All Latest NewsGeneralNews FlashPunjab NewsTop BreakingTOP STORIES

ਵੱਡੀ ਖ਼ਬਰ: ਪੰਜਾਬ ‘ਚ AAP ਲੀਡਰ ਦਾ ਗੋਲੀਆਂ ਮਾਰ ਕੇ ਕਤਲ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੱਟੀ ਦੇ ਪਿੰਡ ਤਲਵੰਡੀ ਮੋਹਰ ਸਿੰਘ ਵਾਲਾ ਦੇ ਰਹਿਣ ਵਾਲੇ ਅਤੇ ਆਮ ਆਦਮੀ ਪਾਰਟੀ (AAP) ਦੇ ਲੀਡਰ ਰਾਜਵਿੰਦਰ ਸਿੰਘ ਦੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।

ਇਹ ਘਟਨਾ ਪਿੰਡ ਠੁੱਕਰਪੁਰਾ ਨੇੜੇ ਵਾਪਰੀ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਕੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

ਜਾਣਕਾਰੀ ਮੁਤਾਬਿਕ, ਤਿੰਨ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਨੇ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਚਲ ਰਹੀ ਹੈ।

ਜਾਣਕਾਰੀ ਮੁਤਾਬਿਕ, ਰਾਜਵਿੰਦਰ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੀ ਇੱਕ ਧੀ ਵੀ ਹੈ।

ਦੂਜੇ ਪਾਸੇ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ, ਜਿਹੜੇ ਵੀ ਦੋਸ਼ੀ ਹੋਣਗੇ, ਜਲਦ ਤੋਂ ਜਲਦ ਉਹਨਾਂ ਨੂੰ ਪੁਲਿਸ ਕਾਬੂ ਕਰ ਲਏਗੀ। ਉਹਨਾਂ ਨੇ ਇਸ ਘਟਨਾ ‘ਤੇ ਨਿੰਦਾ ਕੀਤੀ।

 

Leave a Reply

Your email address will not be published. Required fields are marked *