6635 ਅਧਿਆਪਕਾਂ ਨੂੰ ਪਹਿਲਾਂ ਦਿੱਤਾ ਜਾਵੇ ਬਦਲੀ ਮੌਕਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਅੱਜ ਜਿਲ੍ਹਾ ਅੰਮ੍ਰਿਤਸਰ ਦੀ ਈ.ਟੀ.ਟੀ 6635 ਯੂਨੀਅਨ ਦੁਆਰਾ ਮੀਟਿੰਗ ਕਰਦੇ ਹੋਏ ਈ.ਟੀ.ਟੀ 5994 ਤੋਂ ਪਹਿਲਾ ਇਕ ਹੋਰ ਮੌਕਾ ਦੇਣ ਦੀ ਮੰਗ ਕੀਤੀ ਗਈ | ਪਿਛਲੇ ਦਿਨਾਂ ਵਿੱਚ ਸਪੈਸ਼ਲ ਟਰਾਂਸਫਰ ਦਾ ਮੌਕਾ ਦੇਣ ਦੇ ਬਾਵਜੂਦ ਵੀ ਜਿਹੜੇ ਅਧਿਆਪਕ 300-350 km ਦੂਰ ਬੈਠੇ ਹਨ, ਉਹਨਾਂ ਨੂੰ ਕੋਈ ਫਾਇਦਾ ਨਹੀਂ ਮਿਲਿਆ|
ਯੂਨੀਅਨ ਆਗੂਆਂ ਵਲੋਂ ਆਪਣੀ ਗੱਲ ਕਹਿੰਦੇ ਹੋਏ ਕਿਹਾ ਗਿਆ ਕਿ ਸਰਕਾਰ ਨੇ ਹਰ ਵਾਰ ਈ. ਟੀ. ਟੀ 6635 ਅਧਿਆਪਕਾ ਨਾਲ਼ ਧੱਕੇਸ਼ਾਹੀ ਕੀਤੀ ਹੈ| ਵੱਧ ਮੈਰਿਟ ਵਾਲੇ ਅੱਜ ਵੀ ਦੂਰ ਨੇ ਅਤੇ ਬਾਅਦ ਵਿੱਚ ਜੋਇਨ ਕੀਤੇ ਸਾਥੀ ਨੇੜੇ| ਇਹ ਹੀ ਨਾਕਾਮੀਆਂ ਈ.ਟੀ.ਟੀ 2364 ਤੋਂ ਪਹਿਲਾ ਦਿੱਤੀ ਗਈ ਟਰਾਂਸਫਰ ਵਿੱਚ ਦੇਖਣ ਨੂੰ ਮਿਲੀ|
ਜਿਲ੍ਹਾ ਯੂਨੀਅਨ ਮੈਂਬਰ ਸਾਥੀਆਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਦੂਰ ਬੈਠੇ ਅਧਿਆਪਕਾਂ ਨੂੰ ਪਹਿਲ ਦੇ ਆਧਾਰ ਤੇ ਮੌਕਾ ਦੇ ਕੇ ਨੇੜੇ ਟਰਾਂਸਫਰ ਕੀਤੀ ਜਾਵੇ। ਜੇਕਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਸਟੇਟ ਕਮੇਟੀ ਦੀ ਅਗਵਾਈ ਹੇਠ ਤਿੱਖਾ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ।