All Latest NewsGeneralNews FlashPunjab NewsTop BreakingTOP STORIES

ਕੰਪਿਊਟਰ ਅਧਿਆਪਕਾਂ ਦਾ ਵੱਡਾ ਐਲਾਨ, ਭਗਵੰਤ ਮਾਨ ਸਰਕਾਰ ਦੀ ਵਾਅਦਾ ਖਿਲਾਫ਼ ਦੀ 27 ਅਕਤੂਬਰ ਨੂੰ ਬਰਨਾਲਾ ਚ ਖੋਲ੍ਹਾਂਗੇ ਪੋਲ

 

ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਕੰਪਿਊਟਰ ਅਧਿਆਪਕ 27 ਅਕਤੂਬਰ ਨੂੰ ਬਰਨਾਲਾ ਵਿਖੇ ਕਰਨਗੇ ਝੰਡਾ ਮਾਰਚ, “15 ਸਤੰਬਰ 2022 ਨੂੰ ਕੀਤਾ ਐਲਾਨ ਤੀਸਰੀ ਦੀਵਾਲੀ ਤੱਕ ਨਹੀਂ ਹੋਇਆ ਵਫਾ” ਗੁਰਵਿੰਦਰ ਸਿੰਘ ਤਰਨਤਾਰਨ

“ਮੁੱਖ ਮੰਗਾਂ 90 ਦੀ ਕਰੀਬ ਮ੍ਰਿਤਕ ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਨੂੰ ਇਨਸਾਫ,6ਵਾਂ ਤਨਖਾਹ ਕਮਿਸ਼ਨ ਲਾਗੂ ਕਰਨਾ , ਪੰਜਾਬ ਸਿਵਲ ਸਰਵਿਸ ਨਿਯਮ ਪੂਰਨ ਰੂਪ ਵਿੱਚ ਲਾਗੂ ਕਰਨਾ ਅਤੇ ਸਿੱਖਿਆ ਵਿਭਾਗ ਵਿੱਚ ਪੇ-ਪ੍ਰੋਟੈਕਟ ਕਰਕੇ ਮਰਜਿੰਗ”

ਪੰਜਾਬ ਨੈੱਟਵਰਕ, ਚੰਡੀਗੜ੍ਹ- 

ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਸਰਕਾਰ ਦੀ ਕੰਪਿਊਟਰ ਅਧਿਆਪਕਾਂ ਪ੍ਰਤੀ ਟਾਲ –ਮਟੋਲ ਦੀ ਨੀਤੀ ਅਤੇ 19 ਸਾਲਾਂ ਤੋਂ ਲਟਕਦੀਆਂ  ਮੰਗਾਂ ਪੂਰੀਆਂ ਨਾ ਹੋਣ ਕਾਰਨ ਜਿਮਨੀ ਚੋਣ ਹਲਕਿਆ ਚ’ ਰੋਸ ਰੈਲੀਆਂ ਅਤੇ ਝੰਡਾ ਮਾਰਚ ਕਰਨ ਦੇ ਫੈਸਲੇ ਲਏ ਗਏ ਜਿਸ ਦੇ ਤਹਿਤ 27 ਅਕਤੂਬਰ ਨੂੰ ਬਰਨਾਲਾ ਵਿਖੇ ਜਿਮਨੀ ਚੋਣ ਹਲਕੇ ਵਿੱਚ ਪੋਲ –ਖੋਲ ਝੰਡਾ ਮਾਰਚ ਕਰਕੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦਾ 15 ਸਤੰਬਰ 2022 ਨੂੰ “ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਤੇ ਤੋਹਫਾ ਦੇਣ ” ਦਾ ਐਲਾਨ ਯਾਦ ਕਰਵਾਇਆ ਜਾਵੇਗਾ।

ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਨੇ ਕੰਪਿਊਟਰ ਅਧਿਆਪਕਾਂ ਨੂੰ 6ਵਾਂ ਤਨਖਾਹ ਕਮਿਸ਼ਨ ਅਤੇ ਸਿਵਲ ਸਰਵਿਸ ਦੇ ਨਿਯਮ ਅਤੇ ਹੋਰ ਵਿਭਾਗੀ ਮਸਲੇ 2022 ਦੀ ਦੀਵਾਲੀ ਤੇ ਹੱਲ ਕਰਨ ਦਾ ਐਲਾਨ ਅਖਬਾਰਾਂ ਅਤੇ ਆਮ ਆਦਮੀ ਪਾਰਟੀ ਦੇ ਵੱਖ ਵੱਖ ਮੰਚਾਂ ਤੇ ਕੀਤਾ ਸੀ ਜੋ ਕਿ ਲਗਭਗ ਤਿੰਨ ਸਾਲ ਬੀਤ ਜਾਣ ਉਪਰੰਤ ਵੀ ਵਫਾ ਨਹੀੰ ਹੋਇਆ ਹੈ।

ਜੱਥੇਬੰਦੀ ਦੇ ਆਗੂਆ ਨੇੇ ਦੱਸਿਆ ਕਿ ਜੱਥੇਬੰਦੀ ਅਨੇਕਾਂ ਵਾਰ ਸਬ-ਕਮੇਟੀ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉੱਚ ਅਧਿਕਾਰੀਆਂ ਨਾਲ ਦੇ ਨਾਲ ਲੱਗਭਗ 50 ਤੋਂ ਵੱਧ ਵਿਭਾਗੀ ਮੀਟਿੰਗਾਂ ਕਰ ਚੁੱਕੀ ਹੈ, ਪ੍ਰੰਤੂ ਕੰਪਿਊਟਰ ਅਧਿਆਪਕਾਂ ਦੀਆ ਜਾਇਜ ਅਤੇ ਲੰਬਿਤ ਮੰਗਾਂ ਨੂੰ ਹੱਲ ਨਹੀ ਕੀਤਾ ਜਾ ਰਿਹਾ ਹੈ।ਜਿਕਰਯੋਗ ਹੈ ਕਿ 90 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਜਿਹਨਾਂ ਦੇ ਆਸ਼ਰਿਤਾਂ ਦੀ ਪੰਜਾਬ ਸਰਕਾਰ ਨੇ ਕਿਸੇ ਤਰਾਂ ਦੀ ਵਿੱਤੀ ਸਹਾਇਤਾ ਨਹੀਂ ਕੀਤੀ ਹੈ ਨਾ ਹੀ ਉਹਨਾਂ ਦੇ ਆਸ਼ਰਿਤਾਂ ਨੂੰ ਮੌਤ ਉਪਰੰਤ ਨੌਕਰੀ ਦਿੱਤੀ ਗਈ ਜਿਸ ਕਾਰਣ ਉਹਨਾਂ ਦੇ ਪਰਿਵਾਰਾਂ ਸੜਕਾਂ ਤੇ ਰੁੱਲਣ ਮਜਬੂਰ ਹਨ ।

ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ 6ਵਾਂ ਤਨਖਾਹ ਕਮਿਸ਼ਨ, ਏ.ਸੀ.ਪੀ.,ਮੌਤ ਉਪਰੰਤ ਆਸ਼ਰਿਤਾਂ ਨੂੰ ਨੌਕਰੀ ਅਤੇ ਹੋਰ ਵਿਭਾਗੀ ਮਸਲੇ ਹੱਲ ਨਹੀ ਕਰ ਰਹੀ ਹੈ।ਜਿਸ ਕਾਰਨ ਸਮੂਹ ਕੰਪਿਊਟਰ ਅਧਿਆਪਕ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੋਂ ਨਿਰਾਸ਼ ਹੋ ਕੇ 27 ਅਕਤੂਬਰ ਨੂੰ ਬਰਨਾਲਾ ਵਿਖੇ ਜਿਮਨੀ ਚੋਣ ਹਲਕੇ ਵਿੱਚ ਪੋਲ –ਖੋਲ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ , ਸਰਕਾਰ ਦੀਆ ਕੰਪਿਊਟਰ ਅਧਿਆਪਕਾਂ ਪ੍ਰਤੀ ਵਿਰੋਧੀ ਨੀਤੀਆਂ, ਪੰਜਾਬ ਸਰਕਾਰ ਦੇ ਕੀਤੇ ਚੋਣ ਮਨੋਰਥ ਪੱਤਰ ਅਤੇ ਆਪ ਵਿਧਾਇਕਾਂ ਵਲੋਂ ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ  ਨੂੰ ਆਮ ਲੋਕਾਂ ਵਿੱਚ ਪ੍ਰਚਾਰਿਆ ਜਾਵੇਗਾ।

ਪੰਜਾਬ ਸਰਕਾਰ ਨੂੰ ਜੱਥੇਬੰਦੀ ਵਲੋਂ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਕੰਪਿਊਟਰ ਅਧਿਆਪਕਾਂ ਦੇ ਮਸਲੇ ਜਲਦ ਤੋਂ ਜਲਦ ਹੱਲ ਕਰੇ ਨਹੀਂ  ਤਾਂ ਵੱਖ-ਵੱਖ ਜਿਮਨੀ ਚੋਣ ਹਲਕਿਆ ਵਿੱਚ ਪੰਜਾਬ ਸਰਕਾਰ ਦਾ ਭੰਡੀ ਪ੍ਰਚਾਰ ਕੀਤਾ ਜਾਵੇਗਾ ਅਤੇ ਕੀਤੇ ਐਲਾਨ ਅਤੇ ਵਾਦਿਆ ਨੂੰ ਆਮ ਜਨਤਾਂ ਅੱਗੇ ਲਿਆਂਦਾ ਜਾਵੇਗਾ, ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।ਰੈਲੀ ਦੋਰਾਨ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਸਾਮਿਲ ਹੋਣਗੇ।

 

Leave a Reply

Your email address will not be published. Required fields are marked *