ਲੁਧਿਆਣਾ: ਕੈਂਸਰ ਵੰਡਦੇ ਬੁੱਢੇ ਨਾਲੇ ਨੂੰ ਬੰਨ੍ਹ ਮਾਰਨ ਲਈ ਵੱਡਾ ਪ੍ਰਦਰਸ਼ਨ, ਲੱਖਾ ਸਿਧਾਣਾ ਸਮੇਤ ਕਈ ਆਗੂ ਪੁਲਿਸ ਨੇ ਲਏ ਹਿਰਾਸਤ ‘ਚ
ਪੰਜਾਬ ਨੈੱਟਵਰਕ, ਲੁਧਿਆਣਾ
ਬੁੱਢੇ ਨਾਲੇ ਨੂੰ ਲੈ ਕੇ ਅੱਜ ਕਈ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਬੁੱਢਾ ਨਾਲਾ ਜੋ ਕਿ ਕੈਂਸਰ ਵੰਡਣ ਦੇ ਨਾਂ ਨਾਲ ਮਸ਼ਹੂਰ ਹੈ, ਉਸ ਨੂੰ ਬੰਨ ਮਾਰਨ ਦੀ ਕੋਸ਼ਿਸ਼ ਅਮਿਤੋਜ ਮਾਨ ਅਤੇ ਲੱਖਾ ਸਿਧਾਣਾ ਗਰੁੱਪ ਦੇ ਵੱਲੋਂ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਲੱਖੇ ਸਿਧਾਣੇ ਨੂੰ ਤਾਂ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਦੋਂਕਿ ਬਾਕੀ ਦੇ ਪ੍ਰਦਰਸ਼ਨਕਾਰੀ ਇਸ ਵੇਲੇ ਬੁੱਢਾ ਨਾਲਾ ਵੱਲ ਵੱਧਦੇ ਹੋਏ ਵਿਖਾਈ ਦੇ ਰਹੇ ਹਨ।
ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪੁਲਿਸ ਦੁਆਰਾ ਲਗਾਏ ਗਏ ਬੈਰੀਕੇਡਸ ਤੋੜ ਦਿੱਤੇ ਗਏ ਹਨ। ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਵੀ ਲਿਆ ਗਿਆ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਲੁਧਿਆਣਾ ‘ਚ ਬੁੱਢੇ ਨਾਲੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ, ਅੱਜ ਉਸ ਵੇਲੇ ਵੇਖਣ ਨੂੰ ਮਿਲਿਆ, ਜਦੋਂ ਬੁੱਢਾ ਨਾਲਾ ਨੂੰ ਬੰਨ ਮਾਰਨ ਦੇ ਲਈ ਜਥੇਬੰਦੀਆਂ ਦੇ ਵੱਲੋਂ ਬੁੱਢਾ ਨਾਲਾ ਵੱਲ ਕੂਚ ਕੀਤੀ ਗਈ।
ਇਸੇ ਦੌਰਾਨ ਹੀ ਉੱਥੇ ਇੱਕ ਹੋਰ ਧਿਰ ਦੇ ਵੱਲੋਂ ਇਸ ਇਹਨਾਂ ਜਥੇਬੰਦੀਆਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਵਾਸਤੇ ਬੈਰੀਗੇਟ ਲਗਾ ਦਿੱਤੇ ਗਏ।
ਪੁਲਿਸ ਦੇ ਬੈਰੀਗੇਟ ਤੋੜ ਕੇ ਪ੍ਰਦਰਸ਼ਨਕਾਰੀ ਅੱਗੇ ਵਧੇ। ਉਹਨਾਂ ਦਾ ਕਹਿਣਾ ਸੀ ਕਿ ਲੁਧਿਆਣਾ ਦਾ ਨਰਕ ਹੈ, ਬੁੱਢਾ ਨਾਲਾ। ਬੁੱਢਾ ਨਾਲਾ ਰੋਜ਼ ਕੈਂਸਰ ਵੰਡਿਆ ਜਾ ਰਿਹਾ ਹੈ।