ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ, 25 ਸਤੰਬਰ ਨੂੰ ਹੋਵੇਗੀ ਕਿਸਾਨ ਪੰਚਾਇਤ
ਫਿਰੋਜ਼ਪੁਰ/ਛਾਉਣੀ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲਾ ਕਮੇਟੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ ਦੀ ਅਗਵਾਈ ਵਿੱਚ ਫਿਰੋਜ਼ਪੁਰ ਛਾਉਣੀ ਵਿਖੇ ਹੋਈ | ਜਿਸ ਵਿੱਚ ਵੱਖ ਵੱਖ ਜਿਲ੍ਹਾ ਅਤੇ ਬਲਾਕ ਆਗੂਆਂ ਤੋਂ ਇਲਾਵਾ ਸੂਬਾ ਪ੍ਰੈਸ ਸਕੱਤਰ ਅਵਤਾਰ ਮਹਿਮਾਂ ਵੀ ਸ਼ਾਮਲ ਹੋਏ | ਸੂਬਾ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ 25 ਸਤੰਬਰ ਨੂੰ ਹੋਣ ਵਾਲੀ ਕਿਸਾਨ ਪੰਚਾਇਤ ਲਈ ਵਿਉਂਤਬੰਦੀ ਕੀਤੀ ਗਈ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲਾ ਪ੍ਰੈਸ ਸਕੱਤਰ ਗੁਰਭੇਜ ਸਿੰਘ ਟਿੱਬੀ ਕਲਾ ਨੇ ਦੱਸਿਆ ਕਿ ਫਾਜਿਲਕਾ ਦੇ ਪਿੰਡ ਨੂਰ ਸਮੰਦ ਦੇ ਐਕਸੀਡੈਂਟ ਵਿੱਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ 13 ਸਤੰਬਰ ਨੂੰ ਥਾਣਾ ਸਦਰ ਫਾਜਿਲਕਾ ਅੱਗੇ ਲੱਗਣ ਵਾਲੇ ਧਰਨੇ ਵਿੱਚ ਫਿਰੋਜਪੁਰ ਦੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ |
ਉਨਾਂ ਦੱਸਿਆ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਅਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਪੰਜਾਬ ਅੰਦਰ ਕੀਤੀਆਂ ਜਾ ਰਹੀਆਂ ਲਗਾਤਾਰ ਛਾਪੇਮਾਰੀਆਂ, ਲੋਕਾਂ ਦੀ ਆਵਾਜ਼ ਦਬਾਉਣ ਲਈ ਬਣਾਏ ਗਏ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਖਿਲਾਫ ਸੰਘਰਸ਼ ਤੇਜ਼ ਕਰਨ ਲਈ ਅਤੇ ਬਾਸਮਤੀ ਚੌਲਾਂ ਉੱਪਰ ਕੇਂਦਰ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਖਿਲਾਫ ਸੂਬਾ ਕਮੇਟੀ ਵੱਲੋਂ ਜਿਲਿਆ ਅੰਦਰ ਕਿਸਾਨ ਪੰਚਾਇਤਾਂ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦੇ ਅਨੁਸਾਰ 25 ਸਤੰਬਰ ਨੂੰ ਗੁਰੂਹਰਸਹਾਇ ਵਿਖੇ ਵਿਸ਼ਾਲ ਕਿਸਾਨ ਪੰਚਾਇਤ ਕੀਤੀ ਜਾਵੇਗੀ |
ਉਹਨਾਂ ਦੱਸਿਆ ਕਿ ਇਸ ਕਿਸਾਨ ਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਰਾਸ਼ਟਰੀ ਆਗੂ ਡਾਕਟਰ ਦਰਸ਼ਨ ਪਾਲ ਸਮੇਤ ਸੂਬਾ ਕਮੇਟੀ ਦੇ ਵੱਖ ਵੱਖ ਬੁਲਾਰੇ ਸੰਬੋਧਨ ਕਰਨਗੇ | ਇਲਾਕੇ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ | ਇਸ ਮੌਕੇ ਜ਼ਿਲਾ ਜਨਰਲ ਸਕੱਤਰ ਸੁਰਜੀਤ ਬਜੀਦਪੁਰ, ਨਿਰਮਲ ਸਿੰਘ ਰੱਜੀਵਾਲਾ ਰਣਜੀਤ ਸਿੰਘ ਝੋਕ ਦਿਲਬਾਗ ਸਿੰਘ ਸੁਰਸਿੰਘ ਵਾਲਾ, ਗੁਰਚਰਨ ਸਿੰਘ ਮਲਸੀਆਂ ਕਲਾਂ ਨਿਰਭੈ ਸਿੰਘ ਟਾਹਲੀ ਵਾਲਾ ਵਿਕਰਮਜੀਤ ਸਿੰਘ ਬਾਰੇ ਕੇ ਗੁਰਜੱਜ ਸਿੰਘ ਸਾਂਦੇ ਹਾਸ਼ਮ ਗੁਰਚਰਨ ਸਿੰਘ ਬਸਤੀ ਅਜੀਜ ਵਾਲੀ, ਕੁਲਵਿੰਦਰ ਸਿੰਘ ਮੱਲੋਕੇ ਬਲਵੰਤ ਸਿੰਘ ਮੱਲਾਂਵਾਲਾ ਗੁਰਬਚਨ ਸਿੰਘ ਮੱਲਾਂਵਾਲਾ ਲਖਵਿੰਦਰ ਸਿੰਘ ਨੂਰਪੁਰ ਸੇਠਾ ਆਦਿ ਆਗੂ ਹਾਜ਼ਰ ਸਨ|