ਬੈਡਮਿੰਟਨ ਲਵਰਜ਼ ਵਲੋਂ ਚੌਥਾ ਚਾਰ ਰੋਜ਼ਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
ਟੀਮ ਸਿੰਘ ਸਰਦਾਰਜ਼ ਜੇਤੂ ਅਤੇ ਦਲੇਰ ਵੁਲਵਜ਼ ਰਹੀ ਉੱਪ ਜੇਤੂ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਚੌਥਾ 3 ਰੋਜ਼ਾ ਬੈਡਮਿੰਟਨ ਟੂਰਨਾਮੈਂਟ ਸਥਾਨਕ ਕ੍ਰਿਸ਼ਨਾ ਇਨਕਲੇਵ, ਮੋਗਾ ਰੋਡ, ਪਿੰਡ ਆਲੇਵਾਲਾ ਵਿਖੇ ਬੈਡਮਿੰਟਨ ਲਵਰਜ਼ ਕਲੱਬ ਵਲੋਂ ਆਯੋਜਿਤ ਕੀਤਾ ਗਿਆ। ਜਿਸ ਦਾ ਉਦਘਾਟਨ ਸ.ਜਸਵੰਤ ਸਿੰਘ ਅਤੇ ਸ. ਬਲਜੀਤ ਸਿੰਘ ਮੁੱਤੀ ਵਲੋਂ ਕੀਤਾ। ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਬੈਡਮਿੰਟਨ ਲਵਰਜ਼ ਕਲੱਬ ਦੇ ਅਹੁਦੇਦਾਰ ਸ.ਤਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕੁੱਲ 6 ਟੀਮਾਂ ਪੰਜਾਬ ਟਾਈਗਰਜ਼, ਦਲੇਰ ਵੂਲਵਜ਼, ਸਿੰਘ ਸਰਦਾਰਜ਼, ਫ਼ਿਰੋਜ਼ਪੁਰ ਬੁੱਲਜ਼, ਸਮੈਸ਼ਰਜ਼ ਬਾਜ਼ ਅਤੇ ਬੈਡਮਿੰਟਨ ਕਿੰਗਜ਼ ਨੇ ਭਾਗ ਲਿਆ ਅਤੇ ਹਰੇਕ ਟੀਮ ਵਿੱਚ 4-4 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿੱਚ ਦੋ ਪੂਲਾਂ ਵਿੱਚ ਹਰੇਕ ਟੀਮ ਦੇ ਦੂਜੀਆਂ ਦੋ ਟੀਮਾਂ ਨਾਲ 5-5 ਮੈਚਾਂ ਦੇ ਲੀਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 18 ਡਬਲਜ਼ ਅਤੇ 12 ਸਿੰਗਲਜ਼ ਮੈਚ ਖੇਡੇ ਗਏ।
ਟੂਰਨਾਮੈਂਟ ਦੇ ਲੀਗ ਮੁਕਾਬਲਿਆਂ ਵਿੱਚ ਹਰੇਕ ਪੂਲ ਵਿੱਚੋਂ ਅੰਕਾਂ ਦੇ ਆਧਾਰ ਤੇ ਪਹਿਲੀਆਂ ਦੋ ਟੀਮਾਂ ਸੈਮੀਫ਼ਾਈਨਲ ਵਿੱਚ ਪਹੁੰਚੀਆਂ ਜਿਸ ਵਿੱਚ ਪੂਲ ਏ ਵਿੱਚੋਂ ਸਮੈਸ਼ਰਜ਼ ਬਾਜ਼ ਅਤੇ ਬੈਡਮਿੰਟਨ ਕਿੰਗਜ਼ ਅਤੇ ਪੂਲ ਬੀ ਵਿੱਚੋਂ ਦਲੇਰ ਵੂਲਵਜ਼ ਅਤੇ ਸਿੰਘ ਸਰਦਾਰਜ਼ ਪਹੁੰਚੀਆਂ। ਸੈਮੀਫ਼ਾਈਨਲ ਵਿੱਚ ਮਨਦੀਪ ਸਿੰਘ ਦੀ ਦਲੇਰ ਵੂਲਵਜ਼ ਨੇ ਜਸਪ੍ਰੀਤ ਪੁਰੀ ਦੀ ਸਮੈਸ਼ਰਜ਼ ਬਾਜ਼ ਨੂੰ ਅਤੇ ਰਣਜੀਤ ਸਿੰਘ ਖਾਲਸਾ ਦੀ ਸਿੰਘ ਸਰਦਾਰਜ਼ ਨੇ ਸੁਨੀਲ ਕੰਬੋਜ ਦੀ ਬੈਡਮਿੰਟਨ ਕਿੰਗਜ਼ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਵਿੱਚ ਕਪਤਾਨ ਰਣਜੀਤ ਸਿੰਘ ਖਾਲਸਾ ਦੀ ਟੀਮ ਸਿੰਘ ਸਰਦਾਰਜ਼ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਪਤਾਨ ਮਨਦੀਪ ਸਿੰਘ ਮੀਤੂ ਦੀ ਟੀਮ ਦਲੇਰ ਵੂਲਵਜ਼ ਨੂੰ ਹਰਾਇਆ।
ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਖਿਡਾਰੀਆਂ ਨੂੰ ਮੈਡਲ ਅਤੇ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੈਮਸੰਗ ਮੋਬਾਇਲਜ਼, ਟੀ. ਆਰ. ਐਂਟਰਪ੍ਰਾਇਸਿਜ਼ ਫ਼ਿਰੋਜ਼ਪੁਰ ਵੱਲੋਂ ਪਹਿਲੇ ਅਤੇ ਦੂਜੇ ਸਥਾਨ ਦੇ ਖਿਡਾਰੀਆਂ ਨੂੰ ਗਿਫ਼ਟ ਹੈਂਪਰਜ਼ ਦਿੱਤੇ ਗਏ ਅਤੇ ਪਹਿਲੇ ਦੋ ਸਥਾਨਾਂ ਦੀਆਂ ਟੀਮਾਂ ਨੂੰ ਖਾਲਸਾ ਸਵੀਟਜ਼ ਬਜੀਦਪੁਰ ਦੇ ਸਰਬਜੀਤ ਸਿੰਘ ਸਾਬਾ ਅੰਤਰ ਰਾਸ਼ਟਰੀ ਅਥਲੀਟ ਅਤੇ ਯੁਵਰਾਜ ਸਿੰਘ ਕਨੈਡਾ ਵੱਲੋਂ ਟਰਾਫੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਰਾਇਲ ਹੱਟ, ਫ਼ਿਰੋਜ਼ਪੁਰ ਅਤੇ ਜੀਰਾ, ਮਿੱਤਲ ਕੈਟਰਰਜ਼ ਵੱਲੋਂ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਟੂਰਨਾਮੈਂਟ ਲਈ ਯੂ ਟਿਊਬ ਲਾਈਵ ਐਸ ਕੇ ਕ੍ਰਿਕਟ ਲਾਈਵ ਵੱਲੋਂ ਕੀਤਾ ਗਿਆ।
ਸਾਰੇ ਮੈਚਾਂ ਵਿੱਚ ਅੰਪਾਇਰਾਂ ਦੀ ਭੂਮਿਕਾ ਮਨਕਰਨ ਸਿੰਘ, ਪ੍ਰਭਕਰਨ ਸਿੰਘ, ਭਵਿਤ ਜੈਨ, ਅਨਮੋਲਪ੍ਰੀਤ ਸਿੰਘ ਵੱਲੋਂ ਨਿਭਾਈ ਗਈ। ਖਿਡਾਰੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਸ੍ਰ ਜਸਵੰਤ ਸਿੰਘ, ਸ੍ਰ ਬਲਜੀਤ ਸਿੰਘ, ਸ੍ਰ ਹਰਿੰਦਰ ਸਿੰਘ ਭੁੱਲਰ, ਸ੍ਰ ਨਵਪ੍ਰੀਤ ਸਿੰਘ ਨੋਬਲ ਵੱਲੋਂ ਕੀਤਾ ਗਿਆ। ਬੱਤਰਾ ਡੈਂਟਲ ਕਲੀਨਿਕ, ਫ਼ਿਰੋਜ਼ਪੁਰ ਛਾਉਣੀ ਦੇ ਡਾ ਅਲੋਕ ਬੱਤਰਾ ਵੱਲੋਂ ਮੈਚਾਂ ਲਈ ਸ਼ਟਲਜ਼ ਦਾ ਪ੍ਰਬੰਧ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਐਕਸ ਈ ਐਨ ਸਿੰਘ ਰਾਣਾ, ਜਸਵਿੰਦਰ ਸਿੰਘ ਬੈਡਮਿੰਟਨ ਕੋਚ, ਅਮਿਤ ਸ਼ਰਮਾ, ਸਰਬਜੀਤ ਸਿੰਘ ਟੁਰਨਾ, ਮਹਿਲ ਸਿੰਘ, ਬਲਕਾਰ ਸਿੰਘ (ਗਿੱਲ ਗੁਲਾਮੀ ਵਾਲਾ), ਸੁਖਵਿੰਦਰ ਭੁੱਲਰ, ਕੁਲਦੀਪ ਸਿੰਘ ਭਾਵੜਾ, ਮਹਿੰਦਰ ਸਿੰਘ ਸ਼ੈਲੀ, ਸਮਰਪ੍ਰੀਤ ਸਿੰਘ ਭਾਵੜਾ, ਮਲਕੀਤ ਸਿੰਘ ਹਰਾਜ, ਐਡਵੋਕੇਟ ਅਰਜਿੰਦਰ ਸਿੰਘ ਉਚੇਚੇ ਤੌਰ ਤੇ ਪਹੁੰਚ ਕੇ ਨੇ ਸਮਾਰੋਹ ਦੀ ਸ਼ਾਨ ਵਧਾਈ ਅਤੇ ਪ੍ਰਬੰਧਕਾਂ ਦੀ ਮਾਇਕ ਸਹਾਇਤਾ ਵੀ ਕੀਤੀ ਗਈ।
ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਜਸਵੰਤ ਸਿੰਘ ਖਾਲਸਾ ਅਤੇ ਬਲਜੀਤ ਸਿੰਘ ਮੁੱਤੀ ਵਲੋਂ ਟੂਰਨਾਮੈਂਟ ਦੌਰਾਨ ਖੇਡ ਭਾਵਨਾ ਬਣਾ ਕੇ ਲੈ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਟੂਰਨਾਮੈਂਟ ਨੂੰ ਲੈ ਕੇ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਮਿਲਿਆ ਅਤੇ ਟੀਮਾਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਉਹਨਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਖੇਡਾਂ ਵੱਲ ਵੀ ਧਿਆਨ ਦੇਣ ਕਿਉਂਕਿ ਖੇਡਣ ਨਾਲ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਇਸ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਉਹਨਾਂ ਵਲੋਂ ਵਿਸੇਸ਼ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦੀ ਖਾਸ ਤੌਰ ਤੇ ਅਪੀਲ ਵੀ ਕੀਤੀ।
ਇਸ ਟੂਰਨਾਮੈਂਟ ਵਿੱਚ ਦਲੇਰ ਵੂਲਵਜ਼: ਮਨਦੀਪ ਸਿੰਘ, ਨਵਪ੍ਰੀਤ ਸਿੰਘ ਨੋਬਲ, ਸੁਭਾਸ਼ ਚੰਦਰ ਅਤੇ ਗੁਰਜੀਤ ਸੋਢੀ, ਪੰਜਾਬ ਟਾਈਗਰਜ਼: ਹਰਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਤਲਵਿੰਦਰ ਸਿੰਘ ਖਾਲਸਾ ਅਤੇ ਜਤਿੰਦਰ ਜੋਨੀ, ਫ਼ਿਰੋਜ਼ਪੁਰ ਬੁੱਲਜ਼: ਕ੍ਰਿਸ਼ਨਾ ਬਾਂਸਲ, ਚੇਤਨ ਚੌਧਰੀ, ਸਰਬਜੋਤ ਸਿੰਘ ਮੁੱਤੀ ਅਤੇ ਜਸਵੰਤ ਸੈਣੀ, ਸਿੰਘ ਸਰਦਾਰਜ਼: ਰਣਜੀਤ ਸਿੰਘ ਖਾਲਸਾ, ਸਰਬਜੀਤ ਸਿੰਘ ਭਾਵੜਾ, ਅੰਮ੍ਰਿਤਪਾਲ ਸਿੰਘ ਬਰਾੜ, ਸ਼ਮਸ਼ੇਰ ਸਿੰਘ, ਬੈਡਮਿੰਟਨ ਕਿੰਗਜ਼: ਸੁਨੀਲ ਕੰਬੋਜ, ਵਿਕਾਸ, ਸੁਰਿੰਦਰ ਸਿੰਘ ਗਿੱਲ ਅਤੇ ਕਪਿਲ ਛਣਵਾਲ, ਸਮੈਸ਼ਰਜ਼ ਬਾਜ਼: ਜਸਪ੍ਰੀਤ ਸਿੰਘ ਪੁਰੀ, ਰਾਜੇਸ਼ ਡਾਲੀ, ਜਸਪ੍ਰੀਤ ਸਿੰਘ ਸੈਣੀ ਅਤੇ ਦੀਪਕ ਜੈਨ ਵੱਲੋਂ ਭਾਗ ਲਿਆ ਗਿਆ। ਇਸ ਟੂਰਨਾਮੈਂਟ ਵਿੱਚ ਕਲੋਨੀ ਨਿਵਾਸੀਆਂ ਜਸਵੰਤ ਸਿੰਘ, ਬਲਜੀਤ ਸਿੰਘ, ਗਰੋਵਰ ਪਰਿਵਾਰ, ਹਰਿੰਦਰ ਭੁੱਲਰ ਪਰਿਵਾਰ, ਹਰੀਸ਼ ਬਾਂਸਲ, ਕਿਸ਼ੋਰ ਕੁਮਾਰ, ਰਾਹੁਲ ਚੋਪੜਾ, ਅਖਿਲ ਬਾਂਸਲ ਵਲੋਂ ਚਾਹ ਪਕੌੜੇ ਅਤੇ ਪ੍ਰਸ਼ਾਦਿਆਂ ਦਾ ਲੰਗਰ ਬਣਾ ਕੇ ਵਰਤਾਇਆ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਅਦਾਕਾਰ/ਹਦਾਇਤਕਾਰ/ਅਧਿਆਪਕ ਹਰਿੰਦਰ ਸਿੰਘ ਭੁੱਲਰ ਨੇ ਬਾਖੂਬੀ ਨਿਭਾਈ |