Haryana Breaking: ਸਾਬਕਾ ਮੰਤਰੀ ਦੀ ਪਤਨੀ ਅਤੇ 3 ਵਿਧਾਇਕ ਭਾਜਪਾ ‘ਚ ਸ਼ਾਮਲ
Haryana News: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸਤ ਵਿੱਚ ਇੱਕ ਹੋਰ ਵੱਡੀ ਉਥਲ-ਪੁਥਲ ਸਾਹਮਣੇ ਆਈ ਹੈ।
ਅੰਬਾਲਾ ਦੀ ਮੇਅਰ ਅਤੇ ਸਾਬਕਾ ਮੰਤਰੀ ਦੀ ਪਤਨੀ ਸ਼ਕਤੀ ਰਾਣੀ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ।
ਇਸ ਤੋਂ ਇਲਾਵਾ ਜੇਜੇਪੀ ਦੇ ਤਿੰਨ ਵਿਧਾਇਕ ਵੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਹਰਿਆਣਾ ਦੇ ਜੀਂਦ ‘ਚ ਆਯੋਜਿਤ ਜਨ ਆਸ਼ੀਰਵਾਦ ਰੈਲੀ ਦੌਰਾਨ ਤਿੰਨ ਵਿਧਾਇਕਾਂ ਰਾਜਕੁਮਾਰ ਗੌਤਮ, ਅਨੂਪ ਧਾਨਕ ਅਤੇ ਜੋਗੀਰਾਮ ਸਿਹਾਗ ਨੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ।