ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ‘ਚ ਕੁੜੀਆਂ ਰਹੀਆਂ ਮੋਹਰੀ
ਤਰਕਸ਼ੀਲ ਸੁਸਾਇਟੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਨਤੀਜੇ ਦਾ ਐਲਾਨ
ਚੇਤਨਾ ਪ੍ਰੀਖਿਆ ਵਿੱਚ ਵੱਧਦਾ ਰੁਝਾਨ ਵਿਗਿਆਨਕ ਵਿਚਾਰਾਂ ਦੇ ਪਸਾਰੇ ਲਈ ਵਧੀਆ ਸੰਕੇਤ
ਦਲਜੀਤ ਕੌਰ, ਸੰਗਰੂਰ
ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਮੁਕਤ ਤੇ ਜਾਗਰੂਕ ਕਰਨ ਦੇ ਮਕਸਦ ਨੂੰ ਲੈ ਕੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਹਰ ਸਾਲ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਜਾਂਦੀ ਹੈ। ਐਤਕੀ ਵੀ ਛੇਵੀਂ ਸੂਬਾ ਪੱਧਰੀ ਪਰਖ਼ ਪ੍ਰੀਖਿਆ ਕਰਵਾਈ ਗਈ।
ਤਰਕਸ਼ੀਲ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਸੀਤਾ ਰਾਮ, ਪ੍ਰਗਟ ਸਿੰਘ ਬਾਲੀਆਂ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਲਹਿਰਾ, ਸੁਖਦੇਵ ਸਿੰਘ ਕਿਸ਼ਨਗੜ੍ਹ, ਜਸਦੇਵ ਸਿੰਘ, ਗੁਰਜੰਟ ਸਿੰਘ, ਪਰਮਿੰਦਰ ਸਿੰਘ, ਕਰਤਾਰ ਸਿੰਘ ਤੇ ਪ੍ਰਲਾਦ ਸਿੰਘ ਆਧਾਰਿਤ ਤਰਕਸ਼ੀਲ ਟੀਮ ਨੇ ਨਤੀਜਾ ਘੋਸ਼ਿਤ ਕਰਦਿਆਂ ਦੱਸਿਆ ਕਿ ਸੂਬੇ ਵੱਲੋਂ ਹਰੇਕ ਜਮਾਤ ਦੇ ਪਹਿਲੇ ਤਿੰਨ ਵਿਦਿਆਰਥੀਆਂ ਆਧਾਰਿਤ ਸੂਬਾ ਪੱਧਰੀ ਮੈਰਿਟ ਬਣਾਈ ਗਈ ਹੈ, ਅਗਲੇ ਹਰੇਕ ਜਮਾਤ ਦੇ ਦੋ ਵਿਦਿਆਰਥੀ ਜ਼ੋਨ ਪੱਧਰੀ ਮੈਰਿਟ ਸੂਚੀ ਵਿੱਚ ਹਨ ਅਤੇ ਉਸ ਤੋਂ ਬਾਅਦ ਇਕਾਈ ਪੱਧਰੀ ਮੈਰਿਟ ਸੂਚੀ ਬਣਾਈ ਗਈ ਹੈ। ਇਕਾਈ ਸੰਗਰੂਰ ਵੱਲੋਂ ਇਕਾਈ ਪੱਧਰ ਤੇ ਪਹਿਲੇ 100 ਵਿਦਿਆਰਥੀਆਂ, ਸਹਿਯੋਗ ਕਰਨ ਵਾਲੇ ਸਕੂਲ ਮੁਖੀਆਂ, ਅਧਿਆਪਕਾਂ ਤੇ ਹਮਦਰਦਾਂ ਨੂੰ ਇੱਕ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਕਾਈ ਦੀ ਸਮੂਚੀ ਮੈਰਿਟ ਲਿਸਟ ਛੇਤੀ ਹੀ ਪ੍ਰਕਾਸ਼ਤ ਕਰ ਦਿੱਤੀ ਜਾਵੇਗੀ।
ਉਨ੍ਹਾਂ ਸੰਗਰੂਰ ਇਕਾਈ ਦੇ ਸੂਬਾ ਤੇ ਜੋਨ ਪੱਧਰੀ ਮੈਰਿਟ ਸੂਚੀ ਵਿੱਚ ਰਹੇ ਤੇ ਇਕਾਈ ਪੱਧਰੀ ਮੈਰਿਟ ਸੂਚੀ ਵਿੱਚ ਆਏ ਵਿਦਿਆਰਥੀਆਂ ਬਾਰੇ ਦੱਸਦਿਆਂ ਕਿਹਾ ਕਿ ਖੁਸ਼ੀ ਗਿੱਲ ਬਨਾਰਸੀ ਅਪਰ ਸੈਕੰਡਰੀ ਵਿੱਚ 92 ਅੰਕ ਪ੍ਰਾਪਤ ਕਰਕੇ ਤੇ ਗਾਗਾ ਹਾਈ ਸਕੂਲ ਦਾ ਵਿਦਿਆਰਥੀ ਮਨਪ੍ਰੀਤ ਸਿੰਘ ਦਸਵੀਂ ਜਮਾਤ ਵਿੱਚੋਂ 92 ਅੰਕ ਪ੍ਰਾਪਤ ਕਰਕੇ ਸੂਬਾ ਪੱਧਰੀ ਮੈਰਿਟ ਵਿੱਚ ਤੀਜੇ ਸਥਾਨ ਤੇ ਰਹੇ, ਬਚਪਨ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਵਾਨੀ ਨੇ 8 ਇਕਾਈਆਂ ਵਾਲੇ ਜੋਨ ਸੰਗਰੂਰ-ਬਰਨਾਲਾ ਵਿੱਚ 86 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ, ਸਸਸਸ ਸਕੂਲ ਥਲੇਸ ਦੀ ਸੱਤਵੀਂ ਜਮਾਤ ਦੀ ਪ੍ਰਭਜੋਤ ਕੌਰ ਨੇ 91 ਅੰਕ ਪ੍ਰਾਪਤ ਕਰਕੇ ਜੋਨ ਵਿਚ ਪਹਿਲਾ ਸਥਾਨ ‘ਤੇ ਅਤੇ ਹੋਲੀ ਮਿਸ਼ਨ ਸਕੂਲ ਖਾਈ ਦੀ ਅਰਪਣ ਜੋਤ ਕੌਰ 90 ਅੰਕ ਪ੍ਰਾਪਤ ਕਰਕੇ ਜੋਨ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ, ਸਸਸਸ ਸਕੂਲ ਮਹਿਲਾਂ ਦੀ ਗਿਆਰਵੀਂ ਜਮਾਤ ਦੀ ਮਹਿਕ 89 ਅੰਕ ਪ੍ਰਾਪਤ ਕਰਕੇ ਜੋਨ ਵਿੱਚ ਪਹਿਲੇ ਸਥਾਨ ਤੇ ਰਹੀ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 40 ਸਕੂਲਾਂ ਦੇ ਆਧਾਰਿਤ 17 ਪ੍ਰੀਖਿਆ ਕੇਂਦਰਾਂ ਵਿੱਚ 1903 ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ ਵਿੱਚ ਇੱਕਾਈ ਪੱਧਰ ‘ਤੇ ਵਿਦਿਆਰਥੀਆਂ ਦੀ ਸਥਾਨ ਪ੍ਰਾਪਤੀ ਇਸ ਤਰ੍ਹਾਂ ਰਹੀ। ਛੇਵੀਂ ਜਮਾਤ ਦੇ ਵਿਦਿਆਰਥੀ ਸਹਿਜਵੀਰ ਸਪਰਿੰਗਡੇਲਜ਼ (79) ਨੇ ਪਹਿਲਾ, ਅਮਨਪ੍ਰੀਤ ਕੌਰ ਆਧਾਰ ਪਬਲਿਕ ਬਡਰੁੱਖਾਂ (76) ਦੂਜਾ, ਮਨਿੰਦਰ ਸਿੰਘ ਸੰਗਤਪੁਰਾ (75) ਤੀਜਾ ਸਥਾਨ, ਇਸੇ ਤਰ੍ਹਾਂ ਸਤਵੀਂ ਜਮਾਤ ਅਰਸ਼ਦੀਪ ਕੌਰ ਸੀਬਾ ਲਹਿਰਾ (81) ਪਹਿਲਾ, ਹਰਜੋਤ ਕੌਰ ਸੀਬਾ ਲਹਿਰਾ (77) ਦੂਜਾ, ਅਭੀ ਗੋਇਲ ਡਾ. ਦੇਵਰਾਜ ਡੀਏਵੀ ਲਹਿਰਾ (74) ਤੀਜਾ ਅੱਠਵੀਂ ਜਮਾਤ ਕੁਸ਼ਲ ਗਰਗ ਬਚਪਨ (87) ਪਹਿਲਾ, ਧਨਵੀਰ ਸ਼ਰਮਾ ਸੀਬਾ ਲਹਿਰਾ (83)ਦੂਜਾ, ਰੰਕੀਤਾ ਡਾ਼. ਦੇਵਰਾਜ ਡੀਏਵੀ (82) ਤੀਜਾ, ਸੁਖਮਨ ਜੋਤ ਕੌਰ ਬਚਪਨ (79) ਚੌਥਾ ਤੇ ਨੌਵੀਂ ਜਮਾਤ ਜਪਲੀਨ ਕੌਰ ਬਚਪਨ ਪਹਿਲਾ (82), ਮਨਜੋਤ ਕੌਰ ਡਾ. ਦੇਵਰਾਜ ਡੀਏਵੀ ਲਹਿਰਾ ਪਹਿਲਾ, ਆਸੀਨ ਗਾਗਾ (78) ਦੂਜਾ, ਮਨਪ੍ਰੀਤ ਕੌਰ ਮਹਿਲਾਂ (76) ਤੀਜਾ, ਪਾਰਸ ਉੱਪਲ ਬਚਪਨ (73) ਚੌਥਾ ਦਸਵੀਂ ਜਮਾਤ, ਗੁਰਜੋਤ ਸਿੰਘ ਗਾਗਾ (82) ਪਹਿਲਾ, ਮਨਜੀਤ ਕੌਰ ਗਾਗਾ (81) ਦੂਜਾ, ਕਸ਼ਿਸ਼ ਬਚਪਨ (80) ਤੀਜਾ, ਜਸਵੀਨ ਕੌਰ ਡਾ. ਦੇਵਰਾਜ ਡੀਏਵੀ ਲਹਿਰਾ (79) ਚੌਥਾ, ਗਿਆਰਵੀਂ ਜਮਾਤ ਵਿੱਚ ਯਸ਼ਵਿੰਦਰ ਗਿੱਲ ਬਾਲ ਸਿਖਿਆ ਬਨਾਰਸੀ (83) ਪਹਿਲਾ, ਮਨਪ੍ਰੀਤ ਕੌਰ ਬਡਰੁੱਖਾਂ (78) ਦੂਜਾ, ਹਰਪ੍ਰੀਤ ਕੌਰ ਮਹਿਲਾਂ (78) ਦੂਜਾ, ਮਨਪ੍ਰੀਤ ਕੌਰ ਭਵਾਨੀਗੜ੍ਹ (77) ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬਾਰਵੀਂ ਜਮਾਤ ਵਿੱਚ ਜਸ਼ਨਪ੍ਰੀਤ ਕੌਰ ਮਹਿਲਾਂ (82) ਪਹਿਲਾ, ਰਵਨੀਤ ਕੌਰ ਸੀਬਾ ਲਹਿਰਾ (74) ਦੂਜਾ, ਖੁਸ਼ਪ੍ਰੀਤ ਕੌਰ ਭਵਾਨੀਗੜ੍ਹ (73) ਤੀਜਾ, ਮਨਜੋਤ ਕੌਰ ਸੀਬਾ (73) ਲਹਿਰਾ ਚੌਥਾ, ਪ੍ਰੀਯਾ ਸ਼ਰਮਾ ਸੀਬਾ ਲਹਿਰਾ (68) ਚੌਥਾ, ਅਪਰ ਸੈਕੰਡਰੀ ਵਿੱਚ ਮੰਜੂ ਰਾਇਕਾ ਰਣਬੀਰ ਕਾਲਜ਼ (73) ਜੋਨ ਵਿੱਚ ਦੂਜਾ ਤਰਕਸ਼ੀਲ ਆਗੂਆਂ ਨੇ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਸਿਰੇ ਚੜ੍ਹਾਉਣ ਵਿੱਚ ਸਹਿਯੋਗ ਕਰਨ ਵਾਲੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਲੇ ਮਹੀਨੇ ਜੇਤੂ ਵਿਦਿਆਰਥੀਆਂ ਦਾ ਸੂਬਾ, ਜੋਨ, ਇਕਾਈ ਪੱਧਰ ‘ਤੇ ਵਿਗਿਆਨਕ ਵਿਚਾਰਾਂ ਦੀਆਂ ਪੁਸਤਕਾਂ, ਪੜ੍ਹਨ ਸਮੱਗਰੀ ਤੇ ਸਨਮਾਨ ਪੱਤਰ ਦੇ ਕੇ ਸਨਮਾਨ ਕੀਤਾ ਜਾਵੇਗਾ। ਸੂਬਾ ਪੱਧਰੀ ਮੈਰਿਟ ਵਾਲਿਆਂ ਨੂੰ ਨਕਦ ਰਾਸ਼ੀ ਵੀ ਦਿੱਤੀ ਜਾਵੇਗੀ। ਸਹਿਯੋਗੀਆਂ ਦਾ ਵੀ ਸਨਮਾਨ ਕੀਤਾ ਜਾਵੇਗਾ।