਿਰਮਲ ਚੁਹਾਣਕੇ , ਵਿਕਰਮ ਮਾਲੇਰਕੋਟਲਾ, ਸੁਖਵਿੰਦਰ ਗਿਰ, ਮੇਘਰਾਜ ਅਤੇ ਕੁਲਜੀਤ ਡੰਗਰ ਖੇੜਾ ਤੋਂ ਇਲਾਵਾ ਡੀ ਟੀ ਐਫ ਦੇ ਹੋਰ ਆਗੂ ਵੀ ਸ਼ਾਮਲ ਸਨ।

 

Leave a Reply

Your email address will not be published. Required fields are marked *