ਅਧਿਆਪਕ ਦੀ ਚੋਣ ਡਿਊਟੀ ਦੌਰਾਨ ਹੋਈ ਮੌਤ ‘ਤੇ ਈ.ਟੀ.ਯੂ ਵਲੋਂ ਦੁੱਖ ਦਾ ਪ੍ਰਗਟਾਵਾ
ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ ਦੇਵੇ ਨੌਕਰੀ ਅਤੇ ਆਰਥਿਕ ਸਹਾਇਤਾ- ਤਰਸੇਮ, ਰਿਸ਼ੀ
ਪੰਜਾਬ ਨੈੱਟਵਰਕ, ਜਲੰਧਰ –
ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬਲਾਕ ਆਦਮਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਧੁਦਿਆਲ ਵਿੱਚ ਪੜਾਉਂਦੇ ਨਵਨਿਯੁਕਤ ਈ ਟੀ ਟੀ ਅਧਿਆਪਕ ਅਮਰਿੰਦਰ ਸਿੰਘ ਦੀ ਪੰਚਾਇਤੀ ਚੋਣਾਂ ਦੌਰਾਨ ਹੋਈ ਮੌਤ ਤੇ ਗਹਿਰੇ ਦੁੱਖ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਜਥੇਬੰਦੀ ਦੇ ਦੋਵੇਂ ਆਗੂਆਂ ਨੇ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਤੋਂ ਮ੍ਰਿਤਕ ਅਧਿਆਪਕ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ।
ਉਨ੍ਹਾਂ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਤੋਂ ਸਾਰੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਦੇ ਅਨੁਪਾਤ ਵਿੱਚ ਚੋਣ ਡਿਊਟੀਆਂ ਲਗਾਉਣ ਅਤੇ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ ਨੂੰ ਬੰਦ ਕਰਕੇ ਸਿਰਫ਼ ਪੜਾਉਣ ਦਾ ਕੰਮ ਲੈਣ ਦੀ ਪੁਰਜ਼ੋਰ ਮੰਗ ਕੀਤੀ।
ਉਨ੍ਹਾਂ ਅੱਗੇ ਆਖਿਆ ਕਿ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ ਅਤੇ ਆਨਲਾਈਨ ਕੰਮਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਅਤੇ ਅਧਿਆਪਕ ਮਾਨਸਿਕ ਦਬਾਅ ਹੇਠ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ਼ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ, ਭਗਵੰਤ ਪ੍ਰਿਤਪਾਲ ਸਿੰਘ, ਕਪਿਲ ਕਵਾਤਰਾ, ਜਸਵੰਤ ਸਿੰਘ,ਸੁਖਦੇਵ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਸੁਰਿੰਦਰ ਪਾਲ, ਨਰਦੇਵ ਜਰਿਆਲ,ਇੰਦਰਜੀਤ ਸਿੰਘ, ਸਤੀਸ਼ ਕੁਮਾਰ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮਪਾਲ, ਮਨਦੀਪ ਸਿੰਘ ਸਹਾ. ਪ੍ਰੈੱਸ ਸਕੱਤਰ, ਰਵਿੰਦਰ ਕੁਮਾਰ,ਪਾਲ ਜੀ ਮੁਕੇਸ਼,ਡਾ.ਬਲਵੀਰ ਚੰਦ, ਅਵਿਨਾਸ਼ ਭਗਤ, ਸੋਨੂੰ ਚੱਕ ਜਿੰਦਾ, ਰਜਿੰਦਰ ਕੁਮਾਰ, ਅਸ਼ਵਨੀ ਕੁਮਾਰ,ਮੁਨੀਸ਼ ਮੋਹਨ,ਅਨੁਰਾਗ ਸੰਧੀਰ,ਪ੍ਰੇਮ ਕੁਮਾਰ,ਸਾਹਿਲ ਗਿੱਲ,ਰਾਜੇਸ਼ ਕੁਮਾਰ, ਕੁਲਵੰਤ ਸਿੰਘ, ਗਗਨ ਗੁਪਤਾ,ਰਵਿੰਦਰ ਸਰੋਆ,ਚਰਨਜੀਤ ਸਿੰਘ, ਮੈਡਮ ਡਿੰਪਲ ਸ਼ਰਮਾ,ਮਨਿੰਦਰ ਕੌਰ, ਸਤੀਸ਼ ਕੁਮਾਰੀ, ਰੀਟਾ ਸਹੋਤਾ, ਮਮਤਾ ਸਪਰੂ,ਅੰਜਲਾ ਸ਼ਰਮਾ, ਮਿਨਾਕਸ਼ੀ ਚੱਢਾ,ਸੰਗੀਤਾ, ਮਮਤਾ ਦੇਵੀ,ਪੂਨਮ, ਆਰਤੀ ਗੌਤਮ, ਰਣਜੀਤ ਕੌਰ ਬੁਲੰਦਪੁਰ, ਪਰਮਜੀਤ ਕੌਰ,ਰੂਬੀ ਅਗਨੀਹੋਤਰੀ, ਸਾਰਿਕਾ, ਭੁਵਨੇਸ਼ਵਰੀ ਸੈਣੀ,ਅਮਨਪ੍ਰੀਤ ਕੌਰ,ਹਰਪ੍ਰੀਤ ਕੌਰ,ਨਵਨੀਤ ਕੌਰ, ਕੁਲਵਿੰਦਰ ਕੌਰ,ਰੇਖਾ ਰਾਣੀ,ਨਵਜੀਤ ਕੌਰ,ਰੇਖਾ ਚੋਪੜਾ,ਕੰਚਨ ਬਾਲਾ, ਲਲਿਤਾ ਅੱਪਰਾ,ਮਮਤਾ ਅਨੰਦ ਅਤੇ ਹੋਰ ਅਧਿਆਪਕ ਹਾਜ਼ਰ ਸਨ।