All Latest News

ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ (ਲੁਧਿਆਣਾ) ਦਾ ਪ੍ਰੋਜੈਕਟ 51ਵਾਂ ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ ਲਈ ਹੋਇਆ ਸਿਲੈਕਟ

 

ਗਾਈਡ ਅਧਿਆਪਕ ਸ੍ਰੀਮਤੀ ਸ਼ੈਫੀ ਮੱਕੜ ਅਤੇ ਵਿਦਿਆਰਥਨ ਹਰਜੋਤ ਕੌਰ 16 ਤੋਂ 21 ਦਸੰਬਰ 2024 ਨੂੰ ਪੰਚਕੂਲਾ ਵਿਖੇ ਪੰਜਾਬ ਦੀ ਨੁਮਾਇੰਦਗੀ ਕਰਨਗੇ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਕਰਵਾਈਆਂ ਜਾਂਦੀਆਂ ਵਿਗਿਆਨ ਪ੍ਰਦਰਸ਼ਨੀਆਂ, ਜੋ ਕਿ ਬਲਾਕ, ਜਿਲਾ ਅਤੇ ਸਟੇਟ ਪੱਧਰ ਤੱਕ ਕਰਵਾਈ ਜਾ ਚੁੱਕੀ ਹੈ, ਵਿੱਚ ਅਵਲ ਆਉਣ ਤੋਂ ਬਾਅਦ ਸਰਕਾਰੀ ਹਾਈ ਸਕੂਲ ਕੋਟ ਮੰਗਲ ਸਿੰਘ (ਲੁਧਿਆਣਾ) ਦਾ ਸਾਇੰਸ ਵਿਸ਼ੇ ਦਾ ਪ੍ਰੋਜੈਕਟ, ਜਿਸ ਦਾ ਮੁੱਖ ਵਿਸ਼ਾ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਹੈ , 51 ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ ਲਈ ਸਿਲੈਕਟ ਹੋਇਆ ਹੈ, ਇਹ ਬੜੇ ਹੀ ਮਾਨ ਵਾਲੀ ਗੱਲ ਹੈ ਕਿ ਪੰਜਾਬ ਵਿੱਚੋਂ 8 ਅਵਲ ਟੀਮਾਂ ਨੇ ਅਪਲਾਈ ਕੀਤਾ। ਜਿਸ ਵਿੱਚੋਂ ਸੀਨੀਅਰ ਕੈਟੇਗਰੀ ਵਿੱਚ ਜਿਲਾ ਲੁਧਿਆਣਾ ਦੇ ਕੋਟ ਮੰਗਲ ਸਿੰਘ ਦਾ ਮਾਡਲ ਸਲੈਕਟ ਹੋਇਆ।

ਗਾਈਡ ਅਧਿਆਪਕ ਸ੍ਰੀਮਤੀ ਸ਼ੈਫੀ ਮੱਕੜ ਨੇ ਦੱਸਿਆ ਕਿ 16 ਤੋਂ 21 ਦਸੰਬਰ 2024 ਨੂੰ ਪੰਚਕੂਲਾ ਵਿਖੇ ਵਿਦਿਆਰਥੀ ਹਰਜੋਤ ਕੌਰ ਅਤੇ ਉਹ ਖੁਦ ਨੈਸ਼ਨਲ ਲੈਵਲ ਦੇ ਇਸ ਮੁਕਾਬਲੇ ਵਿੱਚ ਪੰਜਾਬ ਨੂੰ ਰਿਪ੍ਰਜੈਂਟ ਕਰਨਗੇ, ਇਸ ਪ੍ਰੋਜੈਕਟ ਵਿੱਚ ਇਹ ਦਿਖਾਇਆ ਗਿਆ ਹੈ, ਕਿ ਕੁਦਰਤੀ ਸੋਮਿਆ ਦੀ ਬਚਤ ਕਰਦੇ ਹੋਏ ਵੀ ਆਧੁਨਿਕ ਤਕਨੀਕਾਂ ਅਪਣਾ ਕੇ ਵੱਧ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਹੀ ਉਹਨਾਂ ਨੇ ਸ਼ਹਿਰੀ ਖੇਤਰ ਵਿੱਚ ਛੋਟੇ ਘਰਾ ਵਿੱਚ ਬਿਨਾਂ ਮਿੱਟੀ ਤੋਂ ਖੇਤੀ ਦੀ ਤਕਨੀਕ ਵੀ ਬਣਾਈ ਹੈ, ਇਹਨਾਂ ਤਕਨੀਕਾਂ ਨੂੰ ਰਾਜ ਪੱਧਰ ਦੇ ਮੁਕਾਬਲੇ ਵੇਲੇ ਜੱਜਾਂ ਵੱਲੋਂ ਵੀ ਬਹੁਤ ਸਲਾਹਿਆ ਗਿਆ।

ਇਸ ਮੌਕੇ ਲੁਧਿਆਣਾ ਦੇ ਜਿਲਾ ਸਿੱਖਿਆ ਅਫਸਰ ਸ੍ਰੀਮਤੀ ਡਿੰਪਲ ਮਦਾਨ ਨੇ ਸਕੂਲ ਇੰਚਾਰਜ ਸਰਦਾਰ ਕੁਲਦੀਪ ਸਿੰਘ, ਗਾਈਡ ਅਧਿਆਪਕ ਸ੍ਰੀਮਤੀ ਸ਼ੈਫੀ ਮੱਕੜ ਅਤੇ ਵਿਦਿਆਰਥਨ ਹਰਜੋਤ ਕੌਰ ਨੂੰ ਨੈਸ਼ਨਲ ਦੀ ਪ੍ਰਤੀਯੋਗਿਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ. ਸਟੇਟ ਸਾਇੰਸ ਮੈਂਟਰ ਸਰਦਾਰ ਜਸਵੀਰ ਸਿੰਘ ਨੇ ਵੀ ਮੈਡਮ ਸ਼ੈਫੀ ਮੱਕੜ ਅਤੇ ਵਿਦਿਆਰਥਨ ਹਰਜੋਤ ਕੌਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਸਕੂਲ ਦੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਅੰਕੁਸ਼ ਸ਼ਰਮਾ ,ਸੁਰਜੀਤ ਕੌਰ, ਅਤੇ ਮੈਡਮ ਰਜਨੀ ਨੇ ਦੱਸਿਆ ਕਿ ਸਕੂਲ ਵਿੱਚ ਸਮੇਂ ਸਮੇਂ ਤੇ ਬਹੁਤ ਸਾਰੇ ਸਾਇੰਸ ਪ੍ਰੋਜੈਕਟ ਅਤੇ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਵਿਦਿਆਰਥੀ ਬਹੁਤ ਸਾਰੀਆਂ ਪ੍ਰਾਪਤੀਆਂ ਪ੍ਰਾਪਤ ਕਰਦੇ ਹਨ. ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ, ਕਿ ਉਹਨਾਂ ਨੂੰ ਆਪਣੇ ਮਿਹਨਤੀ ਸਟਾਫ ਅਤੇ ਪਿਆਰੇ ਬੱਚਿਆਂ ਦੇ ਬਹੁਤ ਮਾਣ ਹੈ ,ਉਹ ਉਮੀਦ ਕਰਦੇ ਹਨ ਕਿ ਭਵਿੱਖ ਵਿੱਚ ਵੀ ਅਧਿਆਪਕ ਅਤੇ ਵਿਦਿਆਰਥੀਆਂ ਦੀ ਟੀਮ ਬਹੁਤ ਤਰੱਕੀ ਕਰਕੇ ਸਕੂਲ ਦਾ ਨਾਮ ਰੌਸ਼ਨ ਕਰੇਗੀ।

 

Leave a Reply

Your email address will not be published. Required fields are marked *