ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਸਹੀ ਕਿੱਤਾ ਅਗਵਾਈ ਦੀ ਲੋੜ- ਡਿਪਟੀ DEO ਸਿਕੰਦਰ ਸਿੰਘ ਬਰਾੜ
ਪੰਜਾਬ ਨੈੱਟਵਰਕ, ਬਠਿੰਡਾ
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਚ ਸਮੂਹਿਕ ਗਾਈਡੈਸ ਕਾਊਂਸਲਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਬਠਿੰਡਾ ਜਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਵਿਖੇ ਡਿਪਟੀ ਡਾਇਰੈਕਟਰ ਮੈਡਮ ਪਰਮਿੰਦਰ ਕੌਰ, ਬਲਤੇਜ ਸਿੰਘ ਅਤੇ ਸਕੂਲ ਪ੍ਰਿੰਸੀਪਲ ਜਸਵੀਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਉਪ ਜਿਲ੍ਹਾ ਸਿੱਖਿਆ ਅਫ਼ਸਰ ਸਿਕੰਦਰ ਸਿੰਘ ਬਰਾੜ੍ਹ, ਜਿਲ੍ਹਾ ਗਾਈਡੈਂਸ ਕੌਂਸਲਰ ਰਾਜਵੀਰ ਸਿੰਘ ਔਲਖ, ਜਿਲ੍ਹਾ ਕੋਆਰਡੀਨੇਟਰ ਬਿਜਨਸ ਬਲਾਸਟਰ/ਬਲਾਕ ਕੌਂਸਲਰ ਬਲਰਾਜ ਸਿੰਘ ਸਰਾਂ ਵਿਸੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਡਿਪਟੀ ਡੀਈਓ ਸਿਕੰਦਰ ਸਿੰਘ ਬਰਾੜ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਦਾਹਰਨਾਂ ਸਹਿਤ ਦੱਸਿਆ ਕਿ ਸਹੀ ਕੋਰਸ, ਕਿੱਤਾ ਚੋਣ ਦੀ ਕਿੰਨੀ ਅਹਿਮੀਅਤ ਹੈ।ਉਹਨਾਂ ਦੱਸਿਆ ਕਿ ਜੇਕਰ ਵਿਦਿਆਰਥੀ ਜੀਵਨ ਵਿੱਚ ਸਹੀ ਕੋਰਸ,ਕਿੱਤਾ ਦੀ ਚੋਣ ਕਰ ਲਈ ਜਾਵੇ ਤਾਂ ਆਉਣ ਵਾਲੇ ਸਮੇਂ ਚ ਕਿੰਨੀ ਊਰਜਾ, ਪੈਸਾ, ਸਮੇਂ ਦੀ ਬਰਬਾਦੀ ਤੋਂ ਬਚਿਆ ਜਾ ਸਕਦਾ ਹੈ । ਉਨ੍ਹਾਂ ਵਿਸੇਸ਼ ਕਰਕੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅਤੇ ਮਾਈ ਭਾਗੋ ਅਕੈਡਮੀ ਮੋਹਾਲੀ ਬਾਰੇ ਵੀ ਚਾਨਣਾ ਪਾਇਆ ਕਿ ਕਿਵੇਂ ਵਿਦਿਆਰਥੀ ਸੁਰੱਖਿਆ ਫੋਰਸਾਂ ਚ ਉੱਚ ਅਹੁੱਦਿਆਂ ਦੇ ਯੋਗ ਹੋ ਸਕਦੇ ਹਨ।
ਜਿਲ੍ਹਾ ਕੌਂਸਲਰ ਰਾਜਵੀਰ ਸਿੰਘ ਨੇ ਵੀ ਬੱਚਿਆਂ ਨੂੰ ਸਹੀ ਕਿੱਤਾ ਚੋਣ ਕਰਕੇ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਜਸਵੀਰ ਕੌਰ ਨੇ ਜਿਲ੍ਹਾ ਰੋਜਗਾਰ ਦਫ਼ਤਰ ਅਤੇ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੂੰ ਕੋਰਸਾਂ ,ਕਿੱਤਿਆਂ ਸੰਬੰਧੀ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ। ਇਸ ਮੌਕੇ ਜਿਲ੍ਹਾ ਰੋਜਗਾਰ ਦਫ਼ਤਰ ਤੋਂ ਨਵਦੀਪ ਸਿੰਘ , ਗੁਰਮੀਤ ਸਿੰਘ ਸਿੱਧੂ ਕੰਪਿਊਟਰ ਫੈਕਲਟੀ, ਬ੍ਰਿਜ ਲਾਲ ਸਸ ਮਾਸਟਰ, ਅੰਜਲੀ ਸਾਇੰਸ ਮਿਸਟਰੈਸ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।