ਸਿੱਖਿਆ ਵਿਭਾਗ ਵੱਲੋਂ ਈਟੀਟੀ ਅਧਿਆਪਕ ਸਸਪੈਂਡ, ਪੜ੍ਹੋ ਹੁਕਮਾਂ ਦੀ ਕਾਪੀ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਿੱਖਿਆ ਵਿਭਾਗ ਦੇ ਵੱਲੋਂ ਈਟੀਟੀ ਅਧਿਆਪਕ ਰਾਮ ਦਾਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਕਤ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਮਾਣਕਪੁਰ, ਬਲਾਕ ਰਾਜਪੁਰਾ-2 ਪਟਿਆਲਾ ਵਿਖੇ ਤੈਨਾਤ ਸੀ।
ਦੋਸ਼ ਹੈ ਕਿ, ਸਕੂਲ ਦਾ ਨਿਰੀਖਣ ਕਰਨ ਸਮੇਂ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਬਹੁਤ ਨੀਵਾਂ ਪਾਇਆ ਗਿਆ। ਸਕੂਲ ਦੀ ਚੈਕਿੰਗ ਦੌਰਾਨ ਬੱਚਿਆਂ ਦੀ ਪੜ੍ਹਾਈ ਵੱਲ ਉਕਤ ਅਧਿਆਪਕ ਰਾਮ ਦਾਸ ਵੱਲੋਂ ਧਿਆਨ ਨਾ ਦੇਣ ਦਾ ਦੋਸ਼ ਹੈ ਅਤੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਉਸਦੀ (ਅਧਿਆਪਕ ਰਾਮ ਦਾਸ) ਦੀ ਕੋਈ ਦਿਲਚਸਪੀ ਨਹੀਂ ਹੈ।
ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਉਕਤ ਪੱਤਰ ਵਿੱਚ ਲਾਏ ਗਏ ਦੋਸ਼ਾਂ ਤੋਂ ਬਾਅਦ ਅਧਿਆਪਕ ਰਾਮ ਦਾਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।