Breaking: ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੁਣਾਈ ਮਿਸਾਲੀ ਸਜ਼ਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਤੇ ਸਾਥੀਆਂ ਲਈ ਸਜ਼ਾ ਤੈਅ ਕਰ ਦਿੱਤੀ ਹੈ। ਨਿਸ਼ਚਿਤ ਸਜ਼ਾ ਮੁਤਾਬਕ ਇਹ ਸਾਰੇ ਕੱਲ੍ਹ ਮਿਤੀ 3 ਦਸੰਬਰ 2024 ਤੋਂ ਸੰਗਤ ਲਈ ਬਣੇ ਬਾਥਰੂਮਾਂ ਦੀ 12.00 ਤੋਂ 1.00 ਵਜੇ ਤੱਕ ਸਫਾਈ ਕਰਨਗੇ।
ਮੈਨੇਜਰ ਸ੍ਰੀ ਦਰਬਾਰ ਸਾਹਿਬ ਹਾਜ਼ਰੀ ਚਿੰਨਤਾ ਕਰਨਗੇ। ਇਸ ਉਪਰੰਤ ਇਕ ਘੰਟਾ ਲੰਗਰ ਵਿਚ ਭਾਂਡੇ ਮਾਂਜਣਗੇ, ਇਸ ਉਪਰੰਤ ਗੁਰਬਾਣੀ ਕੀਰਤਨ ਸਰਵਣ ਕਰਨਗੇ।
ਇਹਨਾਂ ਸਾਰਿਆਂ ਦੇ ਗੱਲ ਵਿਚ ਤਖਤੀ ਪਾਈ ਜਾਵੇਗੀ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਈ ਜਾਂਦੀ ਹੈ, ਪਾਈ ਜਾਵੇਗੀ।
ਇਸ ਤੋਂ ਇਲਾਵਾ ਵ੍ਹੀਲ ਚੇਅਰ ’ਤੇ ਬੈਠੇ ਸੁਖਦੇਵ ਸਿੰਘ ਢੀਂਡਸਾ ਤੇ ਸੁਖਬੀਰ ਸਿੰਘ ਬਾਦਲ ਹੱਥ ਵਿਚ ਬਰਛਾ ਫੜ ਕੇ ਤਖਤ ਸਾਹਿਬਾਨ ’ਤੇ ਦੋ-ਦੋ ਦਿਨ ਸਵੇਰੇ 9.00 ਤੋਂ 10.00 ਵਜੇ ਤੱਕ ਬੈਠਣਗੇ।
ਸ੍ਰੀ ਦਰਬਾਰ ਸਾਹਿਬ ਤੇ ਦਰਸ਼ਨੀ ਡਿਓੜੀ ਦੇ ਬਾਹਰ ਇਹ ਸੇਵਾ ਨਿਭਾਈ ਜਾਵੇਗੀ। ਇਸ ਤੋਂ ਇਲਾਵਾ ਭਾਂਡੇ ਮਾਂਜਣ ਦੀ ਸੇਵਾ ਕੀਤੀ ਜਾਵੇਗੀ। ਕੀਰਤਣ ਸਰਵਣ ਕਰਨਾ ਹੋਵੇਗਾ ਤੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇਗਾ।