Punjab News: ਸਕੂਲਾਂ ਨੂੰ ਵੋਟਿੰਗ ਦੌਰਾਨ ਹੋਏ ਖ਼ਰਚੇ ਜਲਦ ਜਾਰੀ ਕੀਤੇ ਜਾਣ- ਗੌਰਮਿੰਟ ਟੀਚਰਜ਼ ਯੂਨੀਅਨ
Punjab News: ਵੋਟਾਂ ਦੌਰਾਨ ਡਿਊਟੀ ਤੇ ਰਹੇ ਪੋਲਿੰਗ ਪਾਰਟੀ ਮੁਲਾਜ਼ਮਾਂ ਦਾ ਮਾਣ ਭੱਤਾ ਛੇਤੀ ਜਾਰੀ ਕਰਨ ਦੀ ਮੰਗ, ਮੁੱਖ ਚੋਣ ਕਮਿਸ਼ਨਰ ਪੰਜਾਬ ਦੇ ਐਲਾਨ ਮੁਤਾਬਕ 70% ਤੋਂ ਵੱਧ ਵੋਟਾਂ ਪਵਾਉਣ ਵਾਲੇ ਬੀ ਐਲ ਓ ਨੂੰ ਪੰਜ ਹਜ਼ਾਰ ਰੁਪਏ ਦਿੱਤੇ ਜਾਣ
ਪੰਜਾਬ ਨੈੱਟਵਰਕ, ਪਟਿਆਲਾ
ਦੇਸ਼ ਭਰ ਵਿੱਚ ਸੰਸਦੀ ਇਲੈਕਸ਼ਨ ਵੱਖ ਵੱਖ ਪੜਾਅ ਵਿੱਚ ਹੋ ਕੇ ਹਟੇ ਹਨ। ਇਸ ਤਹਿਤ ਪੰਜਾਬ ਸੂਬੇ ਅੰਦਰ 4 ਜੂਨ ਨੂੰ ਵੋਟਾਂ ਹੋਈਆਂ ਸਨ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਵੋਟਾਂ ਦੌਰਾਨ ਵੱਡੀ ਪੱਧਰ ਤੇ ਮੁਲਾਜ਼ਮ ਪੋਲਿੰਗ ਪਾਰਟੀ ਦਾ ਹਿੱਸਾ ਹੁੰਦੇ ਹਨ।
ਇਹ ਮੁਲਾਜ਼ਮ ਬੜੀ ਮਿਹਨਤ, ਇਮਾਨਦਾਰੀ ਨਾਲ ਵੋਟਾਂ ਵਿੱਚ ਡਿਊਟੀਆਂ ਨਿਭਾਉਂਦੇ ਹਨ। ਮੁੱਖ ਚੋਣ ਕਮਿਸ਼ਨਰ ਪੰਜਾਬ ਨੇ ਹਰ ਜ਼ਿਲ੍ਹਾ ਮੁੱਖ ਚੋਣ ਕਮਿਸ਼ਨਰ ਦੁਆਰਾ ਡਿਊਟੀ ਤੇ ਰਹੇ ਮੁਲਾਜ਼ਮਾਂ ਨੂੰ ਮਿਹਨਤਾਨਾ ਦੇਣਾ ਹੁੰਦਾ ਹੈ।
ਉਹਨਾਂ ਮੰਗ ਕੀਤੀ ਇਹ ਮਿਹਨਤਾਨੇ ਵੋਟਾਂ ਦੋਰਾਨ ਡਿਊਟੀਆਂ ਤੇ ਰਹੇ ਸਾਰੇ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਜਲਦ ਜਾਰੀ ਕੀਤੇ ਜਾਣ। ਹਿੰਮਤ ਸਿੰਘ ਖੋਖ, ਦੀਦਾਰ ਸਿੰਘ ਪਟਿਆਲਾ, ਕੰਵਲ ਨੈਨ ਸਮਾਣਾ ਨੇ ਦੱਸਿਆ ਕਿ ਵੋਟਾਂ ਦੌਰਾਨ ਪੋਲਿੰਗ ਪਾਰਟੀਆਂ ਦੇ ਰੋਟੀ ਚਾਹ ਪਾਣੀ ਦਾ ਖਰਚਾ ਸਰਕਾਰੀ ਸਕੂਲਾਂ ਦੁਆਰਾ ਕੀਤੇ ਜਾਂਦੇ ਹਨ ਤੇ ਉਹਨਾਂ ਪੋਲਿੰਗ ਪਾਰਟੀ ਲਈ ਰੋਟੀ ਟੁੱਕ ਦਾ ਕੰਮ ਮਿਡ ਡੇ ਮੀਲ ਵਰਕਰ ਕਰਦੇ ਹਨ।
ਇਸ ਕਰਕੇ ਸਕੂਲਾਂ ਵਿੱਚ ਵੋਟਾਂ ਦੌਰਾਨ ਹੋਏ ਖਰਚੇ ਤੇ ਮਿਡ ਡੇ ਮੀਲ ਕੁੱਕ ਵਰਕਰਾਂ ਦੇ ਮਿਹਨਤਾਨੇ ਛੇਤੀ ਤੋਂ ਛੇਤੀ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ। ਉਹਨਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਪੰਜਾਬ ਦੇ ਐਲਾਨ ਮੁਤਾਬਿਕ ਵੱਧ ਵੋਟਾਂ ਪਾਉਣ ਵਾਲੇ ਬੀਐਲਓ ਨੂੰ 5000 ਦਿੱਤੇ ਜਾਣੇ ਹਨ ਵੋਟਾਂ ਦੌਰਾਨ ਜਿਸ ਬੂਥਾਂ ਤੇ ਕੈਮਰੇ ਲੱਗੇ ਹਨ।
ਉਹਨਾਂ ਬੂਥਾਂ ਦੇ ਪੈਸੇ ਵੀ ਬੀਐਲਓ ਨੂੰ ਛੇਤੀ ਤੋਂ ਛੇਤੀ ਦਿੱਤੇ ਜਾਣ। ਇਸ ਸਮੇਂ ਹਰਦੀਪ ਸਿੰਘ ਪਟਿਆਲਾ, ਨਿਰਭੈ ਸਿੰਘ ਘਨੋਰ, ਜਗਪ੍ਰੀਤ ਸਿੰਘ ਭਾਟੀਆ, ਭੁਪਿੰਦਰ ਸਿੰਘ ਕੋੜਾ, ਹਰਪ੍ਰੀਤ ਸਿੰਘ ਉੱਪਲ, ਸ਼ਿਵਪ੍ਰੀਤ ਸਿੰਘ,ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ, ਟਹਿਲਬੀਰ ਸਿੰਘ,ਸੰਜੀਵ ਕੁਮਾਰ ਵਰਮਾ ਰਾਜਪੁਰਾ, ਰਾਜਿੰਦਰ ਸਿੰਘ ਰਾਜਪੁਰਾ,ਗੁਰਵਿੰਦਰ ਸਿੰਘ ਖੰਗੂੜਾ,ਮਨਦੀਪ ਸਿੰਘ ਕਾਲੇਕੇ,ਰਾਜਿੰਦਰ ਜਵੰਦਾ, ਬੱਬਨ ਭਾਦਸੋਂ, ਲਖਵੀਰ ਪਾਲ ਸਿੰਘ ਰਾਜਪੁਰਾ, ਸ਼ਪਿੰਦਰ ਸ਼ਰਮਾ ਧਨੇਠਾ, ਹਰਵਿੰਦਰ ਸੰਧੂ, ਜੁਗਪਰਗਟ ਸਿੰਘ, ਜਤਿੰਦਰ ਕੁਮਾਰ ਵਰਮਾ, ਵੀਰਇੰਦਰ ਸਿੰਘ ਸਾਥੀ ਮੌਜੂਦ ਰਹੇ।