ਭਗਵੰਤ ਮਾਨ ਦਾ ਫ਼ਿਰੋਜ਼ਪੁਰ ਦੌਰਾ ਵਿਵਾਦਾਂ ‘ਚ ਘਿਰਿਆ! ਸ਼ਹੀਦੀ ਸਮਾਰਕ ਹੁਸੈਨੀਵਾਲਾ ਪਹੁੰਚ ਕੇ ਵੀ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਨਹੀਂ ਕੀਤੇ ਸ਼ਰਧਾ ਦੇ ਫੁੱਲ ਭੇਂਟ
ਮੀਡੀਆ ਪੀਬੀਐਨ, ਫ਼ਿਰੋਜ਼ਪੁਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਿਨਾਂ ਦੇ ਵੱਲੋਂ ਬੀਤੇ ਦਿਨ ਹੀ ਹਾਲੇ ਚੰਡੀਗੜ੍ਹ ਏਅਰਪੋਰਟ ‘ਤੇ ਸ਼ਹੀਦ ਭਗਤ ਸਿੰਘ ਦਾ ਉੱਚਾ ਬੁੱਤ ਲੋਕ ਅਰਪਿਤ ਕੀਤਾ ਗਿਆ, ਉੱਥੇ ਹੀ ਅੱਜ 5 ਦਸੰਬਰ ਨੂੰ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਾ ਹੀ ਭੁੱਲ ਗਏ।
ਦਰਅਸਲ ਮੁੱਖ ਮੰਤਰੀ ਪੰਜਾਬ ਅੱਜ ਸਰਹੱਦੀ ਪਿੰਡਾਂ ਦੇ ਦੌਰੇ ‘ਤੇ ਸਨ। ਪਹਿਲਾਂ ਉਹਨਾਂ ਨੇ ਅਬੋਹਰ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਵਸਨੀਕਾਂ ਨੂੰ ਤੋਹਫ਼ਾ ਦਿੱਤਾ, ਸ਼ਾਮ ਸਮੇਂ ਉਹ (ਮੁੱਖ ਮੰਤਰੀ) ਰੀਟਰੀਟ ਸੈਰਮਨੀ ਦੇਖਣ ਵਾਸਤੇ ਹੁਸੈਨੀਵਾਲਾ ਪਹੁੰਚੇ।
ਜਿੱਥੇ ਉਹਨਾਂ (ਮੁੱਖ ਮੰਤਰੀ ਪੰਜਾਬ) ਨੇ ਭਾਰਤ-ਪਾਕਿਸਤਾਨ ਦੇ ਫੌਜੀਆਂ ਵਿਚਾਲੇ ਹੁੰਦੀ ਰੀਟ੍ਰੀਟ ਸੈਰਮਨੀ ਤਾਂ ਵੇਖੀ, ਪਰ ਉਸ ਤੋਂ ਕੁੱਖ ਕਦਮ ਦੂਰੀ ‘ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਸਮਾਧਾਂ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਨਾ ਹੀ ਭੁੱਲ ਗਏ।
ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿ, ਇੱਕ ਪਾਸੇ ਤਾਂ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਵਿਚਾਰਾਂ ਅਤੇ ਉਹਨਾਂ ਦੇ ਦਰਸਾਏ ਮਾਰਗ ‘ਤੇ ਚੱਲਣ ਦੀਆਂ ਗੱਲਾਂ ਕਰਦੇ ਹਨ, ਉਥੇ ਦੂਜੇ ਪਾਸੇ ਭਗਵੰਤ ਮਾਨ ਦੇ ਵੱਲੋਂ ਸ਼ਹੀਦਾਂ ਨੂੰ ਇਸ ਕਦਰ ਭੁੱਲ ਜਾਣਾ, ਨਾ ਬਰਦਾਸ਼ਤ ਕਰਨਯੋਗ ਹੈ।
ਇਸ ਦੇ ਦੂਜੇ ਪਾਸੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਮਸਲੇ ‘ਤੇ ਖੁੱਲ ਕੇ ਬੋਲਣ ਲਈ ਤਿਆਰ ਨਹੀਂ ਹੈ। ਜਦੋਂਕਿ ਅਸਲੀਅਤ ਇਹ ਹੈ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੇ ਪੂਰੇ ਇੰਤਜ਼ਾਮ ਕੀਤੇ ਹੋਏ ਸਨ, ਪਰ ਉਹਨਾਂ ਇੰਤਜ਼ਾਮਾਂ ‘ਤੇ ਪਾਣੀ ਉਸ ਵੇਲੇ ਫਿਰ ਗਿਆ, ਜਦੋਂ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ ਕੀਤੇ ਬਿਨਾਂ ਹੀ, ਉਥੋਂ ਵਾਪਸ ਮੁੜ ਆਏ।
ਇਸ ਤੋਂ ਸਾਬਤ ਹੁੰਦਾ ਹੈ ਕਿ ਭਗਵੰਤ ਮਾਨ ਸਿਰਫ ਗੱਲਾਂ ਦੇ ਵਿੱਚ ਹੀ ਸ਼ਹੀਦਾਂ ਨੂੰ ਯਾਦ ਰੱਖਦੇ ਹਨ, ਅਸਲ ਦੇ ਵਿੱਚ ਉਹਨਾਂ ਦੇ ਮਨ ਵਿੱਚ ਸ਼ਹੀਦਾਂ ਪ੍ਰਤੀ ਕਿੰਨਾ ਸਤਕਾਰ ਹੈ, ਉਹ ਤਾਂ ਅੱਜ ਜੱਗ ਜਾਹਿਰ ਹੋ ਹੀ ਗਿਆ।