Punjab Breaking: ਝੋਨੇ ਦੀ ਖ਼ਰੀਦ ਨਾ ਹੋਣ ਦੇ ਰੋਸ ਵਜੋਂ CM ਭਗਵੰਤ ਮਾਨ ਦੇ ਘਰ ਮੂਹਰੇ ਪਹੁੰਚੇ SKM ਲੀਡਰ!
ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ਤੱਕ SKM ਦੀ ਟੀਮ ਪੰਜਾਬ ਭਵਨ ਚੰਡੀਗੜ੍ਹ ‘ਚ ਡਟੀ ਰਹੀ
ਦਲਜੀਤ ਕੌਰ, ਚੰਡੀਗੜ੍ਹ
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਵਿਖੇ ਸਥਿਤ ਸਰਕਾਰੀ ਘਰ ਦੇ ਮੂਹਰੇ ਪੰਜਾਬ ਐਸਕੇਐਮ ਦੀਆ ਸਮੁੱਚੀਆ ਜਥੇਬੰਦੀਆ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਅਤੇ ਡੀ ਏ ਪੀ ਦੀ ਸਪਲਾਈ ਜਾਰੀ ਕਰਵਾਉਣ ਲਈ ਮਿਲਣ ਲਈ ਪਹੁੰਚੇ।
ਮੁੱਖ ਮੰਤਰੀ ਦੇ ਘਰ ਵਿਖੇ ਅਧਿਕਾਰੀਆਂ ਨੇ ਮੁੱਖ ਮੰਤਰੀ ਨਾਲ ਪੰਜਾਬ ਭਵਨ ਵਿਖੇ ਮੀਟਿੰਗ ਕਰਵਾਉਣ ਦਾ ਭਰੋਸਾ ਦੇਕੇ ਆਗੂਆਂ ਨੂੰ ਪੰਜਾਬ ਭਵਨ ਭੇਜਿਆ ਜਿੱਥੇ ਸੀਐਮ ਦੀ ਜਗ੍ਹਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ, ਮੁੱਖ ਸਕੱਤਰ ਪੰਜਾਬ,ਐਫ ਸੀ ਆਰ,ਐਫ ਸੀ ਡੀ ਅਤੇ ਹੋਰ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ।
ਖੇਤੀ ਬਾੜੀ ਮੰਤਰੀ ਨੇ ਖ੍ਰੀਦ ਚਾਲੂ ਕਰਨ ਦਾ ਭਰੋਸਾ ਦਿੱਤਾ ਪ੍ਰੰਤੂ ਸੰਯੁਕਤ ਕਿਸਾਨ ਮੋਰਚਾ ਨੇ ਮੁੱਖ ਮੰਤਰੀ ਵਲੋਂ ਵਾਅਦਾ ਖਿਲਾਫੀ ਵਿਰੁੱਧ ਸਖਤ ਇਤਰਾਜ਼ ਕਰਦਿਆਂ ਮੰਤਰੀ ਸਾਹਿਬ ਅਤੇ ਅਧਿਕਾਰੀਆਂ ਨੂੰ ਸਪੱਸ਼ਟ ਕਹਿ ਦਿੱਤਾ ਕਿ ਜਿੰਨੀ ਦੇਰ ਤੱਕ ਖ੍ਰੀਦ ਸ਼ੁਰੂ ਨਹੀ ਹੁੰਦੀ ਉਹ ਪੰਜਾਬ ਭਵਨ ਤੋਂ ਵਾਪਸ ਨਹੀ ਜਾਣਗੇ। ਹਾਲਾਂਕਿ ਖੇਤੀ ਮੰਤਰੀ ਨੇ ਕਿਹਾ ਕਿ ਸਾਡੀ ਸ਼ੈਲਰ ਐਸੋਸੀਏਸ਼ਨ ਅਤੇ ਆੜ੍ਹਤੀਆਂ ਨਾਲ ਸਹਿਮਤੀ ਬਣ ਗਈ ਹੈ। ਡੀ ਏ ਪੀ ਦਾ ਪੂਰਾ ਪ੍ਰਬੰਧ ਆਉਣ ਵਾਲੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਅੱਜ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ੍ਰੀਦ ਸ਼ੁਰੂ ਹੋਣ ਮਗਰੋਂ ਸ਼ਾਮ ਸਾਢੇ ਛੇ ਵਜੇ ਹੀ ਪੰਜਾਬ ਭਵਨ ਤੋਂ ਵਾਪਸੀ ਲਈ ਚਾਲੇ ਪਾਏ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਖ੍ਰੀਦ ਦੇ ਵਿੱਚ ਸਰਕਾਰ ਵੱਲੋਂ ਕੋਈ ਵੀ ਰੁਕਾਵਟ ਖੜੀ ਕੀਤੀ ਗਈ ਤਾਂ ਸੰਯੁਕਤ ਕਿਸਾਨ ਮੋਰਚਾ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵੇਗਾ।
ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਵਫਦ ਵਿੱਚ ਹਰਿੰਦਰ ਸਿੰਘ ਲੱਖੋਵਾਲ, ਜੰਗਵੀਰ ਸਿੰਘ ਚੌਹਾਨ, ਬੋਘ ਸਿੰਘ ਮਾਨਸਾ, ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ,ਹਰਮੀਤ ਸਿੰਘ ਕਾਦੀਆ, ਬੂਟਾ ਸਿੰਘ ਬੁਰਜ ਗਿੱਲ, ਰਾਮਿੰਦਰ ਸਿੰਘ ਪਟਿਆਲਾ, ਫੁਰਮਾਨ ਸਿੰਘ ਸੰਧੂ, ਬਿੰਦਰ ਸਿੰਘ ਗੋਲੇਵਾਲ, ਗੁਰਮੀਤ ਮਹਿਮਾ, ਬਲਦੇਵ ਸਿੰਘ ਨਿਹਾਲਗੜ੍ਹ, ਬਲਵਿੰਦਰ ਸਿੰਘ ਰਾਜੂ, ਕੁਲਦੀਪ ਸਿੰਘ ਬਾਜੀਦਪੁਰ, ਬਲਵਿੰਦਰ ਸਿੰਘ ਮੱਲ੍ਹੀਨੰਗਲ, ਹਰਦੇਵ ਸੰਧੂ, ਸਤਨਾਮ ਸਿੰਘ ਅਜਨਾਲਾ, ਅੰਗਰੇਜ਼ ਸਿੰਘ, ਨਛੱਤਰ ਸਿੰਘ ਜੈਤੋ,ਦਲਵੀਰ ਸਿੰਘਬੇਦਾਗਪੁਰ ,ਦਵਿੰਦਰ ਸਿੰਘ ਢਿੱਲੋਂ, ਸੁਖਦੇਵ ਆਰੀਆ ਵਾਲਾ, ਰਵਨੀਤ ਸਿੰਘ ਬਰਾੜ, ਬੇਅੰਤ ਸਿੰਘ ਮਹਿਮਾ ਸਰਜਾ, ਪ੍ਰਿਥਪਾਲ ਸਿੰਘ ਗੁਰਾਇਆ ਲਾਲੋਵਾਲ, ਜਗਮੋਹਨ ਸਿੰਘ, ਹਰਿੰਦਰ ਸਿੰਘ ਗੁਰਪ੍ਰੀਤ ਸਿੰਘ, ਗੁਰਨਾਮ ਭੀਖੀ, ਜਤਿੰਦਰ ਸਿੰਘ ਜਿੰਦੂ,ਰਘਵੀਰ ਸਿੰਘ ਮੇਹਰਵਾਲਾ ਆਦਿ ਹਾਜ਼ਰ ਸਨ।