Punjab News: ਸੀਈਪੀ ਚੈਕਿੰਗ ਬਹਾਨੇ ਅਧਿਆਪਕ ਕੀਤੇ ਸਸਪੈਂਡ, ਟੀਚਰਾਂ ਯੂਨੀਅਨਾਂ ਵੱਲੋਂ ਡਾਇਰੈਕਟਰ ਸਕੂਲ ਸਿੱਖਿਆ (ਪ੍ਰ) ਕੋਲ ਪੁੱਜਣ ਦਾ ਫੈਸਲਾ
ਪੰਜਾਬ ਨੈੱਟਵਰਕ, ਰਾਜਪੁਰਾ-
ਅੱਜ ਸਮੂਹ ਅਧਿਆਪਕ ਜਥੇਬੰਦੀਆਂ ਦੀ ਇੱਕ ਜਰੂਰੀ ਮੀਟਿੰਗ ਰਾਜਪੁਰੇ ਦੇ ਇੱਕ ਈਟੀਟੀ ਅਧਿਆਪਕ ਸਾਥੀ ਰਾਮ ਦਾਸ ਦੇ ਸਸਪੈਂਡ ਦੇ ਮਾਮਲੇ ਵਿੱਚ ਜਿਲਾ ਸਿੱਖਿਆ ਦਫਤਰ ਪਟਿਆਲਾ ਵਿਖੇ ਹੋਈ।
ਜਿਸ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ, ਡੈਮੋਕਰੇਟਿਕ ਟੀਚਰਜ਼ ਫਰੰਟ,6635 ਅਧਿਆਪਕ ਯੂਨੀਅਨ, ਐਸਸੀਬੀਸੀ ਅਧਿਆਪਕ ਜਥੇਬੰਦੀ, ਐਲੀਮੈਂਟਰੀ ਟੀਚਰ ਯੂਨੀਅਨ ਅਤੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਜਥੇਬੰਦੀਆਂ ਸ਼ਾਮਿਲ ਹੋਈਆਂ।
ਇਸ ਵਿੱਚ ਸ਼ਾਮਿਲ ਅਧਿਆਪਕ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ 22/11/24 ਨੂੰ ਇਸ ਮਾਮਲੇ ਵਿੱਚ ਡੀਪੀਆਈ ਪ੍ਰਾਈਮਰੀ ਨੂੰ ਮੋਹਾਲੀ ਵਿਖੇ 100 ਤੋਂ ਵਧੇਰੇ ਅਧਿਆਪਕਾਂ ਦੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਮਿਲਿਆ ਜਾਵੇਗਾ ਅਤੇ ਸਸਪੈਂਡ ਸਾਥੀ ਨੂੰ ਬਿਨਾਂ ਸ਼ਰਤ ਬਹਾਲ ਕਰਨ ਦੀ ਮੰਗ ਕੀਤੀ ਜਾਵੇਗੀ।
ਜੇਕਰ ਇਸ ਮਸਲੇ ਦਾ ਹੱਲ ਫੋਰੀ ਤੌਰ ਦੇ ਉੱਤੇ ਨਹੀਂ ਕੱਢਿਆ ਜਾਂਦਾ ਤਾਂ ਅਗਲਾ ਐਕਸ਼ਨ ਜਲਦੀ ਹੀ ਡੀਪੀਆਈ ਪ੍ਰਾਇਮਰੀ ਦੇ ਦਫਤਰ ਅੱਗੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ CEP ਦੇ ਨਾਂ ਤੇ ਅਧਿਆਪਕਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਅਧਿਆਪਕਾਂ ਨੂੰ ਸਿਰਫ ਪੜਾਉਣ ਦਿੱਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਵਿਕਰਮਦੇਵ ਸਿੰਘ, ਜਸਵਿੰਦਰ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਗੁਰੂ, ਅਵਤਾਰ ਸਿੰਘ ਮਾਨ, ਪਰਮਵੀਰ ਸਿੰਘ, ਰਾਜਵਿੰਦਰ ਸਿੰਘ ਭਿੰਡਰ, ਜਰਨੈਲ ਨਾਗਰਾ ਰਾਜਪੁਰਾ, ਸੰਦੀਪ ਸ਼ਰਮਾ, ਪਰਮਜੀਤ ਸਿੰਘ ਪਟਿਆਲਾ, ਹਰਵਿੰਦਰ ਸਿੰਘ ਰੱਖੜਾ, ਮਨਪ੍ਰੀਤ ਸਿੰਘ, ਜਸਵਿੰਦਰ ਬਾਤਿਸ਼,ਹਿੰਮਤ ਸਿੰਘ ਖੋਖ, ਰਜਿੰਦਰ ਸਿੰਘ ਸਮਾਣਾ, ਹਰਵਿੰਦਰ ਸ਼ਰਮਾ, ਦੀਦਾਰ ਸਿੰਘ, ਗੁਰਜੀਤ ਘੱਗਾ, ਗੁਰਵਿੰਦਰ ਸਿੰਘ ਖੰਗੂੜਾ, ਗੁਰਪ੍ਰੀਤ ਸਿੰਘ ਸਿੱਧੂ, ਮਨਦੀਪ ਸਿੰਘ ਕਾਲੇਕੇ, ਹਰਦੀਪ ਸਿੰਘ ਪਟਿਆਲਾ,ਹਰਿੰਦਰ ਪਟਿਆਲਾ, ਗੁਰਵਿੰਦਰ ਖੱਟੜਾ, ਕ੍ਰਿਸ਼ਨ ਚੁਹਾਨਕੇ,ਰੋਮੀ ਸ਼ਫ਼ੀਪੁਰ,ਰਿੰਕੂ ਸਿੰਘ ਰਾਜਪੁਰਾ,ਖੁਸ਼ਪ੍ਰੀਤ ਸਿੰਘ, ਸ਼ੰਕਰ ਸਿੰਘ,ਰਣਜੀਤ ਸਿੰਘ, ਗੁਰਦੀਪ ਸਿੰਘ,ਗੁਰਜੀਤ ਸਿੰਘ ,ਰਾਜਵਿੰਦਰ ਸਿੰਘ,ਦਿਲਾਵਰ ਸਿੰਘ,ਗੁਰਮੀਤ ਸਿੰਘ,ਹਰਮਿੰਦਰ ਸ਼ਰਮਾ,ਹਰਪ੍ਰੀਤ ਕੌਰ,ਹਰਮਨ ਕੌਰ,ਪੂਨਮ ਕੌਰ,ਹਰਦੀਪ ਕੌਰ,ਸੰਦੀਪ ਕੌਰ,ਅਮਿੰਦਰ ਕੌਰ,ਮੰਗਾ ਸਿੰਘ ਆਦਿ ਅਧਿਆਪਕ ਆਗੂ ਵੀ ਸ਼ਾਮਿਲ ਸਨ।