ਪੰਜਾਬ ਦੇ 233 ਸਰਕਾਰੀ ਸਕੂਲਾਂ ਦੇ ਨਾਮ ਅੱਗੇ ‘ਪੀਐਮ ਸ਼੍ਰੀ’ ਲਾਉਣ ਦੇ ਹੁਕਮ, ਮਾਨ ਸਰਕਾਰ ਕੇਂਦਰ ਅੱਗੇ ਝੁਕੀ?
ਪੰਜਾਬ ਨੈੱਟਵਰਕ, ਚੰਡੀਗੜ੍ਹ
ਕੇਂਦਰ ਸਰਕਾਰ ਅੱਗੇ ਝੁਕਦੀ ਮਾਨ ਸਰਕਾਰ ਵਿਖਾਈ ਦੇ ਰਹੀ ਹੈ। ਦਰਅਸਲ, ਸਰਕਾਰ ਨੇ ਆਮ ਆਦਮੀ ਕਲੀਨਿਕਾਂ ਮਗਰੋਂ ਸੂਬੇ ਦੇ ਕਰੀਬ 233 ਸਕੂਲਾਂ ਦੇ ਨਾਮ ਬਦਲਣ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ 233 ਸਕੂਲਾਂ ਦੇ ਨਾਮ ਅੱਗੇ ‘ਪੀਐਮ ਸ਼੍ਰੀ’ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਕਿਹੜੇ ਹਨ 233 ਸਕੂਲ ਜਿਨ੍ਹਾਂ ਦਾ ਬਦਲਿਆ ਜਾਵੇਗਾ ਨਾਮ
ਪੀਟੀਸੀ ਦੀ ਰਿਪੋਰਟ ਮੁਤਾਬਿਕ, ਉਪ ਸਕੱਤਰ ਸਿੱਖਿਆ ਸਕੂਲ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਕੇ.ਕੇ. ਯਾਦਵ ਅਧੀਨ ਜਾਰੀ ਪੱਤਰ ‘ਚ ‘ਪੀਐਮ ਸ਼੍ਰੀ’ ਸਕੀਮ ਨੂੰ ਸਕੂਲਾਂ ‘ਚ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਹੁਣ ਪੰਜਾਬ ਦੇ ਇਨ੍ਹਾਂ 233 ਸਕੂਲਾਂ ਦੇ ਨਾਵਾਂ ਅੱਗੇ ‘ਪੀਐਮ ਸ਼੍ਰੀ’ ਸੰਬੋਧਤ ਹੋਵੇਗਾ। ਕਿਹੜੇ ਹਨ 233 ਸਕੂਲ ਜਿਨ੍ਹਾਂ ਦਾ ਬਦਲਿਆ ਜਾਵੇਗਾ ਨਾਮ