All Latest NewsNews FlashPunjab News

Punjab News: ਈਟੀਟੀ 2364 ਅਧਿਆਪਕ‌ ਜਿਮਨੀ ਚੋਣਾਂ ‘ਚ ਮਾਨ ਸਰਕਾਰ ਖ਼ਿਲਾਫ਼ ਕਰਨਗੇ ਭੰਡੀ ਪ੍ਰਚਾਰ

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਈਟੀਟੀ 2364 ਅਧਿਆਪਕਾਂ ਦੀ ਭਰਤੀ ਜੋ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀ ਹੈ। ਇਹ ਭਰਤੀ ਨੂੰ ਪੂਰਾ ਕਰਵਾਉਣ ਲਈ ਬੇਰੁਜ਼ਗਾਰ ਅਧਿਆਪਕ ਦਫ਼ਤਰਾਂ ਦੇ ਚੱਕਰ ਕੱਟ ਰਹੇ ਨੇ, ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ।

ਈਟੀਟੀ 2364 ਅਧਿਆਪਕਾਂ ਦੀ ਕਿਤੇ ਵੀ ਗੱਲ ਨਹੀਂ ਸੁਣੀ ਜਾ ਰਹੀ ਕਿਉਂਕਿ ਈਟੀਟੀ 2364 ਅਧਿਆਪਕਾਂ ਦੀ ਤਿੰਨ ਕੈਟਾਗਰੀਆਂ ਜਰਨਲ ਓਪਨ, ਐੱਸ ਸੀ ਐਮ ਬੀ ਤੇ ਈ ਡਵਲਿਊ ਐੱਸ ਦੀ ਸਟੇਸ਼ਨ ਚੁਆਇਸ ਹੋਈ ਨੂੰ ਅੱਜ ਇੱਕ ਮਹੀਨਾ ਛੇ ਦਿਨ ਗੁਜ਼ਰ ਜਾਣ ਤੇ ਵੀ ਉਮੀਦਵਾਰਾਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਗਏ।

ਇਸ ਤੋਂ ਬਿਨਾਂ ਤਿੰਨ ਕੈਟਾਗਰੀਆਂ ਨਾਲ ਪੰਜਾਬ ਸਰਕਾਰ ਨੇ ਸ਼ਰੇਆਮ ਧੱਕਾ ਕੀਤਾ ਜਿਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਲਈ ਸਾਡੇ ਕੋਲ ਪੋਸਟਾਂ ਹੀ ਨਹੀਂ, ਜਿਸ ਵਿੱਚ ਐੱਸ ਸੀ ਆਰ ਐਂਡ ਓ, ਬੀ ਸੀ ਤੇ ਅੰਗਹੀਣ ਕੈਟਾਗਰੀਆਂ ਆਉਂਦੀਆਂ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕੀ ਸਰਕਾਰ ਦੇ ਝੂਠ ਦਾ ਪਰਦਾ ਫਾਸ਼ ਕਰਨ ਲਈ ਸਰਕਾਰ ਦਾ 13 ਨਵੰਬਰ ਨੂੰ ਹੋਣ ਵਾਲੀਆਂ ਜਿਮਨੀ ਚੋਣਾਂ ਵਿੱਚ ਭੰਡੀ ਪ੍ਰਚਾਰ ਕੀਤਾ ਜਾਵੇਗਾ ਇਹ ਪ੍ਰਚਾਰ 3 ਨਵੰਬਰ 2024 ਦਿਨ ਐਤਵਾਰ ਤੋਂ ਗਿੱਦੜਬਾਹਾ ਤੋਂ ਸ਼ੂਰੂ ਕੀਤਾ ਜਾਵੇਗਾ।

ਇਸ ਤੋਂ ਬਾਅਦ ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵਿੱਚ ਸਰਕਾਰ ਦਾ ਭੰਡੀ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ ਹਰਜੀਤ ਬੁਡਲਾਡਾ ਗੁਰਸੇਵ ਸੰਗਰੂਰ ਗੁਰਸੰਗਤ ਬੁਢਲਾਡਾ ਗੁਰਜੀਵਨ ਮਾਨਸਾ ਜਸਵਿੰਦਰ ਮਾਛੀਵਾੜਾ ਵਰਿੰਦਰ ਸਰਹੰਦ ਅੰਮ੍ਰਿਤਪਾਲ ਮੀਮਸਾ ਪਿ੍ਥਵੀ ਅਬੋਹਰ ਸੁਖਚੈਨ ਬੋਹਾ ਸੁਖਜਿੰਦਰ ਸੰਗਰੂਰ ਰਾਜਵਿੰਦਰ ਜਲਾਲਾਬਾਦ ਤਰਸੇਮ ਸੰਗਰੂਰ ਓਮਪ੍ਰਕਾਸ਼ ਫਿਰੋਜ਼ਪੁਰ ਮੰਗਲ ਫਿਰੋਜ਼ਪੁਰ ਕਿਰਨਦੀਪ ਨਾਭਾ ਸ਼ੀਤਲ ਫਾਜ਼ਿਲਕਾ ਪੂਜਾ ਫਾਜ਼ਿਲਕਾ ਆਦਿ ਹਾਜ਼ਿਰ ਸਨ।

 

Leave a Reply

Your email address will not be published. Required fields are marked *