Punjab News- ਸਿੱਖਿਆ ਮੰਤਰੀ ਦੇ ਹੁਕਮਾਂ ਦੇ ਉਲਟ ਅਧਿਆਪਕਾਂ ਦੀਆਂ ਲਾਈਆਂ ਗੈਰ ਵਿੱਦਿਅਕ ਕੰਮਾਂ ‘ਤੇ ਡਿਊਟੀਆਂ
Punjab News- ਅਧਿਆਪਕਾਂ ਦੀਆਂ ਲੱਗੀਆਂ ਗੈਰ ਵਿੱਦਿਅਕ ਡਿਊਟੀਆਂ ਕੱਟੀਆਂ ਜਾਣ
ਪਰਾਲੀ ਸਾੜਨ ਤੋਂ ਰੋਕਣ ਲਈ ਲੱਗੀਆਂ ਅਧਿਆਪਕਾਂ ਦੀਆਂ ਡਿਊਟੀਆਂ ਸਬੰਧੀ ਐਸ.ਡੀ.ਐਮ ਦੁੱਧਨ ਸਾਧਾਂ ਨੂੰ ਮਿਲੇ ਜਾਵੇਗਾ – ਹਰਪ੍ਰੀਤ ਸਿੰਘ ਉੱਪਲ
Punjab News-
ਪੰਜਾਬ ਭਰ ਵਿੱਚ ਅਧਿਆਪਕਾਂ ਦੀਆਂ ਲੱਗ ਰਹੀਆਂ ਧੜਾ ਧੜ ਗੈਰ ਵਿੱਦਿਅਕ ਡਿਊਟੀਆਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਬਹੁਤ ਗੰਭੀਰ ਨਹੀਂ ਜਾਪਦੀ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਹਰਪ੍ਰੀਤ ਸਿੰਘ ਉੱਪਲ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਨਾਲ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਵੱਡਾ ਅਸਰ ਪੈ ਰਿਹਾ ਹੈ।
ਉਹਨਾਂ ਦੱਸਿਆ ਕਿ ਆਰ.ਟੀ.ਈ 2009 ਦੀ ਧਾਰਾ 27 ਤਹਿਤ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਹੀ ਲਏ ਜਾ ਸਕਦੇ।
ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਖੋਂ ਪਰੋਖੇ ਕਰਕੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਤਾਰ ਗੈਰ ਵਿੱਦਿਅਕ ਕੰਮਾਂ ਤੇ ਲਗਾਈਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਬਲਾਕ ਦੇਵੀਗੜ੍ਹ ਵਿੱਚ ਲੱਗੀਆਂ ਡਿਊਟੀਆਂ ਦੇ ਸਬੰਧ ਵਿੱਚ ਐਸ.ਡੀ.ਐਮ ਦੂਧਨ ਸਾਧਾਂ ਨੂੰ ਮਿਲਿਆ ਜਾਵੇਗਾ ਤਾਂ ਜੋ ਉਹਨਾਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ।
ਇਸ ਸਮੇਂ ਰਾਜੀਵ ਗੁਡਿਆਲ,ਪਲਵਿੰਦਰ ਸਿੰਘ ਬਹਾਦਰਪੁਰ ਝੂੰਗੀਆਂ , ਸੁਖਵੀਰ ਸਿੰਘ ਰੋਸ਼ਨਪੁਰ, ਸੋਮਾ ਰਾਮ, ਪ੍ਰਦੀਪ ਕੁਮਾਰ, ਪ੍ਰਮੋਦ ਕੁਮਾਰ, ਅਮਰੀਕ ਸਿੰਘ ਮੌਜੂਦ ਰਹੇ।

