Ferozepur News: ਅੰਤਰਰਾਸ਼ਟਰੀ ਸਰਹੱਦ ਨੇੜਿਓਂ ਡਰੋਨ ਬਰਾਮਦ
ਜਸਬੀਰ ਸਿੰਘ ਕੰਬੋਜ, ਫਿਰੋਜ਼ਪੁਰ-
ਪੰਜਾਬ ਪੁਲਸ ਅਤੇ ਬੀ ਐੱਸ ਐੱਫ ਦੀ 155 ਬਟਾਲੀਅਨ ਵੱਲੋਂ ਇੱਕ ਸਾਂਝੇ ਅਪ੍ਰੇਸ਼ਨ ਦੌਰਾਨ ਥਾਣਾ ਮਮਦੋਟ ਅਧੀਨ ਪੈਂਦੇ ਸਰਹੱਦੀ ਪਿੰਡ ਚੱਕ ਭੰਗੇਵਾਲਾ (ਗੱਟੀ ਹਯਾਤ ) ਅਧੀਨ ਆਉਂਦੇ ਖੇਤਰ ਵਿੱਚ ਕੌਮਾਂਤਰੀ ਸਰਹੱਦ ਨੇੜਿਉਂ ਇੱਕ ਡਰੋਨ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨ ਸ਼ਰਮਾ ਡੀ ਐੱਸ ਪੀ ਫਿਰੋਜ਼ਪੁਰ ਦਿਹਾਤੀ ਨੇ ਦੱਸਿਆ ਕਿ ਕੱਲ੍ਹ 17 ਨਵੰਬਰ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਗੱਟੀ ਹਯਾਤ ਦੇ ਖੇਤਰ ਵਿੱਚ ਫੈਂਸਿੰਗ ਦੇ ਨਜਦੀਕ ਇੱਕ ਡਰੋਨ ਡਿੱਗਿਆ ਹੋਇਆ ਹੈ।
ਸੂਚਨਾ ਮਿਲਦਿਆਂ ਹੀ ਬੀ ਐੱਸ ਐੱਫ ਨੇ ਪੰਜਾਬ ਪੁਲਸ ਨੂੰ ਇੰਫੋਰਮ ਕੀਤਾ ਤੇ ਪੰਜਾਬ ਪੁਲਸ ਅਤੇ ਬੀ ਐੱਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਮੈਵਿੱਕ 3 ਕਲਾਸਿਕ ਡਰੋਨ ਜੋ ਕਿ 500 ਗ੍ਰਾਮ ਭਾਰ ਚੁੱਕਣ ਦੀ ਸਮਰਥਾ ਰੱਖਦਾ ਹੈ ਮਿਲਿਆ। ਉਹਨਾ ਦੱਸਿਆ ਕਿ ਡਰੋਨ ਦੇ ਆਸ ਪਾਸ ਦੇ ਖੇਤਰ ਵਿੱਚ ਸਰਚ ਕਰਨ ਤੇ ਕੋਈ ਵੀ ਪਦਾਰਥ ਬਰਾਮਦ ਨਹੀ ਹੋਇਆ ਪਰੰਤੂ ਫਿਰ ਵੀ ਇਸ ਸਬੰਧੀ ਫਰੇੰਸਿਕ ਮਾਹਿਰਾਂ ਵੱਲੋਂ ਜਾਂਚ ਕੀਤੀ ਜਾਵੇਗੀ। ਇਸ ਮੌਕੇ ਉਹਨਾ ਨਾਲ ਬੀ ਐੱਸ ਐੱਫ ਦੇ ਇੰਸਪੈਕਟਰ, ਨਾਇਬ ਤਹਿਸੀਲਦਾਰ ਮਮਦੋਟ ਅਤੇ ਇੰਸਪੈਕਟਰ ਅਭਿਨਵ ਚੋਹਾਨ ਥਾਣਾ ਮੁਖੀ ਮਮਦੋਟ ਵੀ ਸਨ।

