ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਸਾਫ ਤੇ ਸ਼ੁੱਧ ਪਾਣੀ ਦੇ ਪ੍ਰਬੰਧ ਯਕੀਨੀ ਬਣਾਉਣ ਹਿੱਤ ਪ੍ਰਾਇਮਰੀ ਤੇ ਮਿਡਲ ਸਕੂਲਾਂ ਨੂੰ ਰੋਟਰੀ ਕਲੱਬ ਨਿਊ ਅੰਮ੍ਰਿਤਸਰ ਦੇ ਸਹਿਯੋਗ ਨਾਲ ਵੰਡੇ 23 ਆਰ.ਓਜ਼- DTF ਅੰਮ੍ਰਿਤਸਰ
ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਸਾਫ ਤੇ ਸ਼ੁੱਧ ਪਾਣੀ ਦੇ ਪ੍ਰਬੰਧ ਯਕੀਨੀ ਬਣਾਉਣ ਹਿੱਤ ਪ੍ਰਾਇਮਰੀ ਤੇ ਮਿਡਲ ਸਕੂਲਾਂ ਨੂੰ ਰੋਟਰੀ ਕਲੱਬ ਨਿਊ ਅੰਮ੍ਰਿਤਸਰ ਦੇ ਸਹਿਯੋਗ ਨਾਲ ਵੰਡੇ 23 ਆਰ.ਓਜ਼- DTF ਅੰਮ੍ਰਿਤਸਰ
“ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਪ੍ਰਾਇਮਰੀ ਤੇ ਮਿਡਲ ਸਕੂਲਾਂ ਨੂੰ ਵੰਡੇ 23 ਆਰ.ਓਜ਼.”
ਅੰਮ੍ਰਿਤਸਰ, 25 ਨਵੰਬਰ 2025 (Media PBN)
ਬੀਤੇ ਮਹੀਨਿਆਂ ਅਗਸਤ ਤੇ ਸਤੰਬਰ, 2025 ਵਿੱਚ ਨਿਰੰਤਰ ਪਏ ਮੀਂਹ ਤੇ ਮਾੜੇ ਸਰਕਾਰੀ ਪ੍ਰਬੰਧਾਂ ਦੇ ਚਲਦਿਆਂ ਡੈਮਾਂ ਦੀ ਸਮਰੱਥਾ ਤੋਂ ਵੱਧ ਇਕੱਤਰ ਹੋਏ ਪਾਣੀ ਵਿੱਚੋਂ ਲੱਖਾਂ ਕਯੂਸਿਕ ਪਾਣੀ ਛੱਡਣ ਕਾਰਨ ਪੰਜਾਬ ਦੇ ਲੱਗਭਗ 1650 ਪਿੰਡਾਂ ਨੂੰ ਹੜਾਂ ਦੀ ਮਾਰ ਝੱਲਣੀ ਪਈ ਤੇ ਕਿਸਾਨਾਂ ਦੀ ਲਗਭਗ 1.75 ਲੱਖ ਏਕੜ ਜਮੀਨ ਤੇ ਲੱਗੀਆਂ ਤਿਆਰ ਫਸਲਾਂ ਤਬਾਹ ਹੋਈਆਂ ਅਤੇ ਅਜਨਾਲੇ ਹਲਕੇ ਦੇ ਕਈ ਇਲਾਕਿਆਂ ਦੇ ਵਿੱਚ ਛੇ-ਛੇ ਫੁੱਟ ਪਾਣੀ ਆਓਣ ਕਾਰਨ ਸਰਕਾਰੀ ਸਕੂਲਾਂ ਦੇ ਅੰਦਰ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ। ਅਜਿਹੀ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਕਮੇਟੀ ਮੀਟਿੰਗ ਦੇ ਫੈਸਲਿਆਂ ਤਹਿਤ ਇਕੱਤਰ ਰਾਸ਼ੀ ਨੂੰ ਤਿੰਨ ਹਿੱਸਿਆਂ ਵਿੱਚ ਖਰਚਣ ਦੇ ਮੰਤਵ ਨਾਲ 1.76 ਲੱਖ ਦੀ ਰਾਸ਼ੀ ਕਿਸਾਨਾਂ ਨੂੰ ਉੱਨਤ ਬੀਜਾਂ ਦੀ ਖ਼ਰੀਦ ਲਈ ਦਿੱਤੇ ਗਏ।
ਹੜ੍ਹ ਪ੍ਰਭਾਵਿਤ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ੁੱਧ ਤੇ ਸਾਫ ਪਾਣੀ ਪਾਣੀ ਮੁਹੱਇਆ ਕਰਵਾਉਣ ਹਿੱਤ ਡੀ.ਟੀ.ਐਫ ਅੰਮ੍ਰਿਤਸਰ ਅਤੇ ਰੋਟਰੀ ਕਲੱਬ ਨਿਊ ਅੰਮ੍ਰਿਤਸਰ ਦੇ ਸਹਿਯੋਗ ਨਾਲ ਵਲੋ 23 ਆਰ.ਓਜ਼. ਵੰਡੇ ਹੜ੍ਹ ਪ੍ਰਭਾਵਿਤ ਖੇਤਰ ਦੇ ਪ੍ਰਭਾਵਿਤ ਸਕੂਲਾਂ ਨੂੰ ਵੰਡੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਬਲਾਕ ਸਿੱਖਿਆ ਅਫ਼ਸਰ ਅਜਨਾਲਾ-1 ਸ. ਦਲਜੀਤ ਸਿੰਘ ਨੇ ਹਾਜ਼ਰੀਨ ਸ਼ਖ਼ਸੀਤਾਂ ਨੂੰ ਜੀ ਆਇਆ ਕਿਹਾ ਤੇ ਜੱਥੇਬੰਧਕ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਵੱਧ ਚੜ੍ਹ ਕੇ ਕਾਰਜ ਕਰਨ ਦੀ ਅਪੀਲ ਕੀਤੀ।
ਬਲਾਕ ਦਫ਼ਤਰ ਅਜਨਾਲਾ -1 ਵਿਖ਼ੇ ਡੀ.ਟੀ.ਐਫ ਪੰਜਾਬ ਦੇ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਸ਼ਵਨੀ ਅਵਸਥੀ, ਸੂਬਾ ਕਮੇਟੀ ਮੈਂਬਰ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਅਤੇ ਰੋਟਰੀਕਲੱਬ ਨਿਊ ਅੰਮ੍ਰਿਤਸਰ ਚਾਰਟਰ ਪ੍ਰੈਸੀਡੈਂਟ ਸ. ਅਵਤਾਰ ਸਿੰਘ ਦੀ ਸਾਂਝੀ ਅਗੁਵਾਈ ਵਿੱਚ ਰੋਟਰੀ ਕਲੱਬ ਨਿਊ ਅੰਮ੍ਰਿਤਸਰ ਦੇ ਸਹਿਯੋਗ (8 ਆਰ.ਓਜ਼) ਨਾਲ ਕੁੱਲ 23 ਪ੍ਰਾਇਮਰੀ ਤੇ ਮਿਡਲ ਸਕੂਲਾਂ ਨੂੰ ਆਰ.ਓਜ਼.ਵੰਡੇ ਗਏl ਇਸ ਮੌਕੇ ਡੀ.ਈ.ਓ ਪ੍ਰਾਇਮਰੀ ਕਵਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਜੱਥੇਬੰਧਕ ਉਪਰਾਲਿਆਂ ਦੀ ਸ਼ਲਾਘਾ ਕੀਤੀ। ਰੋਟਰੀ ਕਲੱਬ ਨਿਊ ਅੰਮ੍ਰਿਤਸਰ ਵੱਲੋਂ ਸੇਕ੍ਰੇਟਰੀ ਬੀ.ਐਸ ਏਡਨ ਤੇ ਡਾ.ਕੰਵਲਜੀਤ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਭਵਿੱਖ ਵਿੱਚ ਵੀ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰਧਾਨ ਅਸ਼ਵਨੀ ਅਵਸਥੀ ਨੇ ਸਮੂਹ ਦਾਨੀ ਸੱਜਣਾ ਅਤੇ ਪ੍ਰੋਗਰਾਮ ਦਾ ਉੱਤਮ ਪ੍ਰਬੰਧ ਕਰਨ ਲਈ ਬੀ.ਈ.ਈ.ਓ ਦਲਜੀਤ ਸਿੰਘ ਦਾ ਜਿਥੇ ਧੰਨਵਾਦ ਕੀਤਾ ਉੱਥੇ ਵਿਸ਼ਵਾਸ ਦਵਾਇਆ ਕਿ ਸਮੂਹ ਦਾਨੀ ਸੱਜਣਾ ਦਾ ਨੇਕ ਕੰਮ ਲਈ ਦਾਨ ਕੀਤੀ ਰਾਸ਼ੀ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਪ੍ਰੋਗਰਾਮ ਵਿੱਚ ਜਥੇਬੰਦੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਰਾਜ ਸਿੰਘ ਸਰਕਾਰੀਆ, ਰਾਜੇਸ਼ ਕੁੰਦਰਾ, ਨਿਰਮਲ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਰਾਜਪਾਲ ਸਿੰਘ, ਬਲਦੇਵ ਮੰਨਣ, ਲੈਕਚਰਾਰ ਗੁਰਪ੍ਰੀਤ ਸਿੰਘ, ਪਰਮਿੰਦਰ ਕਰਿਆਲ ਆਦਿ ਉਚੇਚੇ ਤੌਰ ਤੇ ਸ਼ਾਮਿਲ ਹੋਏ।

