World COPD: ਦੁਨੀਆ ਦੀ ਦੂਜੀ ਸਭ ਤੋਂ ਘਾਤਕ ਬਿਮਾਰੀ! ਤੰਬਾਕੂ ਅਤੇ ਧੂਮਰਪਾਨ ਮੁੱਖ ਕਾਰਨ: ਡਾ. ਐਸ.ਕੇ. ਗੁਪਤਾ
ਪੰਜਾਬ ਨੈੱਟਵਰਕ, ਮੋਹਾਲੀ
World COPD: ਵਿਸ਼ਵ ਸੀਓਪੀਡੀ ਦਿਵਸ ਦੇ ਮੌਕੇ ‘ਤੇ ਪਾਰਸ ਹਸਪਤਾਲ ਦੇ ਡਾਕਟਰਾਂ ਨੇ ਲੰਗਸ ਨਾਲ ਜੁੜੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਤੱਥ ਅਤੇ ਮਿਥਾਂ ਅਤੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ‘ਤੇ ਡਾ. ਰੌਬਿਨ ਗੁਪਤਾ, ਡਾ. ਐਸ.ਕੇ. ਗੁਪਤਾ, ਡਾ. ਕਿਰਤਾਰਥ ਅਤੇ ਫੈਸਿਲਟੀ ਡਾਇਰੈਕਟਰ ਡਾ. ਪੰਕਜ ਮਿਤਲ ਹਾਜ਼ਰ ਸਨ।
ਪਾਰਸ ਹੈਲਥ ਨੇ ਇਸ ਦਿਨ ਨੂੰ ਸ਼ਵਾਸ ਸੰਭਾਲ ਤੇ ਧਿਆਨ ਕੇਂਦਰਿਤ ਕਰਦੇ ਹੋਏ ਮਰੀਜ਼ਾਂ ਨੂੰ ਬੇਹਤਰ ਇਲਾਜ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਵਿਖਾਈ। ਡਾ. ਰੌਬਿਨ ਗੁਪਤਾ ਨੇ ਦੱਸਿਆ ਕਿ ਗੰਭੀਰ ਅਸਥਮਾ ਅਤੇ ਸੀਓਪੀਡੀ ਨਾਲ ਜੂਝ ਰਹੇ ਮਰੀਜ਼ਾਂ ਲਈ ਵਿਸ਼ੇਸ਼ ਸੇਵਾਵਾਂ ਪੇਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਪਹਲ ਮਰੀਜ਼ਾਂ ਨੂੰ ਬਿਮਾਰੀਆਂ ਨੂੰ ਸਮਝਣ, ਇਲਾਜ ਅਤੇ ਮੈਨੇਜਮੈਂਟ ਵਿੱਚ ਸਹਾਇਕ ਹੋਵੇਗੀ।
ਡਾ. ਐਸ.ਕੇ. ਗੁਪਤਾ ਨੇ ਕਿਹਾ ਕਿ ਪਲਮਨਰੀ ਰਿਹੈਬਿਲਿਟੇਸ਼ਨ ਸੀਓਪੀਡੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਮਹੱਤਵਪੂਰਨ ਹੈ। ਇਹ ਮਰੀਜ਼ਾਂ ਨੂੰ ਆਪਣੀ ਆਤਮਨਿਰਭਰਤਾ ਵਾਪਸ ਹਾਸਲ ਕਰਨ ਅਤੇ ਮਾਨਸਿਕ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ।
ਇਨ੍ਹਾਂ ਸੇਵਾਵਾਂ ਨਾਲ ਹਰ ਸਾਲ ਹਜ਼ਾਰਾਂ ਮਰੀਜ਼ਾਂ ਨੂੰ ਲਾਭ ਮਿਲੇਗਾ। ਅਸਥਮਾ ਪ੍ਰਿਸੀਜ਼ਨ ਕਲਿਨਿਕ ਦੇ ਜ਼ਰੀਏ ਪਹਿਲੇ ਸਾਲ ਵਿੱਚ 7,500 ਤੋਂ ਵੱਧ ਮਰੀਜ਼ਾਂ ਦੀ ਸਕ੍ਰੀਨਿੰਗ ਅਤੇ ਇਲਾਜ ਕੀਤੇ ਜਾਣ ਦੀ ਉਮੀਦ ਹੈ, ਜੋ ਕਿ ਸ਼ਵਾਸ ਸੰਭਾਲ ਵਿੱਚ ਨਵਾਂ ਮਾਪਦੰਡ ਸਥਾਪਿਤ ਕਰੇਗਾ।
ਡਾ. ਕਿਰਤਾਰਥ ਨੇ ਕਿਹਾ ਕਿ ਅਸੀਂ ਮਰੀਜ਼ਾਂ ਨੂੰ ਆਪਣੀ ਹਾਲਤ ਨੂੰ ਸਮਝਣ ਅਤੇ ਸੁਚਾਰੂ ਕਰਨ ਲਈ ਸੁਖੇਲਾ ਬਣਾਉਣ ਲਈ ਕਾਰਜਸ਼ੀਲ ਹਾਂ, ਤਾਂ ਜੋ ਉਹ ਆਪਣੇ ਜੀਵਨ ਦੀ ਗੁਣਵੱਤਾ ਨੂੰ ਸੁਧਾਰ ਸਕਣ।