ਪੰਜਾਬ ਸਰਕਾਰ ਵੱਲੋਂ DPROs ਦੀਆਂ ਬਦਲੀਆਂ ਰੱਦ
ਇੰਦਰਜੀਤ ਸਿੰਘ ਹਰਪੁਰਾ ਮੁੜ ਤੋਂ ਗੁਰਦਾਸਪੁਰ ਦੇ DPRO ਨਿਯੁਕਤ
ਰੋਹਿਤ ਗੁਪਤਾ, ਗੁਰਦਾਸਪੁਰ
ਪੰਜਾਬ ਸਰਕਾਰ ਵੱਲੋਂ ਅਗਸਤ ਮਹੀਨੇ ਵਿੱਚ ਕੀਤੀਆਂ ਗਈਆਂ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀਆਂ ਦੀਆਂ ਬਦਲੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਇੰਦਰਜੀਤ ਸਿੰਘ ਬਾਜਵਾ ਨੂੰ ਮੁੜ ਤੋਂ ਗੁਰਦਾਸਪੁਰ ਦਾ ਜਿਲਾ ਲੋਕ ਸੰਪਰਕ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਹੈ।
ਜਾਰੀ ਕੀਤੇ ਗਏ ਪੱਤਰ ਅਨੁਸਾਰ ਪ੍ਰਬੰਧਕੀ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੂੰ ਇਕ ਅਗਸਤ ਨੂੰ ਤਬਦੀਲ ਕੀਤਾ ਗਿਆ ਸੀ ਜਿਸ ਅਨੁਸਾਰ ਗੁਰਦਾਸਪੁਰ ਦੇ ਜਿਲਾ ਲੋਕ ਸੰਪਰਕ ਅਧਿਕਾਰੀ ਇੰਦਰਜੀਤ ਸਿੰਘ ਬਾਜਵਾ ਨੂੰ ਮੁੱਖ ਦਫਤਰ ਚੰਡੀਗੜ੍ਹ ਵਿਖੇ ਤਬਦੀਲ ਕੀਤਾ ਗਿਆ ਸੀ।
ਜਦਕਿ ਹਰਜਿੰਦਰ ਸਿੰਘ ਕਲਸੀ ਨੂੰ ਬਟਾਲਾ ਦੇ ਨਾਲ ਨਾਲ ਗੁਰਦਾਸਪੁਰ ਦੇ ਲੋਕ ਸੰਪਰਕ ਅਧਿਕਾਰੀ ਦਾ ਵਾਧੂ ਚਾਰਜ ਦਿੱਤਾ ਗਿਆ ਸੀ।
ਹੁਣ ਇਹਨਾਂ ਬਦਲੀਆਂ ਨੂੰ ਰੱਦ ਕਰਕੇ ਆਈ.ਪੀ.ਆਰ.ਓ ਇੰਦਰਜੀਤ ਸਿੰਘ ਨੂੰ ਗੁਰਦਾਸਪੁਰ ਜ਼ਿਲ੍ਹੇ ਦਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਨਿਯੁਕਤ ਕਰ ਦਿੱਤਾ ਗਿਆ ਹੈ ਅਤੇ ਹਰਜਿੰਦਰ ਸਿੰਘ ਕਲਸੀ ਨੂੰ ਬਟਾਲਾ ਦਾ ਵਧੀਕ ਲੋਕ ਸੰਪਰਕ ਅਧਿਕਾਰੀ ਬਣਾਇਆ ਗਿਆ ਹੈ।