All Latest NewsNews FlashPunjab News

ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪ੍ਰਮੋਸ਼ਨਾਂ ਅਧਿਆਪਕਾਂ ਦੀ ਗਲੇ ਦੀ ਹੱਡੀ ਬਣੀਆਂ

ਡੀ ਟੀ ਐਫ ਵੱਲੋਂ ਸਟੇਸ਼ਨ ਚੋਣ ਵੇਲੇ ਖਾਲੀ ਪਏ ਸਟੇਸ਼ਨ ਲੁਕਾਅ ਕੇ ਰੱਖਣ ਦੀ ਨਿਖੇਧੀ

ਪੰਜਾਬ ਨੈੱਟਵਰਕ, ਬਠਿੰਡਾ

ਸਕੂਲੀ ਸਿੱਖਿਆ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਮਾਸਟਰ ਕੇਡਰ ਦੇ ਅਧਿਆਪਕਾਂ ਨੂੰ 20 ਤੋਂ 25 ਸਾਲ ਦੀ ਸਰਵਿਸ ਬਾਅਦ ਲੈਕਚਰਾਰ ਦੀ ਪਦੁਨਤੀ ਦਾ ਚਾਅ ਉਸ ਸਮੇਂ ਧਰਿਆ ਧਰਾਇਆ ਰਹਿ ਗਿਆ ਜਦੋਂ ਸਿੱਖਿਆ ਵਿਭਾਗ ਵੱਲੋਂ ਪਦਉੱਨਤ ਤ ਹੋਏ ਮਾਸਟਰਾਂ ਨੂੰ ਸਟੇਸ਼ਨ ਚੋਣ ਸਮੇਂ ਬਠਿੰਡਾ ਜਿਲੇ ਵਿਚਲੇ ਸਟੇਸ਼ਨ ਦੀਆਂ ਖਾਲੀ ਅਸਾਮੀਆਂ ਵਾਲੇ ਸਟੇਸ਼ਨ ਚੋਣ ਲਿਸਟ ਵਿੱਚ ਸ਼ਾਮਿਲ ਨਹੀਂ ਕੀਤੇ ਗਏ।

ਅਧਿਆਪਕਾਂ ਨੂੰ ਪ੍ਰਮੋਸ਼ਨਾਂ ਦੇ ਨਾਂ ਤੇ ਵਿਭਾਗ ਦੀਆਂ ਗਲਤ ਨੀਤੀਆਂ ਕਾਰਨ ਆਪਣੇ ਘਰ ਤੋਂ 75 ਤੋਂ 200 ਕਿਲੋਮੀਟਰ ਦੂਰ ਵਾਲੇ ਸਟੇਸ਼ਨ ਤੇ ਜਾਣ ਲਈ ਆਰਡਰ ਜਾਰੀ ਕੀਤੇ ਗਏ। ਇਨਾ ਵਿਚਾਰਾਂ ਦਾ ਪ੍ਰਗਟਾਵਾ ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਡੈਮੋਕਰੈਟਿਕ ਟੀਚਰਸ ਫਰੰਟ ਪੰਜਾਬ ਜ਼ਿਲਾ ਇਕਾਈ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਅਤੇ ਸੂਬਾ ਵਿੱਤ ਸਕੱਤਰ ਅਤੇ ਜ਼ਿਲਾ ਸਕੱਤਰ ਜਸਵਿੰਦਰ ਸਿੰਘ ਗੋਨਿਆਣਾ ਨੇ ਪ੍ਰਗਟ ਕੀਤੇ।

ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ,ਮੀਤ ਪ੍ਰਧਾਨ ਵਿਕਾਸ ਗਰਗ ਰਾਮਪੁਰਾ ਅਤੇ ਜਿਲਾ ਵਿੱਤ ਸਕੱਤਰ ਅਨਿਲ ਭੱਟ ਨੇ ਦੱਸਿਆ ਕਿ ਮਾਸਟਰ ਕੇਡਰ ਦੇ ਵੱਖ-ਵੱਖ ਵਿਸ਼ਿਆਂ ਵਿੱਚੋਂ ਫਿਜੀਕਲ ਐਜੂਕੇਸ਼ਨ ਦੇ ਜ਼ਿਲ੍ਹੇ ਵਿੱਚੋਂ ਗਿਆਰਾਂ ਲੈਕਚਰਾਰ ਪਦ ਉਨਤ ਹੋਏ ਹਨ। ਜਦੋਂ ਕਿ ਬਠਿੰਡਾ ਜ਼ਿਲ੍ਹੇ ਵਿੱਚ ਵੱਖ ਵੱਖ ਸੀਨੀਅਰ ਸੈਕੈਂਡਰੀ ਸਕੂਲਾਂ ਵਿੱਚ ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ।

ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਵੀ ਵਿਭਾਗ ਵੱਲੋਂ ਗਲਤ ਨੀਤੀ ਅਪਣਾ ਕੇ ਇਹਨਾਂ 11 ਮਾਸਟਰ ਕੇਡਰ ਦੇ ਅਧਿਆਪਕਾਂ ਵਿੱਚੋਂ 10 ਨੂੰ ਲੈਕਚਰਾਰ ਲਈ ਬਠਿੰਡਾ ਜ਼ਿਲ੍ਹੇ ਤੋਂ ਬਾਹਰਲੇ ਸਟੇਸ਼ਨਾਂ ਅਲਾਟ ਕੀਤੇ ਗਏ ਹਨ। ਸਰਕਾਰ ਦੀ ਅਜਿਹੀ ਨੀਤੀ ਦੀ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਪੰਜਾਬ ਵਿੱਚ ਸਾਰੇ ਸਕੂਲਾਂ ਵਿੱਚ ਪਈਆਂ ਖਾਲੀ ਅਸਾਮੀਆਂ ਸਟੇਸ਼ਨ ਚੋਣ ਲਈ ਦਿਖਾਈਆਂ ਜਾਣ ਤਾਂ ਜੋ ਅਧਿਆਪਕਾਂ ਨੂੰ ਸਹੀ ਸਟੇਸ਼ਨ ਚੋਣ ਮਿਲ ਸਕੇ।

ਪਦਉੱਨਤ ਹੋਏ ਅਧਿਆਪਕਾਂ ਵਿੱਚੋਂ ਗੁਰਪ੍ਰੀਤ ਸਿੰਘ ਗੋਨਿਆਣਾ ਗਰਲਜ ਨੂੰ ਫਰੀਦਕੋਟ ਜਿਲੇ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਜੈਤੋ (ਕੁੜੀਆਂ) , ਰੇਸ਼ਮ ਸਿੰਘ ਗੋਨਿਆਣਾ (ਲੜਕੇ) ਨੂੰ ਵੀ ਫਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੈਤੋ, ਹਰਚਰਨ ਸਿੰਘ ਢਿੱਲੋ ਸਰਕਾਰੀ ਮਿਡਲ ਸਕੂਲ ਗੋਸਲ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਗਿੱਦੜਬਾਹਾ (ਲੜਕੀਆਂ), ਸਰਜੀਵਨ ਕੁਮਾਰ ਉੱਪਲ ਐਸ.ਓ.ਈ.ਕੋਟਸ਼ਮੀਰ ਨੂੰ ਬਰਨਾਲੇ ਜਿਲ੍ਹੇ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਤਪਾ ਮਡੀ , ਗੁਲਸ਼ਨ ਕੁਮਾਰ ਡੀ. ਪੀ. ਈ. ਨਹਈਆਂਵਾਲਾ ਨੂੰ ਜ਼ਿਲਾ ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ) ਅਬੋਹਰ, ਜਸਵਿੰਦਰ ਸਿੰਘ ਡੀ.ਪੀ.ਈ. ਭੋਖੜਾ ਨੂੰ ਜਿਲਾ ਫਿਰੋਜਪੁਰ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੀਆਂ) ਤਲਵੰਡੀ ਭਾਈ, ਸੰਜੀਵ ਕੁਮਾਰ ਮਾਸਟਰ ਨਰੂਆਣਾ ਨੂੰ ਫਾਜ਼ਿਲਕਾ ਜ਼ਿਲੇ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਗਰਲਜ) ਜਲਾਲਾਬਾਦ, ਹਰਪ੍ਰੀਤ ਸਿੰਘ ਡੀ.ਪੀ.ਈ. ਸਿਵੀਆਂ ਨੂੰ ਸਕੂਲ ਆਫ ਐਮੀਨੈਂਸ ਸੇਖੇਵਾਲਾ ਜਿਲਾ ਲੁਧਿਆਣਾ, ਕੁਲਦੀਪ ਸਿੰਘ ਬੰਗੀ ਡੀ.ਪੀ.ਈ. ਦਿਉਣ ਨੂੰ ਮੋਗਾ ਜ਼ਿਲ੍ਹੇ ਦੇ ਐਸ.ਓ.ਈ. ਸਕੂਲ ਬਾਘਾ ਪੁਰਾਣਾ ਅਤੇ ਕਰਮਜੀਤ ਕੌਰ ਮੰਡੀ ਫੂਲ ਰਾਮਪੁਰਾ ਨੂੰ ਤਰਨਤਾਰਨ ਜ਼ਿਲ੍ਹੇ ਦੇ ਐਸ.ਓ.ਈ. ਸਕੂਲ ਭਿੱਖੀਵਿੰਡ ਵਿਖੇ ਪਦਉਨਤ ਕਰਕੇ ਵਿਭਾਗੀ ਹੁਕਮ ਜਾਰੀ ਕੀਤੇ ਗਏ ਹਨ।

ਇਹਨਾਂ ਵਿੱਚੋਂ ਸਿਰਫ ਇੱਕ ਅਧਿਆਪਕਾ ਵੀਰਪਾਲ ਕੌਰ ਜੈ ਸਿੰਘ ਵਾਲਾ ਨੂੰ ਬਠਿੰਡਾ ਜ਼ਿਲੇ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਕੁੜੀਆਂ) ਮੌੜਮੰਡੀ ਵਿਖੇ ਰਹਿਣ ਦਾ ਮੌਕਾ ਮਿਲਿਆ ਹੈ।

ਬਲਾਕ ਪ੍ਰਧਾਨ ਬਠਿੰਡਾ ਭੁਪਿੰਦਰ ਸਿੰਘ ਮਾਈਸਰਖਾਨਾ, ਤਲਵੰਡੀ ਸਾਬੋ ਦੇ ਭੋਲਾ ਰਾਮ , ਭਗਤਾ ਦੇ ਰਾਜਵਿੰਦਰ ਸਿੰਘ ਜਲਾਲ , ਬਲਾਕ ਮੌੜ ਦੇ ਬਲਕਰਨ ਸਿੰਘ ਕੋਟਸ਼ਮੀਰ ਜ਼ਿਲਾ ਕਮੇਟੀ ਮੈਂਬਰ ਰਣਦੀਪ ਕੌਰ ਖਾਲਸਾ ਅਤੇ ਬਲਜਿੰਦਰ ਕੌਰ ਨੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਅਜੇ ਤੱਕ ਲੈਕਚਰਾਰ ਫਿਜੀਕਲ ਐਜੂਕੇਸ਼ਨ ,ਉਰਦੂ ,ਸੰਸਕ੍ਰਿਤ, ਮਨੋਵਿਗਿਆਨ ਅਤੇ ਗ੍ਰਹਿ ਵਿਗਿਆਨ ਵਿਸ਼ੇ ਦੇ ਲੈਕਚਰਾਰਾਂ ਨੂੰ ਸਟੇਸ਼ਨਾਂ ਅਲਾਟ ਕੀਤੇ ਗਏ ਹਨ ਜਦੋਂ ਕਿ ਇਤਿਹਾਸ,ਰਾਜਨੀਤੀ ਸ਼ਾਸਤਰ,ਅਰਥ ਸ਼ਾਸਤਰ, ਕਮਰਸ, ਗਣਿਤ, ਰਸਾਇਣ ਵਿਗਿਆਨ, ਜੀਵ ਵਿਗਿਆਨ,ਫਿਜਿਕਸ , ਅੰਗਰੇਜ਼ੀ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ ਕਰਨੇ ਬਾਕੀ ਹਨ।

ਇਹਨਾਂ ਸਾਰੇ ਵਿਸ਼ਿਆਂ ਦੇ ਪੰਜਾਬ ਵਿੱਚ ਸਾਰੇ ਵਿਸ਼ੇ ਦੀਆਂ ਖਾਲੀ ਅਸਾਮੀਆਂ ਸਟੇਸ਼ਨ ਚੋਣ ਸਮੇਂ ਦਰਸਾਈਆਂ ਜਾਣ ਤਾਂ ਜੋ ਮਾਸਟਰ ਕੇਡਰ ਦੇ ਅਧਿਆਪਕਾਂ ਲਈ ਪਦਉਨਤੀਆਂ ਸਜ਼ਾ ਬਣਨ ਦੀ ਥਾਂ ਪਦੁਨਤੀਆਂ ਹੀ ਰਹਿਣ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰ ਜਿਨਾਂ ਨੂੰ ਦੂਰ-ਦੁਰਾਡੇ ਸਟੇਸ਼ਨ ਅਲਾਟ ਕੀਤੇ ਗਏ ਹਨ ਓਹਨਾ ਨੂੰ ਜਿਲੇ ਅੰਦਰ ਖਾਲੀ ਪਈਆਂ ਫਿਜੀਕਲ ਐਜੂਕੇਸ਼ਨ ਲੈਕਚਰਾਰ ਦੀਆਂ ਅਸਾਮੀਆਂ ਤੇ ਦੁਬਾਰ ਤੋਂ ਚੋਣ ਕਰਨ ਦਾ ਮੌਕਾ ਦਿੱਤਾ ਜਾਵੇ।

 

Leave a Reply

Your email address will not be published. Required fields are marked *