All Latest NewsGeneralNews FlashPunjab NewsTop BreakingTOP STORIES

Breaking: ਪੰਜਾਬ ਕੈਬਨਿਟ ਨੇ ਲਏ ਵੱਡੇ ਫ਼ੈਸਲੇ, ਨਵੀਂ ਸਿੱਖਿਆ ਨੀਤੀ ਜਲਦ ਹੋਵੇਗੀ ਲਾਗੂ

 

ਚੰਡੀਗੜ੍ਹ

ਪੰਜਾਬ ਕੈਬਨਿਟ ਬੈਠਕ ਵਿਚ ਕਈ ਵੱਡੇ ਫੈਸਲੇ ਲਏ ਗਏ ਹਨ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਵਿਚ ਖੇਤੀਬਾੜੀ ਨੀਤੀ ਨੂੰ ਲੈ ਕੇ ਚਰਚਾ ਹੋਈ। ਇਸ ਤੋਂ ਇਲਾਵਾ ਨਵੀਂ ਪੰਜਾਬ ਸਿੱਖਿਆ ਨੀਤੀ ਤੇ ਵੀ ਚਰਚਾ ਹੋਈ ਹੈ। ਚੀਮਾ ਨੇ ਕਿਹਾ ਕਿ ਪੰਜਾਬ ਨੂੰ ਸਕਿਲ ਬੇਸਡ ਸਿਖਿਆ ਨੀਤੀ ਦੀ ਲੋੜ ਹੈ।

ਚੀਮਾ ਨੇ ਕਿਹਾ ਕਿ- ਮਾਨ ਸਰਕਾਰ ਦੀ OTS-3 ਸਕੀਮ ਪੂਰੀ ਤਰ੍ਹਾਂ ਕਾਮਯਾਬ ਰਹੀ, ਹਾਲਾਂਕਿ ਕਾਂਗਰਸ ਦੇ ਸਮੇਂ ਲਿਆਂਦੀਆਂ OTS-1 ਤੇ OTS-2 ਸਕੀਮ FAIL ਰਹੀਆਂ OTS-3 ਦੇ ਲਾਭ:  ਪੰਜਾਬ ਦੇ ਖ਼ਜ਼ਾਨੇ ’ਚ ਆਏ ₹164.35 ਕਰੋੜ– ਲਗਭਗ 70,311 ਲੋਕਾਂ ਨੂੰ ਇਸਦਾ ਫ਼ਾਇਦਾ ਹੋਇਆ ਜਲਦ ਹੀ OTS-3 ਸਕੀਮ ਦੇ ਦਾਇਰੇ ਨੂੰ ਹੋਰ ਵੀ ਵਧਾਇਆ ਜਾਵੇਗਾ…

ਚੀਮਾ ਨੇ ਕਿਹਾ ਕਿ- ਗੁਡਜ਼ ਗੱਡੀਆਂ ਨੂੰ ਵੱਡੀ ਰਾਹਤ …. ਪਹਿਲਾਂ ਪੁਰਾਣੀਆਂ ਗੱਡੀਆਂ ਤੋਂ ਤਿਮਾਹੀ ਬਾਅਦ Tax ਵਸੂਲ ਕੀਤਾ ਜਾਂਦਾ ਸੀ। ਹੁਣ ਪੁਰਾਣੇ ਵਾਹਨ 1 ਸਾਲ ਬਾਅਦ ਵੀ Tax ਦੇ ਸਕਦੇ ਨੇ ਨਵੇਂ ਗੁਡਜ਼ ਵਾਹਨਾਂ ਨੂੰ ਖਰੀਦਣ ਵਾਲੇ ਜੇਕਰ ਇਕੱਠਾ 4 ਸਾਲ ਦਾ ਟੈਕਸ ਭਰਨਗੇ ਤਾਂ 10% ਦੀ ਛੋਟ ਤੇ ਜੇ 8 ਸਾਲ ਦਾ Tax ਭਰਨਗੇ ਤਾਂ 20% ਦੀ ਛੋਟ ਮਿਲੇਗੀ…

ਚੀਮਾ ਨੇ ਕਿਹਾ ਕਿ- ਪੰਜਾਬ ਕੈਬਨਿਟ ਦੇ ਅੰਦਰ ਨਵੀਂ ਸਿੱਖਿਆ ਨੀਤੀ ਲਿਆਉਣ ਲਈ ਵਿਚਾਰ ਵਟਾਂਦਰਾ ਹੋਇਆ! ਇਹ ਨੀਤੀ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਤਕਨੀਕੀ ਸਿੱਖਿਆ ਦੇਣ ਵੱਲ ਜ਼ਿਆਦਾ ਧਿਆਨ ਦੇਵੇਗੀ ਇਸ ਸਾਲ #SchoolOfEminence ਵਿੱਚ ਦਾਖਲਾ ਲੈਣ ਲਈ 2 ਲੱਖ ਬੱਚਿਆਂ ਨੇ ਅਰਜ਼ੀਆਂ ਭੇਜੀਆਂ ਹਨ….

ਪੰਜਾਬ ਕੈਬਨਿਟ ਮੀਟਿੰਗ ਵਿਚ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉਤੇ ਲੱਗਣ ਵਾਲੇ ਵੈਟ ਨੂੰ ਵਧਾਉਣ ਦਾ ਫੈਸਲਾ ਲਿਆ। ਪੰਜਾਬ ਵਿਚ ਹੁਣ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਗਿਆ ਹੈ।

ਦੱਸ ਦਈਏ ਕਿ ਪੈਟਰੋਲ ਹੁਣ 62 ਪੈਸੇ ਮਹਿੰਗਾ ਅਤੇ ਡੀਜ਼ਲ 92 ਪੈਸੇ ਮਹਿੰਗਾ ਹੋ ਗਿਆ ਹੈ। ਪੰਜਾਬ ਕੈਬਨਿਟ ਮੀਟਿੰਗ ਕਿਹਾ ਗਿਆ ਕਿ ਪੰਜਾਬ ਵਿਚ ਜਲਦ ਨਵੀਂ ਸਿੱਖਿਆ ਨੀਤੀ, ਨਵੀਂ ਖੇਤੀਬਾੜੀ ਪਾਲਸੀ ਆਵੇਗੀ।

 

Leave a Reply

Your email address will not be published. Required fields are marked *