ਵੱਡੀ ਖ਼ਬਰ: AAP ਵਿਧਾਇਕ ਪੁਲਿਸ ਵੱਲੋਂ ਗ੍ਰਿਫਤਾਰ
Delhi News: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਰਟੀ (AAP) ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਨਰੇਸ਼ ਬਾਲਿਆਨ ਨੂੰ ਫਿਰੌਤੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਹ ਗ੍ਰਿਫਤਾਰੀ ਵਿਦੇਸ਼ ‘ਚ ਬੈਠੇ ਗੈਂਗਸਟਰ ਕਪਿਲ ਸਾਂਗਵਾਨ ਉਰਫ ਨੰਦੂ ਨਾਲ ਗੱਲਬਾਤ ਦੀ ਆਡੀਓ ਕਲਿੱਪ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਹੈ। ਆਡੀਓ ਕਲਿੱਪ ਵਿੱਚ ਗੈਂਗਸਟਰ ਅਤੇ ਵਿਧਾਇਕ ਦਰਮਿਆਨ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਅਪਰਾਧ ਸ਼ਾਖਾ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਸੰਜੇ ਕੁਮਾਰ ਸੈਨ ਨੇ ‘ਆਪ’ ਵਿਧਾਇਕ ਨਰੇਸ਼ ਬਲਿਆਨ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।
AAP MLA Naresh Balyan has been detained by Delhi Police and is being questioned by the crime branch in the alleged 2023 extortion case: Delhi Police Crime Branch
— ANI (@ANI) November 30, 2024
ਕ੍ਰਾਈਮ ਬ੍ਰਾਂਚ ਦੇ ਪੁਲਸ ਅਧਿਕਾਰੀਆਂ ਮੁਤਾਬਕ ਭਾਜਪਾ ਨੇ ਸ਼ਨੀਵਾਰ ਨੂੰ ‘ਆਪ‘ ਵਿਧਾਇਕ ਦੀ ਪ੍ਰੈੱਸ ਕਾਨਫਰੰਸ ਕਰ ਰਹੇ ਇਕ ਆਡੀਓ ਕਲਿੱਪ ਨੂੰ ਜਾਰੀ ਕੀਤਾ। ਇਸ ਆਡੀਓ ਨੂੰ ਸ਼ੇਅਰ ਕਰਦੇ ਹੋਏ ਨਰੇਸ਼ ਬਲਿਆਨ ‘ਤੇ ਜ਼ਬਰਦਸਤੀ ਦਾ ਦੋਸ਼ ਲਗਾਇਆ ਗਿਆ ਹੈ।
ਭਾਜਪਾ ਦਾ ਕਹਿਣਾ ਹੈ ਕਿ ਨਰੇਸ਼ ਬਾਲਿਆਨ ਦਾ ਸਬੰਧ ਇੱਕ ਗੈਂਗਸਟਰ ਨਾਲ ਹੈ ਅਤੇ ਉਹ ਜਬਰਦਸਤੀ ਗਰੋਹ ਚਲਾਉਂਦਾ ਹੈ। ਕ੍ਰਾਈਮ ਬ੍ਰਾਂਚ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਥਿਤ ਫਿਰੌਤੀ ਮਾਮਲੇ ‘ਚ ਗੈਂਗਸਟਰ ਨਾਲ ਗੱਲਬਾਤ ਦਾ ਇਹ ਮਾਮਲਾ ਇਕ ਸਾਲ ਪੁਰਾਣਾ ਹੈ।
ਸਾਲ 2023 ਵਿੱਚ ਅਪਰਾਧ ਸ਼ਾਖਾ ਵਿੱਚ ਐਫਆਈਆਰ ਨੰਬਰ 191 ਦਰਜ ਕੀਤੀ ਗਈ ਸੀ। ਇਸ ਮਾਮਲੇ ‘ਚ ਵਿਧਾਇਕ ਨੂੰ ਸ਼ਨੀਵਾਰ ਨੂੰ ਪੁੱਛਗਿੱਛ ਲਈ ਅਪਰਾਧ ਸ਼ਾਖਾ ਦੇ ਦਫਤਰ ਬੁਲਾਇਆ ਗਿਆ ਸੀ। ‘ਆਪ’ ਵਿਧਾਇਕ ਨਰੇਸ਼ ਬਾਲਿਆਨ ਨੂੰ ਕਰੀਬ ਤਿੰਨ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ।
https://x.com/ani/status/1862875871578882387?s=43&t=HzgJIyxolHefOeiWwKNyYQ