ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਝਾਂ ਫਰੰਟ ਨੇ ਜਲਾਲਾਬਾਦ SDM ਦਫਤਰ ਬਾਹਰ ਰੋਹ ਭਰਪੂਰ ਰੈਲੀ ਉਪਰੰਤ ਪੰਜਾਬ ਸਰਕਾਰ ਦੀ ਫੂਕੀ ਅਰਥੀ
7 ਨਵੰਬਰ ਨੂੰ ਗਿੱਦੜਬਾਹਾ ਚੱਲੋ ਦਾ ਸੱਦਾ- ਸੁਰਿੰਦਰ ਕੰਬੋਜ
ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਜਿਮਨੀ ਚੋਣਾ ਵਿਚ ਪਾਰਲੀਮੈਂਟ ਚੋਣਾਂ ਵਾਂਗ ਸਬਕ ਸਿਖਾਉਣਗੇ ਮੁਲਾਜਮ ਤੇ ਪੈਨਸ਼ਨਰਜ- ਸਾਂਝਾ ਫਰੰਟ
ਪੰਜਾਬ ਨੈੱਟਵਰਕ, ਜਲਾਲਾਬਾਦ –
ਪੰਜਾਬ ਦੇ ਮੁਲਾਜਮ ਪੈਨਸ਼ਨਰਜ ਦੀਆ ਹੱਕੀ ਤੇ ਵਾਜਿਬ ਮੰਗਾਂ ਤੋ ਭਗੌੜੀ ਹੋਈ ਪੰਜਾਬ ਸਰਕਾਰ ਦੀ ਨੀਤੀ ਵਿਰੁੱਧ ਅੱਜ ਇਥੇ ਐਸ ਡੀ ਐਮ ਦਫਤਰ ਬਾਹਰ ਪੰਜਾਬ ਮੁਲਾਜਮ ਪੈਨਸ਼ਨਰਜ ਸਾਝਾਂ ਫਰੰਟ ਵਲੋ ਰੋਹ ਭਰਪੂਰ ਰੈਲੀ ਕੀਤੀ ਗਈ ਤੇ ਰੈਲੀ ਉਪਰੰਤ ਦਫਤਰ ਦੇ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ।
ਰੈਲੀ ਦੀ ਪ੍ਰਧਾਨਗੀ ਕਨਵੀਨਰਜ ਸੁਰਿੰਦਰ ਕੰਬੋਜ, ਦੇਸ ਰਾਜ ਗਾਂਧੀ, ਗੁਰਦੀਪ ਸਿੰਘ , ਹਰਦੀਪ ਸਿੰਘ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਪੰਜਾਬ ਮੁਲਾਜਮ ਪੈਨਸ਼ਨਰਜ ਸਾਝਾ ਫਰੰਟ ਦੇ ਸੂਬਾਈ ਸੱਦੇ ਤਹਿਤ ਪੰਜਾਬ ਦੇ ਮੁਲਾਜਮ ਪੈਨਸ਼ਨਰਜ ਦੀਆਂ ਮੁੱਖ ਮੰਗਾ 15% ਡੀ ਏ ਰਲੀਜ ਕਰਨ, ਪੈਨਸ਼ਨਰਜ ਤੇ ਛੇਵੇ ਤਨਖਾਹ ਕਮਿਸ਼ਨ ਦੀਆ ਸ਼ਿਫਾਰਸ਼ਾ ਅਨੁਸਾਰ 2 .59 ਗੁਣਾਂਕ ਲਾਗੂ ਕਰਨ, ਤਨਖਾਹ ਕਮਿਸ਼ਨ ਦਾ 66 ਮਹੀਨਿਆ ਦਾ ਪੇ ਰਵੀਜਨ ਏਰੀਅਰ ਰਲੀਜ ਕਰਨ।
ਬੱਝਵਾਂ ਮੈਡੀਕਲ ਭੱਤਾ 3000- ਰੁਪਏ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਪਰੋਬੇਸ਼ਨ ਪੀਰੀਅਡ ਵਿਚ ਪੂਰੀ ਤਨਖਾਹ ਦੇਣ ਆਦਿ ਮੰਗਾਂ ਨੂੰ ਲੈ ਕੇ ਹੋਈ ਰੈਲੀ ਨੂੰ ਗੁਰਚਰਨ ਸਿੰਘ ਅਰੋੜਾ,ਬਲਬੀਰ ਸਿੰਘ , ਗੁਰਦੀਪ ਸਿੰਘ, ਕਪਿਲ ਕਪੂਰ, ਨਿਰਮਲਜੀਤ ਸਿੰਘ ਬਰਾੜ, ਅਤੇ ਪ੍ਰਕਾਸ਼ ਦੋਸ਼ੀ, ਹਰਦੀਪ ਸਿੰਘ ਕਲੈਰੀਕਲ ਐਜੂਕੇਸ਼ਨ ਯੂਨੀਅਨ ਜਲਾਲਾਬਾਦ , ਦੇਸ ਰਾਜ ਗਾਂਧੀ ਪੈਨਸ਼ਨਰਜ ਆਗੂ ਨੇ ਸਬੋਧਨ ਕੀਤਾ।
ਬੁਲਾਰਿਆ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਮੰਗਾਂ ਦਾ ਹਲ ਨਾ ਕੀਤਾ ਤਾ ਪੰਜਾਬ ਦੀ ਹਾਕਮ ਧਿਰ ਨੂੰ ਜਿਮਨੀ ਚੋਣਾਂ ਵਿਚ ਇਸ ਦੀ ਕੀਮਤ ਬੜੇ ਮਹਿੰਗੇ ਮੁੱਲ ਤਾਰਨੀ ਹੋਵੇਗੀ।
ਇਸੇ ਦੌਰਾਨ ਕੁਲਵੰਤ ਰਾਏ, ਸੁਭਾਸ਼ ਚੰਦਰ, ਨੱਥਾ ਸਿੰਘ , ਸੂਰਤ ਸਿੰਘ ਸੋਢੀ, ਅਸ਼ੋਕ ਕੁਮਾਰ, ਰਾਜੇਸ਼ ਨਾਰੰਗ,ਪ੍ਰਵੇਸ਼ ਖੰਨਾ, ਕਰਮ ਚੰਦ, ਚਾਨਣ ਰਾਮ, ਸੁਰਿੰਦਰ ਕੁਮਾਰ, ਰਾਜ ਕੁਮਾਰ ਮਾਹਮੂਜੋਈਆ, ਪ੍ਰਦੀਪ ਵਰਮਾ, ਨੀਰਜ ਕੁਮਾਰ, ਰਜਨੀਸ਼ ਕੁਮਾਰ ਸੜੀਆਂ, ਨਿਰਭੈ ਸਿੰਘ, ਆਗੂਆਂ ਨੇ ਅਪੀਲ ਕੀਤੀ ਕਿ 7 ਨਵੰਬਰ ਨੂੰ ਜਿਮਨੀ ਚੋਣ ਗਿੱਦੜਬਾਹਾ ਚ ਵਿਸ਼ਾਲ ਰੈਲੀ ਤੇ ਸ਼ਹਿਰ ਵਿਚ ਹੋਣ ਜਾ ਰਹੇ ਰੋਸ ਮਾਰਚ ਵਿਚ ਜਲਾਲਾਬਾਦ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਪਹੁੰਚਣਗੇ।