Breaking News: ਊਰਜਾ ਮੰਤਰੀ ਦੇ ਸਰਕਾਰੀ ਬੰਗਲੇ ਨੂੰ ਲੱਗੀ ਅੱਗ
MP News:
ਮੱਧ ਪ੍ਰਦੇਸ਼ ‘ਚ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਦੇ ਸਰਕਾਰੀ ਬੰਗਲੇ ‘ਚ ਅੱਗ ਲੱਗ ਗਈ। ਬੰਗਲੇ ਦੇ ਅੰਦਰ ਗਾਰਡ ਰੂਮ ‘ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ।
ਘਟਨਾ ਸਮੇਂ ਮੰਤਰੀ ਰਾਕੇਸ਼ ਸ਼ੁਕਲਾ ਉੱਥੇ ਮੌਜੂਦ ਨਹੀਂ ਸਨ ਪਰ ਅੱਗ ਨਾਲ ਲੱਖਾਂ ਰੁਪਏ ਦਾ ਸਾਮਾਨ ਅਤੇ ਕੀਮਤੀ ਦਸਤਾਵੇਜ਼ ਸੜ ਕੇ ਸੁਆਹ ਹੋ ਗਏ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਮੰਤਰੀ ਰਾਕੇਸ਼ ਸ਼ੁਕਲਾ ਦਾ ਸਰਕਾਰੀ ਬੰਗਲਾ ਗਵਾਲੀਅਰ ਦੇ ਠੱਠੀਪੁਰ ਥਾਣੇ ਦੇ ਕੋਲ ਹੈ।