ਅਨੇਕਾਂ ਜਾਨਾਂ ਬਚਾ ਸਕਦੀ ਹੈ ਪੈਨਕ੍ਰੀਆਟਿਕ ਕੈਂਸਰ ਸਬੰਧੀ ਜਲਦੀ ਖੋਜ਼: ਡਾ. ਮਿੱਢਾ
ਪੈਨਕ੍ਰੀਆਟਿਕ ਕੈਂਸਰ ਸਬੰਧੀ ਜਾਗਰੂਕਤਾ ਹੈ ਪਹਿਲਾ ਕਦਮ: ਡਾ: ਮਿੱਢਾ
ਪੈਨਕ੍ਰੀਆਟਿਕ ਕੈਂਸਰ ਦੇ ਲੱਛਣ ਦੇਖਣ ਵਿੱਚ ਹੁੰਦੀ ਹੈ ਅਕਸਰ ਦੇਰੀ: ਡਾ: ਮਿੱਢਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਸਥਾਨਕ ਪਾਰਸ ਹਸਪਤਾਲ ਦੇ ਪੇਟ ਰੋਗਾਂ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ: ਕਰਨ ਮਿੱਢਾ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਹੋਈਆਂ ਖੋਜਾਂ ਦੇ ਮੁਤਾਬਿਕ ਪੈਨਕ੍ਰੀਆਟਿਕ ਕੈਂਸਰ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਅੱਜ ਇੱਥੇ ਨਵੰਬਰ ਮਹੀਨੇ ਨੂੰ ਪੈਨਕ੍ਰੀਆਟਿਕ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਮਨਾਏ ਜਾਣ ਸਬੰਧੀ ਇੱਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਡਾ. ਮਿੱਢਾ ਨੇ ਕਿਹਾ ਕਿ ਇਸ ਕੈਂਸਰ ਦੇ ਪ੍ਰਮੁੱਖ ਲੱਛਣਾਂ ਨੂੰ ਜਲਦੀ ਦੇਖਣ ਦੀ ਅਸਮਰਥਾ ਦੇ ਕਾਰਨ ਇਸ ਦੀ ਪਹਿਚਾਨ ਅਕਸਰ ਹੀ ਦੇਰੀ ਨਾਲ ਹੁੰਦੀ ਹੈ।
ਜਿਸ ਕਾਰਨ ਇਸ ਦੀ ਸਥਿਤੀ ਵੀ ਜਲਦੀ ਸਪੱਸ਼ਟ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਸ ਦੀ ਸਮੇਂ ਸਿਰ ਪਹਿਚਾਨ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਦੀ ਸੂਖਮ ਪ੍ਰਕਿਰਤੀ ਹੋਣ ਕਾਰਨ ਇਸ ਪ੍ਰਤੀ ਗੰਭੀਰ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੇਟ ਦੀ ਹਲਕੀ ਬੇਅਰਾਮੀ ਜਾਂ ਭਾਰ ਦਾ ਅਚਾਨਕ ਘਟਨਾ ਇਸ ਦੇ ਮੁਢਲੇ ਲੱਛਣ ਹਨ। ਡਾ. ਮਿੱਢਾ ਨੇ ਕਿਹਾ ਕਿ ਇਸ ਦਾ ਸਭ ਤੋਂ ਸੁਖਾਲਾ ਇਲਾਜ਼ ਫਿਲਹਾਲ ਸਰਜਰੀ ਹੀ ਹੈ।
ਉਨ੍ਹਾਂ ਦੱਸਿਆ ਕਿ ਪੈਨਕ੍ਰੀਅਸ ਪਾਚਨ ਪ੍ਰਕਿਿਰਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਗ੍ਰੰਥੀ ਹੈ, ਜੋ ਕਿ ਖੂਨ ਵਿੱਚ ਸ਼ੂਗਰ ਦੇ ਨਿਯਮ ਲਈ ਜਵਾਬਦੇਹ ਹੈ।ਉਨ੍ਹਾਂ ਕਿਹਾ ਕਿ ਇਸ ਬਿਮਾਰੀ ਵਿੱਚ ਐਕਸੋਕਰੀਨ ਕੈਂਸਰ ਜ਼ਿਆਦਾ ਪਾਏ ਜਾਂਦੇ ਹਨ ਜੋ ਪਾਚਣ ਸੈਲਾਂ ਤੋਂ ਵਿਕਸਿਤ ਹੁੰਦੇ ਹਨ। ਇਸ ਤਰ੍ਹਾਂ ਹੀ ਇੱਕ ਹੋਰ ਐਂਡੋਕਰੀਨ ਕੈਂਸਰ ਵਿੱਚ ਸ਼ਾਮਿਲ ਹੁੰਦਾ ਹੈ ਜੋ ਮੁੱਖ ਤੌਰ ਤੇ ਹਾਰਮੋਨ ਪੈਦਾ ਕਰਨ ਵਾਲੇ ਸੈੱਲਾਂ ਵਿੱਚ ਵਿਕਸਿਤ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇੰਨ੍ਹਾਂ ਦੇ ਲੱਛਣ ਅਸਪੱਸ਼ਟ ਹੋਣ ਕਾਰਨ ਇਹ ਮਾਮੂਲੀ ਸਿਹਤ ਸਮੱਸਿਆਵਾਂ ਜਿਵੇਂ ਪੀਲੀਆ, ਪਿੱਠ ਦਰਦ, ਅਸਪਸ਼ਟ ਵਜ਼ਨ ਘਟਣਾ, ਭੁੱਖ ਨਾ ਲੱਗਣਾ, ਮਤਲੀ, ਅਤੇ ਸ਼ੂਗਰ ਦੀ ਨਵੀਂ ਸ਼ੁਰੂਆਤ ਆਦਿ ਲਈ ਵੀ ਘਾਤਕ ਸਾਬਿਤ ਹੋ ਸਕਦੇ ਹਨ।ਉਨ੍ਹਾਂ ਕਿਹਾ ਕਿ ਇਹ ਬਿਮਾਰੀ ਪੇਟ ਦੀ ਡੁੰਘਾਈ ਤੱਕ ਹੋਣ ਕਾਰਨ ਇਸਦੇ ਸ਼ੁਰੂਆਤੀ ਪੜਾਵਾਂ ਨੂੰ ਖੋਜਣਾ ਮੁਸ਼ਕਿਲ ਹੁੰਦਾ ਹੈ।ਉਨ੍ਹਾਂ ਕਿਹਾ ਕਿ ਵਧਦੀ ਉਮਰ, ਸਿਗਰਟਨੋਸ਼ੀ, ਮੋਟਾਪਾ, ਸ਼ੂਗਰ, ਪੁਰਾਣੀ ਪੈਨਕ੍ਰੇਟਾਈਟਸ ਅਤੇ ਪੈਨਕ੍ਰੀਆਟਿਕ ਜਾਂ ਹੋਰ ਕੈਂਸਰਾਂ ਦਾ ਪਰਿਵਾਰਕ ਇਤਿਹਾਸ ਇਸ ਤਰ੍ਹਾਂ ਦੀ ਸਮੱਸਿਆ ਦੇ ਹੱਲ ਲਈ ਲਾਭਦਾਇਕ ਸਾਬਿਤ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ਵਿੱਚ ਕੀਮੋਥੈਰੇਪੀ, ਰੇਡੀਓਥੈਰੇਪੀ, ਟਾਰਗੇਟਡ ਥੈਰੇਪੀ, ਅਤੇ ਇਮਯੂਨੋਥੈਰੇਪੀ ਰਾਹੀਂ ਕਾਫ਼ੀ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ। ਉਨ੍ਹਾਂ ਸਿਗਰਟਨੋਸ਼ੀ ਛੱਡਣ ਸਮੇਤ ਸਰਗਰਮ ਜੀਵਨਸ਼ੈਲੀ ਅਪਣਾਉਣ ਅਤੇ ਫਲਾਂ, ਸਬਜ਼ੀਆਂ ਅਤੇ ਸਾਬਤ ਅਨਾਜ ਨਾਲ ਭਰਪੂਰ ਖੁਰਾਕ ਦੀ ਪਾਲਣਾ ਕਰਨ ਨੂੰ ਪਹਿਲ ਦੇਣ ਦਾ ਸੁਝਅ ਦਿੱਤਾ।