ਵੱਡੀ ਖਬਰ: ਪੰਜਾਬ ‘ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

All Latest News

 

ਪੰਜਾਬ ਨੈਟਵਰਕ ਚੰਡੀਗੜ੍ਹ

ਪੰਜਾਬ ਦੇ ਅੰਦਰ ਦਿਨ ਦਿਹਾੜੇ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਪਿੰਡ ਲਾਲੂ ਘੁੰਮਣ ਵਿਖੇ ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ।

ਮ੍ਰਿਤਕ ਦੀ ਪਹਿਚਾਣ ਪ੍ਰਤਾਪ ਸਿੰਘ ਪੁੱਤਰ ਗਿਆਨ ਸਿੰਘ ਵਜੋਂ ਹੋਈ ਹੈ, ਜੋ ਪਿੰਡ ਦੇ ਹੀ ਇੱਕ ਘਰ ਵਿੱਚ ਭੋਗ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਗਏ ਸਨ।

ਜਾਣਕਾਰੀ ਦੇ ਮੁਤਾਬਕ ਜਦੋਂ ਪ੍ਰਤਾਪ ਸਿੰਘ ਭੋਗ ਸਮਾਗਮ ਤੋਂ ਪਰਤ ਰਹੇ ਸਨ ਤਾਂ ਰਸਤੇ ਵਿੱਚ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਣਪਛਾਤੇ ਬੰਦਿਆਂ ਦੇ ਵੱਲੋਂ ਪ੍ਰਤਾਪ ਸਿੰਘ ‘ਤੇ ਅੰਨੇਵਾਹ ਫਾਇਰਿੰਗ ਕਰ ਦਿੱਤੀ। ਇਸ ਘਟਨਾ ਵਿੱਚ ਪ੍ਰਤਾਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇਸ ਗੋਲੀਬਾਰੀ ਵਿੱਚ ਬੁੱਧ ਸਿੰਘ, ਭਗਵੰਤ ਸਿੰਘ ਅਤੇ ਰਾਜਨ ਸਿੰਘ ਨਾਂ ਦੇ ਵਿਅਕਤੀ ਜਖਮੀ ਹੋ ਗਏ।

ਜਿਨਾਂ ਨੂੰ ਇਲਾਜ ਦੇ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਅਭਿਮਨਿਊ ਰਾਣਾ ਅਤੇ ਡੀਐਸਪੀ ਸਬ ਡਿਵੀਜ਼ਨ ਤਰਨਤਾਰਨ ਕਮਲਮੀਤ ਸਿੰਘ ਮੌਕੇ ‘ਤੇ ਪਹੁੰਚ ਗਏ ਹਨ, ਜਿਨਾਂ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

 

Media PBN Staff

Media PBN Staff

Leave a Reply

Your email address will not be published. Required fields are marked *