All Latest NewsNews FlashPunjab News

ਪੰਜਾਬ ‘ਚ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ BDPO ਦਫਤਰ/ਸੇਵਾ ਕੇਂਦਰ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦੇ ਮੱਦੇਨਜ਼ਰ ਉਮੀਦਵਾਰਾਂ ਦੀ ਸਹੂਲਤ ਲਈ ਐਨ.ਓ.ਸੀ ਆਦਿ ਲੈਣ ਲਈ ਅੱਜ ਮਿਤੀ 2 ਅਕਤੂਬਰ ਅਤੇ ਭਲਕੇ ਮਿਤੀ 3 ਅਕਤੂਬਰ ਨੂੰ ਸਰਕਾਰੀ ਛੁੱਟੀ ਵਾਲੇ ਦਿਨ ਵੀ ਸਾਰੇ ਬੀ.ਡੀ.ਪੀ. ਓ ਦਫ਼ਤਰ ਖੁੱਲ੍ਹੇ ਰਹਿਣਗੇ।

ਇਸੇ ਤਰ੍ਹਾਂ ਹਲਫ਼ਨਾਮਾ ਆਦਿ ਬਣਵਾਉਣ ਲਈ ਵੀ ਸਾਰੇ ਸੇਵਾ ਕੇਂਦਰ ਅੱਜ ਅਤੇ ਭਲਕੇ ਦੋਵੇਂ ਦਿਨ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਉਮੀਦਵਾਰ, ਛੁੱਟੀ ਵਾਲੇ ਇਨ੍ਹਾਂ ਦੋਵੇਂ ਦਿਨਾਂ ਦੌਰਾਨ ਬੀ.ਡੀ.ਪੀ. ਓ ਦਫ਼ਤਰਾਂ ਅਤੇ ਸੇਵਾ ਕੇਂਦਰਾਂ ਦਾ ਲਾਭ ਲੈ ਸਕਦੇ ਹਨ।

 

Leave a Reply

Your email address will not be published. Required fields are marked *