ਨਵੀਂ ਪੈਨਸ਼ਨ ਸਕੀਮ ਬਾਰੇ PM ਮੋਦੀ ਦਾ ਵੱਡਾ ਦਾਅਵਾ, ਕਿਹਾ ਮੁਲਾਜ਼ਮਾਂ ਲਈ ਪੱਕੀ ਪੈਨਸ਼ਨ ਦੀ ਹੁਣ ਗਰੰਟੀ- ਵੇਖੋ ਵੀਡੀਓ
ਪੰਜਾਬ ਨੈੱਟਵਰਕ, ਨਵੀਂ ਦਿੱਲੀ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਪੈਨਸ਼ਨ ਸਕੀਮ ਬਾਰੇ ਬੋਲਦਿਆਂ ਕਿਹਾ ਕਿ, ਕਰਮਚਾਰੀ ਪੱਖੀ ਸਰਕਾਰ ਨਵੀਂ ਪੈਨਸ਼ਨ ਸਕੀਮ ਲੈ ਕੇ ਆਈ ਹੈ। ਇਸ ਵਿੱਚ ਮੁਲਾਜ਼ਮਾਂ ਲਈ ਪੱਕੀ ਪੈਨਸ਼ਨ ਦੀ ਗਰੰਟੀ ਹੈ।
ਇਸ ਨਵੀਂ ਪੈਨਸ਼ਨ ਸਕੀਮ ਦਾ ਵਿਆਪਕ ਪੱਧਰ ‘ਤੇ ਸਵਾਗਤ ਕੀਤਾ ਗਿਆ ਹੈ, ਜਿਸ ‘ਤੇ ਸਰਕਾਰੀ ਕਰਮਚਾਰੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ, ਭਾਜਪਾ ਸਰਕਾਰ ਨੇ ਸਾਬਕਾ ਸੈਨਿਕਾਂ ਲਈ ਵਨ ਰੈਂਕ ਵਨ ਪੈਨਸ਼ਨ ਲਾਗੂ ਕੀਤੀ ਹੈ।
ਦੱਸ ਦਈਏ ਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਰਕਸ਼ੇਤਰ ਅਤੇ ਹੋਰਨਾਂ ਥਾਵਾਂ ਤੇ ਰੈਲੀਆਂ ਕਰ ਰਹੇ ਸਨ, ਜਦੋਂ ਉਨ੍ਹਾਂ ਨੇ ਨਵੀਂ ਪੈਨਸ਼ਨ ਸਕੀਮ ਦੇ ਲਾਭ ਗਿਣਾਏ।
कर्मचारियों की हितैषी भाजपा सरकार नई पेंशन स्कीम लेकर आई है। इसमें कर्मचारियों के लिए निश्चित पेंशन की गारंटी है।
इस नई पेंशन स्कीम का व्यापक स्वागत हुआ है, सरकारी कर्मचारियों ने इस पर खुशी जताई है।
– पीएम श्री @narendramodi pic.twitter.com/s4Z8ysj4pO
— BJP (@BJP4India) September 14, 2024
ਹਾਲਾਂਕਿ, ਪੀਐੱਮ ਮੋਦੀ ਦੇ ਬਿਆਨ ਨੂੰ ਮੁਲਾਜ਼ਮ ਵਰਗ, ਭੱਦਾ ਮਜ਼ਾਕ ਸਮਝ ਰਿਹਾ ਹੈ, ਕਿਉਂਕਿ ਮੁਲਾਜ਼ਮਾਂ ਦਾ ਕਹਿਣਾ ਹੈ ਕਿ, ਨਵੀਂ ਪੈਨਸ਼ਨ ਸਕੀਮ ਸਭਨਾਂ ਕਰਮੀਆਂ ਲਈ ਘਾਤਕ ਸਾਬਤ ਹੋਵੇਗੀ ਅਤੇ ਇਸ ਨਾਲ ਸੇਵਾਮੁਕਤ ਮੁਲਾਜ਼ਮਾਂ ਦਾ ਜਿਉਣਾ ਮੋਹਾਲ ਹੋ ਜਾਵੇਗੀ।
ਕੇਂਦਰ ਸਰਕਾਰ ਵੱਲੋਂ ਯੂਪੀਐਸ ਯਾਨੀ ਯੂਨੀਫਾਈਡ ਪੈਨਸ਼ਨ ਸਕੀਮ ਲਾਗੂ ਕੀਤੀ ਜਾ ਰਹੀ ਹੈ। ਜਦੋਂ ਕਿ ਦੂਜੇ ਪਾਸੇ ਸਰਕਾਰੀ ਕਰਮਚਾਰੀ ਪੁਰਾਣੀ ਪੈਨਸ਼ਨ ਸਕੀਮ ਹੀ ਬਹਾਲ ਕਰਨ ਦੀ ਦੁਹਾਈ ਦੇ ਰਹੇ ਨੇ। ਸਾਲ 2024 ਦੇ ਵਿੱਚ ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਖਤਮ ਕਰਨ ਨਵੀਂ ਪੈਨਸ਼ਨ ਸਕੀਮ ਲਾਂਚ ਕੀਤੀ ਸੀ। ਜਿਸ ਨੂੰ ਕਈ ਸੂਬਿਆਂ ਨੇ ਲਾਗੂ ਨਹੀਂ ਕੀਤਾ ਸੀ ਅਤੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਲ 2022 ਦੇ ਵਿੱਚ ਸਰਕਾਰ ਬਣਨ ਉੱਤੇ ਪੁਰਾਣੀ ਪੈਨਸ਼ਨ ਸਕੀਮ ਹੀ ਲਾਗੂ ਕਰਨ ਦਾ ਦਾਅਵਾ ਕੀਤਾ ਸੀ ਪਰ ਅੱਜ ਤੱਕ ਉਹ ਸਕੀਮ ਲਾਗੂ ਨਹੀਂ ਕੀਤੀ ਗਈ।
ਮੁਲਾਜ਼ਮ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਮੁਤਾਬਿਕ, ਨਵੀਂ ਬੋਤਲ ਦੇ ਵਿੱਚ ਪੁਰਾਣੀ ਸ਼ਰਾਬ ਵਾਲਾ ਕੰਮ ਸਰਕਾਰਾਂ ਵੱਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿਵੇਂ ਐਨਪੀਐਸ ਦੇ ਵਿੱਚ ਕਰਮਚਾਰੀ ਦਾ 10 ਫੀਸਦੀ ਸ਼ੇਅਰ ਕੱਟਿਆ ਜਾਂਦਾ ਸੀ ਉਸੇ ਤਰ੍ਹਾਂ ਇਸ ਵਿੱਚ ਵੀ ਕੱਟਿਆ ਜਾਵੇਗਾ।
ਇਸ ਦੇ ਵਿੱਚ ਇੱਕ ਵੱਡਾ ਨੁਕਸਾਨ ਇਹ ਕੀਤਾ ਗਿਆ ਹੈ ਕਿ ਜੋ ਇੰਪਲੋਈ ਅਤੇ ਇੰਪਲੋਈਅਰ ਸ਼ੇਅਰ ਇਕੱਠਾ ਹੁੰਦਾ ਸੀ ਉਹ ਉਸ ਨੂੰ ਨਹੀਂ ਮਿਲੇਗਾ। ਉਸ ਦਾ ਇੱਕ ਵੱਡਾ ਨੁਕਸਾਨ ਹੈ, ਉਹਨਾਂ ਕਿਹਾ ਕਿ ਐਨਪੀਐਸ ਦੇ ਵਿੱਚ 60 ਅਤੇ 40 ਦੀ ਰੇਸ਼ੋ ਰੱਖੀ ਗਈ ਸੀ ਜਿਸ ਵਿੱਚ 60 ਫੀਸਦੀ ਕਰਮਚਾਰੀ ਨੂੰ ਮਿਲਦਾ ਸੀ ਜਦੋਂ ਕਿ 40 ਫੀਸਦੀ ਸ਼ੇਅਰ ਬਾਜ਼ਾਰ ਦੇ ਵਿੱਚ ਲਗਾਇਆ ਜਾਂਦਾ ਸੀ। ਜਿਸ ਵਿੱਚੋਂ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ।
ਉਹਨਾਂ ਕਿਹਾ ਕਿ ਜਿਹੜਾ ਪੈਸਾ ਸਾਡਾ ਇਕੱਠਾ ਹੋਣਾ ਹੈ ਉਸ ਵਿੱਚੋਂ ਹੀ ਸਾਨੂੰ ਪੈਨਸ਼ਨ ਦਿੱਤੀ ਜਾਣੀ ਹੈ। ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਹੀ ਜ਼ਿਆਦਾ ਬਿਹਤਰ ਸੀ। ਕਈ ਸੂਬਿਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਹੀ ਲਾਗੂ ਕੀਤਾ ਗਿਆ ਹੈ ਜਿਸ ਨਾਲ ਕਰਮਚਾਰੀਆਂ ਨੂੰ ਜਿਆਦਾ ਫਾਇਦਾ ਮਿਲਦਾ ਸੀ।