ਅਹਿਮ ਖ਼ਬਰ: ਸਰਕਾਰੀ ਸਕੂਲਾਂ ‘ਚ ਲੈਕਚਰਾਰਾਂ ਦੀ ਘਾਟ ਹੋਵੇਗੀ ਪੂਰੀ
ਪੰਜਾਬ ਨੈੱਟਵਰਕ, ਫਾਜ਼ਿਲਕਾ
ਪੰਜਾਬ ਸਰਕਾਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਸਕੂਲਾਂ ਵਿਚ ਲੈਕਚਰਾਰਾਂ ਦੀ ਘਾਟ ਜਲਦ ਪੂਰੀ ਹੋਵੇਗੀ।
ਡੀਪੀਆਰਓ ਫਾਜ਼ਿਲਕਾ ਨੇ ਜਾਰੀ ਕੀਤੇ ਪ੍ਰੈੱਸ ਬਿਆਨ ਵਿੱਚ ਲਿਖਿਆ ਹੈ ਕਿ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੇ ਸੂਚਨਾ ਦਿੱਤੀ ਹੈ ਕਿ ਜ਼ਿਲ੍ਹੇ ਦੇ ਸਕੂਲਾਂ ਵਿਚ ਲੈਕਚਰਾਰਾਂ ਦੀ ਘਾਟ ਜਲਦ ਪੂਰੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ ਰਾਜ ਵਿਚ 2700 ਲੈਕਚਰਾਰ ਪਦ ਉਨੱਤ ਕੀਤੇ ਹਨ ਅਤੇ ਇੰਨਾਂ ਨੂੰ ਸਟੇਸ਼ਨ ਅਲਾਟਮੈਂਟ ਤੋਂ ਬਾਅਦ ਲੈਕਚਰਾਰਾਂ ਦੀ ਘਾਟ ਪੂਰੀ ਹੋ ਜਾਵੇਗੀ।