68ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ‘ਚ ਹੋਏ ਫਸਵੇਂ ਮੁਕਾਬਲੇ, ਵਾਲੀਬਾਲ ਕੁੜੀਆਂ ‘ਚ ਗੋਨਿਆਣਾ ਜੋਨ ਦੀ ਝੰਡੀ
ਪੰਜਾਬ ਨੈੱਟਵਰਕ, ਬਠਿੰਡਾ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੀ ਅਗਵਾਈ ਵਿੱਚ 68 ਵੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਖੇਡਾਂ ਵਿੱਚ ਦਿਲਚਸਪ ਮੁਕਾਬਲੇ ਹੋ ਰਹੇ ਹਨ।
ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ ਅੰਡਰ 17 ਮੁੰਡੇ ਵਿੱਚ ਮੌੜ ਮੰਡੀ ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ, ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਕੁੜੀਆਂ ਵਿੱਚ ਤਲਵੰਡੀ ਸਾਬੋ ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ, ਕਬੱਡੀ ਸਰਕਲ ਸਟਾਈਲ ਅੰਡਰ 17 ਕੁੜੀਆਂ ਵਿੱਚ ਭਗਤਾ ਨੇ ਪਹਿਲਾਂ, ਮੰਡੀ ਫੂਲ ਨੇ ਦੂਜਾ,ਅੰਡਰ 19 ਵਿੱਚ ਭੁੱਚੋ ਮੰਡੀ ਨੇ ਪਹਿਲਾਂ, ਤਲਵੰਡੀ ਸਾਬੋ ਨੇ ਦੂਜਾ, ਨੈੱਟਬਾਲ ਅੰਡਰ 19 ਕੁੜੀਆਂ ਵਿੱਚ ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਪਹਿਲਾਂ, ਗਲੋਬਲ ਸਕੂਲ ਰਾਮਪੁਰਾ ਨੇ ਦੂਜਾ,ਅੰਡਰ 17 ਵਿੱਚ ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਪਹਿਲਾਂ, ਸੇਂਟ ਜੋਸਫ਼ ਸਕੂਲ ਬਠਿੰਡਾ ਨੇ ਦੂਜਾ,ਅੰਡਰ 17 ਮੁੰਡੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏਵਾਲਾ ਨੇ ਪਹਿਲਾਂ, ਗਲੋਬਲ ਸਕੂਲ ਰਾਮਪੁਰਾ ਨੇ ਦੂਜਾ, ਵਾਲੀਬਾਲ ਅੰਡਰ 19 ਕੁੜੀਆਂ ਵਿੱਚ ਗੋਨਿਆਣਾ ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ, ਅੰਡਰ 17 ਵਿੱਚ ਮੰਡੀ ਕਲਾਂ ਨੇ ਪਹਿਲਾਂ, ਗੋਨਿਆਣਾ ਨੇ ਦੂਜਾ, ਅੰਡਰ 14 ਵਿੱਚ ਗੋਨਿਆਣਾ ਨੇ ਪਹਿਲਾਂ, ਬਠਿੰਡਾ 2 ਨੇ ਦੂਜਾ, ਖੋ ਖੋ ਅੰਡਰ 17 ਕੁੜੀਆਂ ਵਿੱਚ ਤਲਵੰਡੀ ਸਾਬੋ ਨੇ ਪਹਿਲਾਂ,ਸੰਗਤ ਨੇ ਦੂਜਾ,ਹੈਂਡਬਾਲ ਅੰਡਰ 14 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾਂ,ਸੰਗਤ ਨੇ ਦੂਜਾ,ਅੰਡਰ 17 ਵਿੱਚ ਬਠਿੰਡਾ 1 ਨੇ ਪਹਿਲਾਂ, ਬਠਿੰਡਾ 2 ਨੇ ਦੂਜਾ, ਫੁੱਟਬਾਲ ਅੰਡਰ 17 ਮੁੰਡੇ ਵਿੱਚ ਮੰਡੀ ਕਲਾਂ ਨੇ ਪਹਿਲਾਂ, ਮੰਡੀ ਫੂਲ ਨੇ ਦੂਜਾ, ਅੰਡਰ 19 ਵਿੱਚ ਬਠਿੰਡਾ 1 ਨੇ ਪਹਿਲਾਂ, ਭੁੱਚੋ ਮੰਡੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ,ਪ੍ਰਿੰਸੀਪਲ ਵਰਿੰਦਰ ਪਾਲ ਸਿੰਘ, ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ,ਲੈਕਚਰਾਰ ਜਗਦੀਸ਼ ਕੁਮਾਰ,ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਵਰਿੰਦਰ ਸਿੰਘ, ਰਾਜਿੰਦਰ ਸਿੰਘ ਢਿੱਲੋਂ, ਅਮਨਦੀਪ ਸਿੰਘ ਅਮਨਾ, ਭੁਪਿੰਦਰ ਸਿੰਘ ਤੱਗੜ, ਬਲਜਿੰਦਰ ਕੌਰ, ਜਸਵੀਰ ਕੌਰ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ, ਬਲਜਿੰਦਰ ਕੌਰ, ਬਲਦੇਵ ਸਿੰਘ, ਗੁਰਿੰਦਰ ਸਿੰਘ ਲੱਭੀ,ਪ੍ਰਗਟ ਸਿੰਘ, ਰਾਜਵੀਰ ਕੌਰ,ਕੇਸਰ ਸਿੰਘ, ਹਰਪਿੰਦਰ ਕੌਰ, ਸੁਖਵੀਰ ਕੌਰ, ਰਾਜਪ੍ਰੀਤ ਕੌਰ, ਇਕਬਾਲ ਸਿੰਘ, ਹਰਵਿੰਦਰ ਸਿੰਘ, ਗੁਰਮੀਤ ਸਿੰਘ ਹਾਜ਼ਰ ਸਨ।