All Latest NewsGeneralNews FlashPunjab NewsTop BreakingTOP STORIES

ਪੰਜਾਬ ਦੇ ਸਰਕਾਰੀ ਮੁਲਾਜ਼ਮ DA/ਭੱਤਿਆਂ ਤੋਂ ਬਿਨਾਂ ਮਨਾਉਣਗੇ ਕਾਲੀ ਦੀਵਾਲੀ: ਅਮਨ ਸ਼ਰਮਾ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਮਾਝਾ ਅਤੇ ਬਾਰਡਰ ਜ਼ੋਨ ਦੀ ਹੰਗਾਮੀ ਔਨਲਾਈਨ ਮੀਟਿੰਗ ਡੀ. ਏ ਦੀ ਬਕਾਇਆ ਕਿਸ਼ਤਾਂ ਅਤੇ ਬੰਦ ਭੱਤਿਆਂ ਦੇ ਮੁੱਦੇ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ|

ਇਸ ਮੀਟਿੰਗ ਵਿੱਚ ਅਮਨ ਸ਼ਰਮਾ, ਬਲਰਾਜ ਸਿੰਘ ਬਾਜਵਾ ਗੁਰਦਾਸਪੁਰ, ਕੌਸ਼ਲ ਸ਼ਰਮਾ ਪਠਾਨਕੋਟ, ਤਜਿੰਦਰਪਾਲ ਸਿੰਘ ਤਰਨਤਾਰਨ, ਕੁਲਦੀਪ ਗਰੋਵਰ ਫਾਜ਼ਿਲਕਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਜੁਲਾਈ 2024 ਤੋਂ ਚਾਰ ਪ੍ਰਤੀਸ਼ਤ ਡੀ. ਏ ਦੀ ਕਿਸ਼ਤ ਦਿੱਤੀ ਜਿਸ ਨਾਲ ਕੇਂਦਰ ਕਰਮਚਾਰੀਆਂ ਦਾ ਡੀ. ਏ. 54 ਪ੍ਰਤੀਸ਼ਤ ਹੋ ਗਿਆ ਅਤੇ ਕੋਈ ਬਕਾਇਆ ਪੈਂਡਿੰਗ ਨਹੀਂ ਹੈ|

ਪਰ ਪੰਜਾਬ ਦੇ ਕਰਮਚਾਰੀਆਂ ਨੂੰ ਕੇਂਦਰ ਤੋਂ ਬਹੁਤ ਘੱਟ ਸਿਰਫ 38 ਪ੍ਰਤੀਸ਼ਤ ਮਹਿੰਗਾਈ ਭੱਤਾ ਮਿਲ ਰਿਹਾ ਹੈ ਅਤੇ ਇਸਦੀ ਬਹੁਤ ਵੱਡੀ ਬਕਾਇਆ ਰਾਸ਼ੀ ਪੈਂਡਿੰਗ ਹੈ| ਕਰਮਚਾਰੀਆਂ ਨੂੰ ਪੁਰੀ ਆਸ ਸੀ ਕਿ ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦੇ ਕੇ ਉਹਨਾਂ ਨੂੰ ਦੀਵਾਲੀ ਦਾ ਤੋਹਫ਼ਾ ਦਵੇਗੀ ਪਰ ਸਰਕਾਰ ਨੇ ਦੁਸਹਿਰਾ ਲੰਘਣ ਦੇ ਬਾਅਦ ਵੀ ਇਸ ਬਾਰੇ ਕੋਈ ਫੈਸਲਾ ਨਾ ਕਰਕੇ ਸਮੂਹ ਮੁਲਾਜ਼ਮ ਵਰਗ ਨੂੰ ਘੋਰ ਨਿਰਾਸ਼ ਕਰ ਦਿੱਤਾ ਹੈ ਅਤੇ ਮੁਲਾਜ਼ਮ ਡੀ. ਏ. ਤੋਂ ਬਿਨਾਂ ਕਾਲੀ ਦੀਵਾਲੀ ਮਨਾਉਣਗੇ|

ਮੀਟਿੰਗ ਵਿੱਚ ਸੂਬਾ ਸਲਾਹਕਾਰ ਸੁਖਦੇਵ ਸਿੰਘ ਰਾਣਾ, ਜਲੰਧਰ ਪ੍ਰਧਾਨ ਰਵਿੰਦਰਪਾਲ ਸਿੰਘ,ਹਰਜੀਤ ਸਿੰਘ ਬਲਹਾੜੀ, ਬਲਜੀਤ ਸਿੰਘ ਕਪੂਰਥਲਾ, ਬਲਦੀਸ਼ ਕੁਮਾਰ, ਜਗਤਾਰ ਸਿੰਘ ਹੋਸ਼ਿਆਰਪੁਰ ਨੇ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ|

ਆਗੂਆਂ ਨੇ ਕਿਹਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਸਰਕਾਰ ਨੇ ਮੁਲਾਜ਼ਮਾਂ ਨਾਲ ਤਨਖਾਹ ਕਮਿਸ਼ਨ, ਡੀ. ਏ ਨੂੰ ਰੈਗੂਲਰ ਕਰਨਾ ਅਤੇ ਇਸਦੇ ਬਕਾਏ, ਬੰਦ ਪੇਂਡੂ ਬਾਰਡਰ ਭੱਤੇ ਅਤੇ ਦੂਜੇ ਭੱਤੇ ਸੰਬੰਧੀ, ਪੁਰਾਣੀ ਪੈਨਸ਼ਨ ਬਹਾਲੀ ਆਦਿ ਬਹੁਤ ਵਾਅਦੇ ਕੀਤੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਇੱਕ ਵੀ ਵਾਅਦਾ ਪੁਰਾ ਨਾ ਕੀਤਾ|

ਇਸ ਮੌਕੇ ਆਗੂਆਂ ਨੇ ਕਿਹਾ ਜੇਕਰ ਸਰਕਾਰ ਨੇ ਦੀਵਾਲ਼ੀ ਤੋਂ ਪਹਿਲਾਂ , ਜਨਵਰੀ 2023 ਅਤੇ ਜੁਲਾਈ 2023, ਜਨਵਰੀ 2024,ਜੁਲਾਈ 2024 ਦੀ ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਬਕਾਏ ਸਮੇਤ ਨਾ ਦਿਤੀਆਂ ਤਾਂ ਪੰਜਾਬ ਦਾ ਸਮੂਹ ਮੁਲਾਜ਼ਮ ਵਰਗ ਸੰਘਰਸ਼ ਦੀ ਰਾਹ ਤੇ ਚੱਲ ਪਵੇਗਾ ਜਿਸਦੇ ਨਤੀਜੇ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ|

ਇਸ ਮੌਕੇ ਆਗੂਆਂ ਨੇ ਕਰਮਚਾਰੀਆਂ ਦੇ ਬੰਦ ਕੀਤੇ ਪੇਂਡੂ ਭੱਤਾ , ਬਾਰਡਰ ਭੱਤਾ ਅਤੇ ਦੂਜੇ ਭੱਤੇ ਨੂੰ ਵੀ ਚਾਲੂ ਕਰਨ ਦੀ ਪੁਰਜ਼ੋਰ ਮੰਗ ਕੀਤੀ ਤਾਂ ਜੋ ਇਹਨੀਂ ਮਹਿੰਗਾਈ ਤੋਂ ਮੁਲਾਜ਼ਮਾਂ ਨੂੰ ਰਾਹਤ ਮਿਲ ਸਕੇ|

ਜ਼ੇਕਰ ਸਰਕਾਰ ਨੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਲੋਕਸਭਾ ਚੋਣਾਂ ਵਾਂਗ ਅਗਲੇ ਮਹੀਨੇ ਹੋਣ ਵਾਲੀਆਂ ਚਾਰ ਜਿਮਨੀ ਵਿਧਾਨ ਸਭਾ ਚੋਣਾਂ ਵਿੱਚ ਮੁਲਾਜ਼ਮ ਦੇ ਵਿਰੋਧ ਨਾਲ ਨਕਾਰਾਤਮਕ ਨਤੀਜੇ ਭੁਗਤਣੇ ਪੈਣਗੇ| ਇਸ ਮੀਟਿੰਗ ਵਿੱਚ ਸਾਹਿਬਰਣਜੀਤ ਸਿੰਘ,ਜਤਿੰਦਰ ਸਿੰਘ ਮਸਾਣੀਆਂ,ਬਲਜਿੰਦਰ ਸਿੰਘ,ਕੁਲਵਿੰਦਰਪਾਲ ਸਿੰਘ, ਗੁਰਬੀਰ ਸਿੰਘ, ਪਰਮਿੰਦਰ ਸਿੰਘ,ਰਾਕੇਸ਼ ਕੁਮਾਰ, ਰਣਜੀਤ ਸਿੰਘ ਵੀ ਹਾਜਰ ਸਨ।

 

Leave a Reply

Your email address will not be published. Required fields are marked *