All Latest News

ਅਧਿਆਪਕਾਂ ਦੀ ਆਨਲਾਈਨ ਪੋਸਟਿੰਗ ਮਾਮਲੇ ‘ਚ ਵੱਡੀ ਗੜਬੜੀ, ਸਿੱਖਿਆ ਵਿਭਾਗ ਵੱਲੋਂ ਸੀਨੀਅਰ ਅਫ਼ਸਰ ਦੀਆਂ ਸੇਵਾਵਾਂ ਖ਼ਤਮ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਅਧਿਆਪਕਾਂ ਦੀ ਆਨਲਾਈਨ ਪੋਸਟਿੰਗ ਮਾਮਲੇ ਵਿੱਚ ਵੱਡੀ ਗੜਬੜੀ ਸਾਹਮਣੇ ਆਉਣ ਮਗਰੋਂ ਸਿੱਖਿਆ ਵਿਭਾਗ ਦੇ ਵਲੋਂ ਡਿਪਟੀ ਮੈਨੇਜਰ ਰਾਜਬੀਰ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਵਿਭਾਗ ਦੁਆਰਾ ਜਾਰੀ ਕੀਤੇ ਗਏ ਆਪਣੇ ਹੁਕਮਾਂ ਵਿੱਚ ਲਿਖਿਆ ਹੈ ਕਿ, ਦਫਤਰ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਵੱਲੋਂ 4161 ਅਤੇ 598 ਮਾਸਟਰ ਕਾਡਰ ਭਰਤੀ ਦੀ ਸਟੇਸ਼ਨ ਚੋਣ ਉਪਰੰਤ ਆਨਲਾਈਨ ਪੋਸਟਿੰਗ ਆਰਡਰ ਅਪਲੋਡ ਹੋਣ ਵਿੱਚ ਆਈਆਂ ਗੜਬੜੀਆਂ ਦੀ ਮੁਕੰਮਲ ਪੜਤਾਲ ਡਾਇਰੈਕਟਰ, ਐਸ.ਸੀ.ਈ.ਆਰ.ਟੀ. ਵੱਲੋਂ ਕਰਵਾਈ ਗਈ।

ਉਕਤ ਪੜਤਾਲ ਰਿਪੋਰਟ ਅਨੁਸਾਰ ਐੱਮ.ਆਈ.ਐੱਸ. ਵਿੰਗ ਨਾਲ ਸਬੰਧਤ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਨਵੀਂ ਵੈਕੰਸੀ ਈ-ਪੰਜਾਬ ਤੇ ਕ੍ਰੀਏਟ ਕੀਤੀ ਗਈ ਹੈ ਅਤੇ ਉਮੀਦਵਾਰਾਂ ਨੇ ਚੁਆਇਸ ਕੀਤੇ ਸਟੇਸ਼ਨਾਂ ਨਾਲੋਂ ਵੱਖਰੇ ਸਟੇਸ਼ਨ, ਜੋ ਕਿ ਉਨਾਂ ਦੀ ਰਿਹਾਇਸ਼ ਦੇ ਨਜ਼ਦੀਕ ਸਨ, ‘ਤੇ ਜੁਆਇੰਨ ਕਰਵਾਇਆ ਗਿਆ।

ਡਾਇਰੈਕਟਰ ਐਸ.ਸੀ.ਈ.ਆਰ.ਟੀ. ਦੀ ਪੜਤਾਲ ਰਿਪੋਰਟ ਅਨੁਸਾਰ, 4161 ਅਤੇ 598 ਮਾਸਟਰ ਕਾਡਰ ਭਰਤੀ ਦੀ ਸਟੇਸ਼ਨ ਚੋਣ/ਅਲਾਟਮੈਂਟ ਦੀਆਂ ਗੜਬੜੀਆਂ ਵਿੱਚ ਰਾਜਵੀਰ, ਡਿਪਟੀ ਮੈਨੇਜਰ (ਐੱਮ.ਆਈ.ਐੱਸ) ਨੂੰ ਦੋਸ਼ੀ ਪਾਇਆ ਗਿਆ ਹੈ। ਉਕਤ ਪੜਤਾਲ ਦੇ ਸਬੰਧ ਵਿੱਚ ਦਫਤਰ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਵੱਲੋਂ ਰਾਜਵੀਰ, ਡਿਪਟੀ ਮੈਨੇਜਰ, (ਐੱਮ.ਆਈ.ਐੱਸ) ਨੂੰ ਪੜਤਾਲ ਰਿਪੋਰਟ ਦੀ ਕਾਪੀ ਭੇਜਦੇ ਹੋਏ, ਸਪੱਸ਼ਟੀਕਰਨ ਮੰਗਿਆ ਗਿਆ ਸੀ। ਰਾਜਵੀਰ ਡਿਪਟੀ ਮੈਨੇਜਰ ਵੱਲੋਂ ਪ੍ਰਾਪਤ ਸ਼ਪੱਸ਼ਟੀਕਰਨ ਸੰਤੋਸ਼ਜਨਕ ਨਹੀਂ ਪਾਇਆ ਗਿਆ ਹੈ।

ਇਸ ਲਈ ਉਪਰੋਕਤ ਸਥਿਤੀ ਦੇ ਮੱਦੇਨਜ਼ਰ ਅਤੇ ਸਬੰਧਤ ਦੇ ਨਿਯੁਕਤੀ ਪੱਤਰ ਵਿੱਚ ਦਰਜ ਸ਼ਰਤਾਂ ਅਤੇ ਬਾਨਾਂ ਦੇ ਸਨਮੁੱਖ ਰਾਜਵੀਰ, ਡਿਪਟੀ ਮੈਨੇਜਰ, (ਐੱਮ.ਆਈ.ਐੱਸ) ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਸਮਾਪਤ ਕੀਤੀਆਂ ਜਾਂਦੀਆਂ ਹਨ।

 

Leave a Reply

Your email address will not be published. Required fields are marked *