All Latest NewsGeneralNews FlashPunjab NewsTop BreakingTOP STORIES

ਅਜੀਬੋ ਗਰੀਬ ਫੁਰਮਾਨ: CM ਮਾਨ ਦੇ ਜ਼ਿਲ੍ਹੇ ਸੰਗਰੂਰ ‘ਚ ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਲਾਇਆ ਡਿਊਟੀ ਮੈਜਿਸਟਰੇਟ

 

ਪ੍ਰਿੰਸੀਪਲਜ਼ ਅਤੇ ਅਧਿਆਪਕਾਂ ਦੀ ਡਿਊਟੀ ਬਾਰੇ ਅਜੀਬੋ ਗਰੀਬ ਨਵੇਂ ਫੁਰਮਾਨ ਆਏ, ਸੰਗਰੂਰ ਵਿੱਚ ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਡਿਊਟੀ ਮੈਜਿਸਟਰੇਟ ਤਾਇਨਾਤ

ਦਲਜੀਤ ਕੌਰ, ਸੰਗਰੂਰ:

ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿੱਚ ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਹੁਣ ਡਿਊਟੀ ਮੈਜਿਸਟਰੇਟ ਲਗਾਇਆ ਗਿਆ ਹੈ।

ਇੱਕ ਪੱਤਰ ਜਾਰੀ ਕਰਦਿਆਂ ਪ੍ਰਿੰਸੀਪਲਜ਼ ਅਤੇ ਅਧਿਆਪਕਾਂ ਦੀ ਡਿਊਟੀ ਬਾਰੇ ਅਜੀਬੋ ਗਰੀਬ ਨਵੇਂ ਫੁਰਮਾਨੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸੰਗਰੂਰ ਸ਼ਹਿਰ ਵਿੱਚ ਅਕਸਰ ਧਰਨੇ-ਪ੍ਰਦਰਸ਼ਨ ਅਤੇ ਵੀਆਈਪੀਜ਼ ਦੇ ਆਉਣ-ਜਾਣ ਦੇ ਮੱਦੇਨਜ਼ਰ, ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਇਕ ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਗਏ ਹਨ।

 

Leave a Reply

Your email address will not be published. Required fields are marked *