ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਮਾਪੇ ਅਧਿਆਪਕ ਮਿਲਣੀ ਅੱਗੇ ਪਾਉਣ ਦੀ ਮੰਗ
ਪੰਜਾਬ ਨੈੱਟਵਰਕ, ਰੂਪਨਗਰ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਵਿਭਾਗ ਵੱਲੋਂ 18 ਅਕਤੂਬਰ ਨੂੰ ਰੱਖੀ ਮਾਪੇ ਅਧਿਆਪਕ ਮਿਲਣੀ ਪੀਟੀਐਮ ਨੂੰ ਵਾਜਬ ਕਾਰਨਾ ਕਰਕੇ ਅੱਗੇ ਪਾਉਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਇੱਥੇ ਜਾਰੀ ਬਿਆਨ ਰਾਹੀਂ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ ਅਤੇ ਜਨਰਲ ਸਕੱਤਰ ਧਰਮਿੰਦਰ ਸਿੰਘ ਭੰਗੂ ਦੇ ਪ੍ਰੈਸ ਬਿਆਨ ਨੂੰ ਜਾਰੀ ਕਰਦਿਆਂ ਪ੍ਰੈਸ ਸਕੱਤਰ ਸਿਮਰਨਜੀਤ ਸਿੰਘ ਰੱਕੜ ਅਤੇ ਯੁਧਵੀਰ ਨੰਗਲ ਨੇ ਦੱਸਿਆ ਕਿ ਪੰਚਾਇਤ ਚੋਣਾਂ ਕਾਰਨ ਇੰਨੀ ਜਲਦੀ ਨਤੀਜੇ ਤਿਆਰ ਹੋਣਾ ਸੰਭਵ ਨਹੀਂ ਹਨ।
ਕਿਉਂਕਿ 11 ਅਕਤੂਬਰ ਨੂੰ ਚੋਣ ਰਿਹਰਸਲ ਹੈ, 12 ਤੇ 13 ਅਕਤੂਬਰ ਨੂੰ ਛੁੱਟੀ ਹੈ, 14 ਤੇ 15 ਅਕਤੂਬਰ ਨੂੰ ਪੰਚਾਇਤ ਇਲੈਕਸ਼ਨ ਹਨ, 16 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਹੀ ਕਈ ਸਕੂਲਾਂ ਵੱਲੋਂ ਲਗਾਈ ਗਈ ਹੈ ਅਤੇ 17 ਦੀ ਪੂਰੇ ਦਿਨ ਦੀ ਛੁੱਟੀ ਹੈ।
ਇਸ ਲਈ ਅਧਿਆਪਕ ਆਗੂਆਂ ਨੇ ਮੰਗ ਕੀਤੀ ਹੈ ਕਿ 18 ਅਕਤੂਬਰ ਦੀ ਮਾਪਿਆਂ ਅਧਿਆਪਕ ਮਿਲਣੀ ਨੂੰ ਘੱਟੋ ਘੱਟ ਇੱਕ ਹਫ਼ਤੇ ਲਈ ਅੱਗੇ ਪਾਉਣਾ ਚਾਹੀਦਾ ਹੈ ਤਾਂ ਕਿ ਬੱਚੇ ਦਾ ਸਹੀ ਮੁਲਾਂਕਣ ਹੋ ਸਕੇ ਅਤੇ ਮਾਪਿਆਂ ਨਾਲ ਸਾਰਥਕ ਚਰਚਾ ਹੋ ਸਕੇ। ਉਨ੍ਹਾਂ ਸਿੱਖਿਆ ਮੰਤਰੀ ਨੂੰ ਇਸ ਪਾਸੇ ਨਿੱਜੀ ਤੌਰ ਤੇ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਇਸ ਮੌਕੇ ਕੁਲਬੀਰ ਸਿੰਘ ਕੰਧੋਲਾ ,ਅਵਨੀਤ ਚੱਢਾ ,ਗੁਰਚਰਨ ਆਲੋਵਾਲ ,ਅਵਤਾਰ ਜਵੰਧਾ , ਜਗਦੀਪ ਸਿੰਘ ਝੱਲੀਆਂ, ਕੁਲਦੀਪ ਗਿੱਲ, ਕਮਲ ਸਹਿਗਲ, ਕੇਸਰ ਸਿੰਘ ਕੰਧੋਲਾ, ਗੁਰਪ੍ਰੀਤ ਹੈਪੀ,ਮਹਿੰਦਰ ਪਾਲ ਸਿੰਘ ਖੇੜੀ, ਦਵਿੰਦਰ ਸਿੰਘ ਸਮਾਣਾ, ਇਕਬਾਲ ਸਿੰਘ ਹਾਫਿਜ਼ਾਬਾਦ, ਗੁਰਦੀਪ ਸਿੰਘ ਖਾਬੜਾ ,ਦਵਿੰਦਰ ਸਿੰਘ ਚਨੌਲੀ, ਸੰਜੀਵ ਕੁਮਾਰ ਮੋਠਾਪੁਰ, ਅਸ਼ੋਕ ਕੁਮਾਰ ਨੂਰਪੁਰ ਬੇਦੀ, ਵਿਕਾਸ ਸੋਨੀ ਅਨੰਦਪੁਰ ਸਾਹਿਬ,ਸੁਰਿੰਦਰ ਸਿੰਘ ਚੱਕ ਢੇਰਾਂ ,ਇੰਦਰਜੀਤ ਸਿੰਘ ਥਲੀ ਅਤੇ ਅੰਮ੍ਰਿਤ ਸੈਣੀ ਨੰਗਲ ਆਦਿ ਹਾਜ਼ਰ ਸਨ।