ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਵਫਦ ਡਿਪਟੀ DEO ਕਟਾਰੀਆ ਅਤੇ ਬਲਾਕ ਸਿੱਖਿਆ ਅਫਸਰ ਮਾਨਸਾ ਨੂੰ ਮਿਲਿਆ, ਗਰਾਂਟਾਂ ਸਬੰਧੀ DGSE ਨੂੰ ਭੇਜਿਆ ਮੰਗ ਪੱਤਰ
ਲੈਪਸ ਗਰਾਂਟਾਂ ਸਬੰਧੀ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਨੂੰ ਭੇਜਿਆ ਮੰਗ ਪੱਤਰ -ਬੱਛੋਆਣਾ
ਪੰਜਾਬ ਨੈੱਟਵਰਕ, ਮਾਨਸਾ
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਇੱਕ ਅਹਿਮ ਵਫਦ ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਮਦਨ ਲਾਲ ਕਟਾਰੀਆ,ਬਲਾਕ ਸਿੱਖਿਆ ਅਫਸਰ ਸਤਪਾਲ ਸ਼ਰਮਾ ਨੂੰ ਮਿਲਿਆ। ਜਥੇਬੰਦੀ ਵੱਲੋਂ ਲੈਪਸ ਹੋਈਆਂ ਗਰਾਂਟਾਂ ਸਬੰਧੀ ਮੰਗ ਪੱਤਰ ਡਾਇਰੈਕਟਰ ਜਰਨਲ ਆਫ ਸਕੂਲ ਐਜੂਕੇਸ਼ਨ ਪੰਜਾਬ ਨੂੰ ਭੇਜਿਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਹਾਕਮਵਾਲਾ, ਮੀਤ ਪ੍ਰਧਾਨ ਜਸ਼ਨਦੀਪ ਸਿੰਘ ਕੁਲਾਣਾ ਨੇ ਕਿਹਾ ਕਿ ਸਕੂਲਾਂ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ ਗਈ ਉਹਨਾਂ ਮਿਡ -ਡੇ-ਮੀਲ ,ਸਕੂਲਾਂ ਨੂੰ ਜਾਰੀ ਹੋਣ ਵਾਲੀਆਂ ਗਰਾਂਟਾਂ, ਮੈਡੀਕਲ ਬਿਲ ,ਸਰਵਿਸ ਬੁੱਕਾ ਪੂਰੀਆਂ ਕਰਨਾ, ਲੋੜਵੰਦ ਸਕੂਲਾਂ ਨੂੰ ਸਰਵ ਸਿੱਖਿਆ ਅਭਿਆਨ ਦੀਆਂ ਗਰਾਂਟਾਂ ਜਾਰੀ ਕਰਨਾ, ਹਰੇਕ ਸਕੂਲ ਵਿੱਚ ਆਰ ਓ ਦਾ ਪ੍ਰਬੰਧ ਕਰਨਾ ,ਸੈਟਰ ਖੇਡਾਂ , ਬੱਚਿਆਂ ਦੇ ਮੈਡੀਕਲ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਗਈ।
ਜਥੇਬੰਦੀ ਨੂੰ ਭਰੋਸਾ ਦਵਾਉਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਤਪਾਲ ਸ਼ਰਮਾ ਬਲਾਕ ਸਿੱਖਿਆ ਅਫਸਰ ਮਾਨਸਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਤਨਖਾਹਾਂ ਇੱਕ ਤਰੀਕ ਤੱਕ ਜਾਰੀ ਕਰ ਦਿੱਤੀਆ ਜਾਣਗੀਆਂ ਉਹਨਾਂ ਕਿਹਾ ਕਿ ਜਿਲਾ ਪੱਧਰ ਅਤੇ ਬਲਾਕ ਦਫਤਰ ਪੱਧਰ ਤੇ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ।
ਉਨਾਂ ਬੱਚਿਆਂ ਦੀ ਬੇਹਤਰੀ ਲਈ ਕੰਮ ਕਰਨ ਸਬੰਧੀ ਸਕੂਲ ਮੁਖੀਆਂ ਨੂੰ ਅਪੀਲ ਵੀ ਕੀਤੀ ਤਾਂ ਜੋ ਮਾਨਸਾ ਜ਼ਿਲ੍ਹੇ ਨੂੰ ਪੰਜਾਬ ਭਰ ਦਾ ਪਹਿਲੇ ਨੰਬਰ ਦਾ ਜ਼ਿਲ੍ਹਾ ਬਣਾਇਆ ਜਾ ਸਕੇ। ਇਸ ਸਮੇਂ ਸਟੇਟ ਆਗੂ ਗੁਰਮੇਲ ਸਿੰਘ ਬਰੇ, ਸੁਰੇਸ਼ ਗੁਪਤਾ ਭਾਰਤ ਭੂਸ਼ਣ ਸ਼ਰਮਾ ,ਬਲਵਿੰਦਰ ਭੀਖੀ, ਬੱਬੀ ਤਮਕੋਟ, ਗੋਰਾ ਤਾਮਕੋਟ ਆਦਿ ਹਾਜਰ ਸਨ।