ਪੰਜਾਬ ਸਰਕਾਰ ਖ਼ੁਦ ਫੇਲ੍ਹ ਹੋਈ ਤਾਂ, ਸਸਪੈਂਡ ਕਰਨ ਲੱਗੀ ਨੰਬਰਦਾਰ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪਰਾਲੀ ਨੂੰ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਵਿੱਚ ਨਕਾਮ ਹੋ ਚੁੱਕੀ ਪੰਜਾਬ ਸਰਕਾਰ ਆਪਣੀ ਗਲਤੀ ਮੰਨਣ ਦੀ ਬਜਾਏ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕਰਨ ਵਿਚ ਲੱਗੀ ਹੋਈ ਹੈ।
ਤਾਜ਼ਾ ਜਾਣਕਾਰੀ ਮੁਤਾਬਕ, ਕਪੂਰਥਲਾ ਦੇ ਡੀਸੀ ਵੱਲੋਂ ਪਿੰਡ ਤਲਵੰਡੀ ਚੌਧਰੀਆਂ ਦੇ ਨੰਬਰਦਾਰ ਓਮ ਪ੍ਰਕਾਸ਼ ਨੂੰ ਨੰਬਰਦਾਰੀ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਬਾਰੇ ਬਕਾਇਦਾ ਹੁਕਮ ਡੀਸੀ ਕਪੂਰਥਲਾ ਨੇ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਜਾਰੀ ਕੀਤੇ ਹਨ।