ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਿਲਬਾਗ ਗਿੱਲ ਦਾ ਦੇਹਾਂਤ
ਅੰਮ੍ਰਿਤਸਰ:
ਅਦਾਰਾ ‘ਪੰਜਾਬੀ ਟ੍ਰਿਬਿਊਨ’ ਦੇ ਅਟਾਰੀ ਤੋਂ ਪੱਤਰਕਾਰ ਤੇ ਵਾਰਤਕ ਲੇਖਕ ਦਿਲਬਾਗ ਸਿੰਘ ਗਿੱਲ ਦਾ ਅੱਜ ਦੇਹਾਂਤ ਹੋ ਗਿਆ। ਉਹ 58 ਸਾਲ ਦੇ ਸਨ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਤੇ ਉਨ੍ਹਾਂ ਅੱਜ ਸਵੇਰੇ ਪ੍ਰਾਣ ਤਿਆਗ ਦਿੱਤੇ।
ਉਨ੍ਹਾਂ ਦਾ ਜਨਮ 1966 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਬਦਾਲ ’ਚ ਹੋਇਆ ਸੀ ਤੇ ਉਹ ਅਧਿਆਪਨ ਦੇ ਕਿੱਤੇ ਤੋਂ ਫ਼ਾਰਗ ਹੋਏ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਮਾਤਾ ਤੇ ਦੋ ਅਣਵਿਆਹੇ ਪੁੱਤਰ ਦਿਲਵਿੰਦਰ ਸਿੰਘ ਅਤੇ ਮਨਵਿੰਦਰ ਸਿੰਘ ਹਨ। ਸ੍ਰੀ ਗਿੱਲ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਅਫ਼ਸੋਸ ਜ਼ਾਹਰ ਕਰਦਿਆਂ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਲਿਖੀਆਂ ਪੁਸਤਕਾਂ ‘ਪਿਆਰੇ ਪੰਛੀ’ ਅਤੇ ‘ਮਾਝੇ ਵਿਚਲੀਆਂ ਮੁਗਲ ਕਾਲ ਅਤੇ ਸਿੱਖ ਰਾਜ ਦੀਆਂ ਵਿਰਾਸਤੀ ਇਮਾਰਤਾਂ’ ਪੰਜਾਬੀ ਸਾਹਿਤ ਵਿਚ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਖ਼ਬਰ ਸ੍ਰੋਤ- ਟ੍ਰਿਬਿਊਨ