ਰਾਜ ਪੱਧਰੀ ਖੇਡਾਂ ‘ਚ ਤਫੱਜਲਪੁਰਾ ਸਕੂਲ ਦੇ ਬੱਚਿਆਂ ਦੀ ਰਹੀ ਝੰਡੀ, ਸਿੱਖਿਆ ਮੰਤਰੀ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਪੰਜਾਬ ਨੈੱਟਵਰਕ, ਪਟਿਆਲਾ
ਮਹਾਰਾਜਾ ਭਲਿੰਦਰ ਸਿੰਘ ਸਪੋਰਟਸ ਗਰਾਊਂਡ ਪਟਿਆਲਾ ਵਿਖੇ ਬੀਤੇ ਦਿਨੀ 44ਵੀਂ ਰਾਜ ਪੱਧਰੀ ਪ੍ਰਾਇਮਰੀ ਸਕੂਲੀ ਖੇਡਾਂ ਹੋਈਆਂ। ਜਿਸ ਵਿੱਚ ਪੰਜਾਬ ਭਰ ਦੇ ਸਾਰੇ ਖਿਡਾਰੀਆਂ ਨੇ ਹਿੱਸਾ ਲਿਆ।
ਸਕੂਲ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ 44ਵੀਂ ਰਾਜ ਪੱਧਰੀ ਖੇਡਾਂ ਵਿੱਚ ਤਫੱਜਲਪੁਰਾ ਸਕੂਲ ਦੇ ਖਿਡਾਰੀਆਂ ਨੇ ਗੋਲਡ ਮੈਡਲ ਤੇ ਸਿਲਵਰ ਮੈਡਲ ਅਤੇ ਬਰੋਂਜ਼ ਮੈਡਲ ਪ੍ਰਾਪਤ ਕੀਤੇ। ਉਹਨਾਂ ਦੱਸਿਆ ਕਿ ਕਰਾਟੇ ਕੁੜੀਆਂ -27 ਕਿਲੋ ਗੋਲਡ ਮੈਡਲ,ਕਰਾਟੇ ਕੁੜੀਆਂ -21 ਕਿਲੋ ਕਾਂਸੇ ਦਾ ਮੈਡਲ ਤੇ ਮਿੰਨੀ ਹੈਂਡ ਬਾਲ (ਮੁੰਡੇ) ਸਿਲਵਰ ਮੈਡਲ ਪ੍ਰਾਪਤ ਕੀਤੇ।
ਉਹਨਾਂ ਕਿਹਾ ਕਿ ਤਫੱਜਲਪੁਰਾ ਦੇ ਬੱਚੇ ਲਗਾਤਾਰ ਰਾਜ ਪੱਧਰੀ ਖੇਡਾਂ ਵਿੱਚ ਗੋਲਡ ਮੈਡਲ ਤੇ ਸਿਲਵਰ ਮੈਡਲ ਜ਼ਿਲ੍ਹੇ ਦੀ ਝੋਲੀ ਵਿੱਚ ਪਾ ਰਹੇ ਹਨ। ਸਕੂਲ ਦੀ ਇਸ ਪ੍ਰਾਪਤੀ ਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਮਨਿੰਦਰ ਕੌਰ, ਜਤਿੰਦਰ ਕੌਰ,ਰੋਮਾ ਸ਼ਰਮਾ,ਪ੍ਰੀਤੀ ਘਈ, ਮਨਦੀਪ ਕੌਰ, ਅਮਨਪ੍ਰੀਤ ਕੌਰ,ਗੁਰਵਿੰਦਰ ਸਿੰਘ,ਵਰਿੰਦਰ ਸ਼ਰਮਾ, ਰੁਪਿੰਦਰ ਕੌਰ ਅਧਿਆਪਕ ਹਾਜ਼ਰ ਸਨ।