All Latest NewsNews FlashPunjab News

ਬੇਰੁਜ਼ਗਾਰ ਈਟੀਟੀ 2364 ਅਧਿਆਪਕਾਂ ਵੱਲੋਂ ਗੁਪਤ ਐਕਸ਼ਨ ਕਰਨ ਦੀ ਚਿਤਾਵਨੀ

 

ਭੁੱਖ ਹੜਤਾਲ ਮਰਨ ਵਰਤ ਵਿੱਚ ਤਬਦੀਲ ਕਰਨ ਦੀ ਚਿਤਾਵਨੀ, 2 ਸਤੰਬਰ ਤੋਂ ਡੀਪੀਆਈ ਦਫ਼ਤਰ ਅੱਗੇ ਭੁੱਖ ਹੜਤਾਲ ਹੈ ਜਾਰੀ

ਦਲਜੀਤ ਕੌਰ, ਮੋਹਾਲੀ:

ਬੇਰੁਜ਼ਗਾਰ ਈਟੀਟੀ ਟੈੱਟ ਪਾਸ 2364 ਅਧਿਆਪਕਾਂ ਵਿੱਚੋਂ ਦੋ ਸਾਥੀ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਤੰਗ ਆਕੇ ਬੀਤੀ ਪਿਛਲੀ 28 ਅਗਸਤ ਤੋਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਵਿਭਾਗ ਦੀ ਬਿਲਡਿੰਗ ਤੇ ਚੜੇ ਹੋਏ ਹਨ।

ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ, ਜੇਕਰ ਉਨ੍ਹਾਂ ਦੇ ਨਿਯੁਕਤੀ ਪੱਤਰ ਜਾਰੀ ਕਰਕੇ ਉਹਨਾਂ ਨੂੰ ਜਲਦੀ ਸਕੂਲਾਂ ਵਿੱਚ ਨਾ ਭੇਜਿਆ ਗਿਆ ਤਾਂ ਉਹਨਾਂ ਨੂੰ ਮਜਬੂਰਨ ਗੁਪਤ ਐਕਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਰੁਜ਼ਗਾਰ ਲਈ ਜਾਨ ਦੀ ਬਾਜੀ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।

ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਲਗਾਤਾਰ 2364 ਭਰਤੀ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ। ਮੀਟਿੰਗ ਵਿੱਚ ਉਹਨਾਂ ਨੇ ਭਰੋਸਾ ਦੁਆਇਆ ਸੀ ਕਿ ਆਉਣ ਵਾਲੀ 10, 11 ਸਤੰਬਰ ਤੱਕ ਈਟੀਟੀ 2364 ਭਰਤੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਨਿਯੁਕਤੀ ਪੱਤਰ ਦੇ ਕੇ ਤੁਹਾਨੂੰ ਜਲਦੀ ਸਕੂਲਾਂ ਵਿੱਚ ਭੇਜਿਆ ਜਾਵੇਗਾ।

ਪਰ ਇੱਕ ਵਾਰ ਫੇਰ ਸਿੱਖਿਆ ਮੰਤਰੀ ਵੱਲੋਂ ਕੀਤੇ ਵਾਅਦੇ ਪੂਰੀ ਤਰ੍ਹਾਂ ਖੋਖਲੇ ਨਜ਼ਰ ਆਏ। ਯੂਨੀਅਨ ਆਗੂਆਂ ਵੱਲੋਂ ਕਿਹਾ ਗਿਆ ਕਿ ਪਿਛਲੇ 2 ਸਤੰਬਰ ਤੋਂ ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਵੱਲੋਂ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੱਲ੍ਹ ਤੱਕ ਸਾਡਾ ਹੱਲ ਨਾ ਕੀਤਾ ਗਿਆ ਤਾਂ ਇਹ ਭੁੱਖ ਹੜਤਾਲ ਮਰਨ ਵਰਤ ਵਿੱਚ ਤਬਦੀਲ ਹੋ ਜਾਵੇਗੀ।

ਯੂਨੀਅਨ ਆਗੂਆਂ ਨੇ ਕਿਹਾ ਕੀ ਹੁਣ ਸਾਡੇ ਸਬਰ ਦਾ ਬੰਨ ਟੁੱਟ ਚੁੱਕਿਆ ਹੈ। ਇਸ ਕਰਕੇ ਅਸੀਂ ਕੱਲ੍ਹ ਤਰੀਖ 12/09/2024 ਨੂੰ ਦੁਪਹਿਰ 12 ਵਜੇ ਤੱਕ ਇੰਤਜਾਰ ਕਰਾਂਗੇ। ਉਸ ਤੋਂ ਸਾਨੂੰ ਮਜਬੂਰ ਹੋ ਕੇ ਕੋਈ ਵੱਡਾ ਐਕਸ਼ਨ ਕਰਨਾ ਪਵੇਗਾ ਅਤੇ ਉਸ ਐਕਸ਼ਨ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾ ਦੇ ਨੁਕਸਾਨ ਦੀ ਜਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ, ਡੀ ਪੀ ਆਈ ਤੇ ਮੋਹਾਲੀ ਪ੍ਰਸਾਸਨ ਹੋਵੇਗਾ।

ਇਸ ਮੌਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ, ਹਰਜੀਤ ਬੁਡਲਾਡਾ, ਗੁਰਸੇਵ ਸੰਗਰੂਰ, ਗੁਰਸੰਗਤ ਬੁਢਲਾਡਾ ਗੁਰਜੀਵਨ ਮਾਨਸਾ, ਜਸਵਿੰਦਰ ਮਾਛੀਵਾੜਾ, ਵਰਿੰਦਰ ਸਰਹੰਦ, ਅੰਮ੍ਰਿਤਪਾਲ ਮੀਮਸਾ, ਪ੍ਰਿਥਵੀ ਅਬੋਹਰ, ਸੁਖਚੈਨ ਬੋਹਾ, ਸੁਖਜਿੰਦਰ ਸੰਗਰੂਰ, ਰਾਜਿੰਦਰ ਧੂਰੀ, ਕੁਲਦੀਪ ਅਬੋਹਰ, ਰਣਜੀਤ ਸੰਗਰੂਰ, ਸੁਖਜਿੰਦਰ ਜਲਾਲਾਬਾਦ, ਤਰਸੇਮ ਸੰਗਰੂਰ, ਓਮਪ੍ਰਕਾਸ਼ ਫਿਰੋਜ਼ਪੁਰ, ਜਗਪਾਲ ਡੱਬਵਾਲੀ, ਰਾਜਵਿੰਦਰ ਜਲਾਲਾਬਾਦ, ਕਿਰਨਦੀਪ ਨਾਭਾ, ਸ਼ੀਤਲ ਫਾਜ਼ਿਲਕਾ ਅਤੇ ਪੂਜਾ ਫਾਜ਼ਿਲਕਾ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *