ਕੈਬਨਿਟ ਮੰਤਰੀ ਬਲਜੀਤ ਕੌਰ ਵੱਲੋਂ ਸਰਵ ਆਂਗਣਵਾੜੀ ਯੂਨੀਅਨ ਨਾਲ ਅਹਿਮ ਮੀਟਿੰਗ, ਕਈ ਮੰਗਾਂ ਤੇ ਬਣੀ ਸਹਿਮਤੀ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਰਵ ਆਗਂਨਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੀਟਿੰਗ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਹੇਠ ਚਾਰ ਮੈਂਬਰੀ ਵਫਦ ਦੇ ਨਾਲ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਸੈਕਟਰੀ ਮੈਡਮ ਸ਼੍ਰੀਮਤੀ ਰਾਜੀ ਸ਼੍ਰੀਵਾਸਤਵ ਅਤੇ ਜੋਇੰਟ ਸੈਕਟਰੀ ਸ਼੍ਰੀਮਤੀ ਵਿਮੀ ਭੁੱਲਰ ਡਾਇਰੈਕਟਰ ਮੈਡਮ ਸ਼ੀਨਾ ਅਗਰਵਾਲ ਡਿਪਟੀ ਡਾਇਰੈਕਟਰ ਸ਼੍ਰੀਮਤੀ ਸੁਮਨ ਦੀਪ ਕੌਰ ਦੀ ਹਾਜਰੀ ਵਿੱਚ ਕੀਤੀ ਗਈ ਜਿਸ ਵਿੱਚ ਪੰਜਾਬ ਪ੍ਰਧਾਨ ਵੱਲੋਂ 18 ਮੰਗਾਂ ਤੇ ਗੱਲਬਾਤ ਕੀਤੀ। ਸਭ ਤੋਂ ਭਖਵਾਂ ਮਸਲਾ ਮਾਨਭੱਤਾ ਦੁਗਨਾ ਕਰਨ ਬਾਰੇ ਗੱਲਬਾਤ ਕੀਤੀ ਗਈ। ਜਿਸ ਦਾ ਜਵਾਬ ਦਿੰਦਿਆਂ ਮੰਤਰੀ ਸਾਹਿਬਾ ਵੱਲੋਂ ਇਹ ਗੱਲ ਕਈ ਗਈ ਕਿ ਇਸ ਸਬੰਧ ਵਿੱਚ ਵਿੱਤ ਮੰਤਰਾਲੇ ਨੂੰ ਫਾਈਲ ਦਿੱਤੀ ਹੋਈ ਹੈ ਤੇ ਦੁਬਾਰਾ ਜਦੋਂ ਉਹਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਉਸ ਵਿੱਚ ਵਿਸ਼ੇਸ਼ ਤੌਰ ਤੇ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਗੱਲਬਾਤ ਕੀਤੀ ਜਾਵੇਗੀ ਤਾਂ ਕਿ ਮਾਨਭੱਤਾ ਜਲਦ ਤੋਂ ਜਲਦ ਦੁਗਨਾ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਸਭ ਤੋਂ ਵੱਧ ਇਤਰਾਜ ਜਨਕ ਮੰਤਰੀ ਮੈਡਮ ਦਾ ਵਿਧਾਨ ਸਭਾ ਵਿੱਚ ਦਿੱਤਾ ਗਿਆ ਬਿਆਨ ਤੇ ਗੱਲਬਾਤ ਕਰਦਿਆਂ ਮੰਤਰੀ ਮੈਡਮ ਵੱਲੋਂ ਉਸ ਦਾ ਇਹ ਕਹਿ ਕੇ ਜਵਾਬ ਦਿੱਤਾ ਗਿਆ ਕਿ ਮਾਨ ਭੱਤਾ ਦੁਗਨਾ ਕਰਨ ਤੋਂ ਇਨਕਾਰੀ ਨਹੀਂ ਕੀਤੀ ਗਈ। ਬਲਕਿ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਆਂਗਣਵਾੜੀ ਵਰਕਰ ਨੂੰ ਤਨਖਾਹ ਦੀ ਰਾਸ਼ੀ ਪੰਜਾਬ ਸਰਕਾਰ ਸੈਂਟਰ ਤੇ ਸਟੇਟ ਦੀ ਰਲਾ ਕੇ ਇਕੱਠੀ ਕਿੰਨੀ ਦੇ ਰਹੀ ਹੈ ਉਸ ਸਬੰਧ ਵਿੱਚ ਗੱਲ ਕੀਤੀ ਗਈ ਸੀ ਜਦਕਿ ਪ੍ਰਸ਼ਨ ਵਿਧਾਇਕ ਵੱਲੋਂ ਪੁੱਛਿਆ ਗਿਆ ਉਹ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਅਤੇ ਉਹਨਾਂ ਨੇ ਮਾਨੱਭਤਾ ਦੁਗਣਾ ਕਰਨ ਬਾਰੇ ਸਹਿਮਤੀ ਪ੍ਰਗਟ ਕੀਤੀ ।ਨਵੀਂ ਸਿੱਖਿਆ ਅਨੁਸਾਰ ਆਂਗਣਵਾੜੀ ਵਰਕਰ ਨੂੰ ਪੀ੍੍ ਪ੍ਰਾਈਮਰੀ ਟੀਚਰ ਦਾ ਦਰਜਾ ਦਿੱਤਾ ਜਾਵੇ ।ਇਸ ਸਬੰਧੀ ਜਵਾਬ ਦਿੰਦਿਆਂ ਇਹ ਕਿਹਾ ਗਿਆ ਕਿ ਪੂਰੇ ਪੰਜਾਬ ਵਿੱਚ ਈਸੀਸੀ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਨੂੰ ਪੜਾਉਣ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ ।ਪੂਰਾ ਸਟਡੀ ਮਟੀਰੀਅਲ ਸੈਂਟਰਾਂ ਵਿੱਚ ਮੁਹਈਆ ਕਰਵਾਇਆ ਜਾਵੇਗਾ ਅਤੇ ਜੇਕਰ ਬਾਕੀ ਸਟੇਟਾਂ ਵਿੱਚ ਆਂਗਣਵਾੜੀ ਵਰਕਰ ਨੂੰ ਪੀ੍ ਪਾ੍ਇਮਰੀ ਟੀਚਰ ਦਾ ਦਰਜਾ ਦਿੱਤਾ ਗਿਆ ਹੈ ਤਾਂ ਪੰਜਾਬ ਸਰਕਾਰ ਉਸ ਨੂੰ ਆਧਾਰ ਬਣਾ ਕੇ ਆਂਗਣਵਾੜੀ ਵਰਕਰਾਂ ਨੂੰ ਟੀਚਰ ਬਣਾਉਣ ਵਿੱਚ ਜਰੂਰ ਕੋਸ਼ਿਸ਼ ਕਰਾਗੇ ।ਤਿੰਨ ਤੋਂ ਛੇ ਸਾਲ ਦੇ ਬੱਚੇ ਵਾਪਸ ਆਗਣਵਾੜੀ ਸੈਂਟਰਾਂ ਵਿੱਚ ਭੇਜਣ ਸਬੰਧੀ ਗੱਲਬਾਤ ਕਰਦਿਆਂ ਹੋਇਆ ਮੈਡਮ ਨੇ ਜਵਾਬ ਦਿੱਤਾ ਕਿ ਇਸ ਸਬੰਧੀ ਸਿੱਖਿਆ ਵਿਭਾਗ ਨਾਲ ਗੱਲਬਾਤ ਚੱਲ ਰਹੀ ਹੈ ਇੱਥੇ ਵੇਰਵਾ ਦਿੰਦਿਆਂ ਪੰਜਾਬ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਸੁਪਰੀਮ ਕੋਰਟ ਵੱਲੋਂ ਫੈਸਲਾ ਆਇਆ ਹੈ ਕਿ ਸਕੂਲਾਂ ਵਿੱਚ ਛੇ ਸਾਲ ਦਾ ਬੱਚਾ ਦਾਖਲ ਕੀਤਾ ਜਾਵੇ। ਆਂਗਣਵਾੜੀ ਸੈਂਟਰਾਂ ਵਿੱਚ ਲਾਭਪਾਤਰੀ ਨੂੰ ਮਿਲਣ ਵਾਲੀ ਐਸਐਨਪੀ ਦੇ ਇਤਰਾਜ਼ ਜਤਾਇਆ ਗਿਆ।ਇਸ ਵਿੱਚ ਬਦਲਾਵ ਕਰਨ ਦੇ ਸੁਝਾਵ ਦਿੱਤੇ ਗਏ ਜਿਸ ਤੇ ਕਿ ਇਸ ਮੰਗ ਨੂੰ ਪੂਰਾ ਕਰਨ ਵਾਸਤੇ ਵਿਭਾਗ ਨੇ ਇਸ ਚੀਜ਼ ਦੇ ਸਹਿਮਤੀ ਪ੍ਰਗਟਾਈ ।
ਅੰਮ੍ਰਿਤਸਰ ਜ਼ਿਲ੍ਹੇ ਅਤੇ ਪੂਰੇ ਪੰਜਾਬ ਦੇ ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਮੰਗ ਉਠਾਈ ਗਈ ਵਿਭਾਗ ਨੇ ਕਿਹਾ ਕਿ ਇਸ ਸਬੰਧੀ ਕੰਮ ਚੱਲ ਰਿਹਾ ਹੈ ਬਾਲ ਭਲਾਈ ਕੌਂਸਲ ਅਧੀਨ ਚੱਲ ਰਹੇ ਤਿੰਨ ਬਲਾਕ ਬਠਿੰਡਾ ਸਿਧਵਾ ਬੇਟ ਤੇ ਤਰਸਿੱਕਾ ਨੂੰ ਮੁੱਖ ਵਿਭਾਗ ਵਿੱਚ ਮਰਜ ਜਲਦੀ ਹੀ ਕੀਤਾ ਜਾਵੇਗਾ ।ਵਰਕਰਾਂ ਤੇ ਹੈਲਪਰਾਂ ਨੂੰ ਸੇਵਾ ਮੁਕਤੀ ਦੌਰਾਨ ਮਿਲਣ ਵਾਲੀ ਗ੍ਰੈ੍ਚੁਟੀ ਰਾਸ਼ੀ ਬਹੁਤ ਘੱਟ ਹੈ ਇਸ ਸਬੰਧੀ ਉਹਨਾਂ ਨੇ ਜਥੇਬੰਦੀ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਹੋਇਆਂ ਸਰਕਾਰ ਨੂੰ ਲਿਖਤੀ ਰੂਪ ਵਿੱਚ ਵਰਕਰਾਂ ਦੀ ਰਾਸ਼ੀ ਨੂੰ ਵਧਾਉਣ ਬਾਰੇ ਲਿਖਿਆ ਬਾਰੇ ਭਰੋਸਾ ਦਿੱਤਾ ਗਿਆ ਤਾਂ ਕਿ ਸੇਵਾ ਮੁਕਤੀ ਦੌਰਾਨ ਉਹਨਾਂ ਦੀ ਰਾਸ਼ੀ ਵਿੱਚ ਵਾਧਾ ਕੀਤਾ ਜਾ ਸਕੇ ।ਆਂਗਨਵਾੜੀ ਸੈਂਟਰਾਂ ਵਿੱਚ ਬੁਨਿਆਦੀ ਸਹੂਲਤਾਂ ਦੇਣ ਵਾਸਤੇ ਸਰਕਾਰ ਵਚਨਬੱਧ ਹੈ ਤੇ 350 ਸੈਂਟਰ ਨਵੇਂ ਅਪਗਰੇਡ ਹੋਣਗੇ ।300 ਸੈਂਟਰ ਅਰਬਨ ਸ਼ਹਿਰੀ ਏਰੀਏ ਦੇ ਵਿੱਚ ਕਿਰਾਏ ਤੇ ਚੱਲ ਰਹੇ ਨੇ ਜਿਸਦਾ ਕਿਰਾਇਆ 6000 ਤੋਂ ਵਧਾ ਕੇ ਜਿਆਦਾ ਕੀਤੇ ਜਾਣ ਬਾਰੇ ਕਿਹਾ ਗਿਆ ਹੈ ।ਕੁਝ ਬਿਲਡਿੰਗਾਂ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਬਣ ਰਹੀਆਂ ਨੇ ਤੇ ਜਲਦ ਹੀ 350 ਬਿਲਡਿੰਗਾਂ ਹੋਰ ਬਣਨਗੀਆਂ ।ਪੋਸ਼ਣ ਟਰੈਕਰ ਐਪ ਉਤੇ ਕੰਮ ਕਰਨ ਵਾਸਤੇ ਵਰਕਰਾਂ ਨੂੰ ਸਮਾਰਟ ਫੋਨ ਮੁਹਈਆ ਕਰਾਏ ਜਾਣ ਇਸ ਬਾਰੇ ਵੀ ਇਹ ਜਲਦੀ ਪ੍ਰਭਾਵ ਦੇ ਵਿੱਚ ਲਿਆਂਦਾ ਜਾਵੇਗਾ ।ਬਹੁਤ ਜਲਦ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ। ਪੋਸ਼ਣ ਟਰੈਕਰ ਤੇ ਕੰਮ ਕਰਨ ਵਾਸਤੇ ਮਿਲਣ ਵਾਲਾ ਮੋਬਾਇਲ ਭੱਤਾ ਵਧਾ ਕੇ ਡਬਲ ਕੀਤਾ ਜਾਵੇਗਾ।
ਇਸ ਉੱਪਰ ਵੀ ਵਿਭਾਗ ਵੱਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਮੰਤਰੀ ਮੈਡਮ ਨੇ ਪੂਰੀ ਹਾਮੀ ਭਰੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਪੋਸਟਾਂ ਬਦਲੀਆਂ,ਤਰਸ ਦੇ ਆਧਾਰ ਤੇ ਨੂੰ ਜਲਦ ਹੀ ਭਰਨ ਬਾਰੇ ਗੱਲ ਕੀਤੀ ਤਾਂ ਅਗਲੇ ਮਹੀਨੇ ਵਿੱਚ ਇਹਨਾਂ ਪੋਸਟਾਂ ਨੂੰ ਭਰਨ ਬਾਰੇ ਇਸ਼ਾਰਾ ਕੀਤਾ ਗਿਆ ।ਬਾਲ ਵਿਕਾਸ ਦਫਤਰਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਨ ਬਾਰੇ ਵੀ ਹਾਮੀ ਭਰੀ ਗਈ। ਸੁਪਰਵਾਈਜ਼ਰ ਦੀ ਭਰਤੀ ਵਿੱਚ ਵਿਦਿਅਕ ਯੋਗਤਾ ਨੂੰ ਵਿਚਾਰਿਆ ਜਾਵੇ ਇਸ ਸਬੰਧੀ ਵੀ ਵੱਖਰੇ ਤੌਰ ਤੇ ਕ੍ਰਾਈਟੀਰੀਆ ਬਣਾ ਕੇ ਇਸ ਉੱਪਰ ਕੰਮ ਕੀਤਾ ਜਾਊਗਾ ।ਆਂਗਣਵਾੜੀ ਸੈਂਟਰਾਂ ਵਿੱਚ ਬਿਜਲੀ ਦੇ ਮੀਟਰ ਲਗਵਾਏ ਜਾਣ ਇਸ ਸਬੰਧੀ ਮੈਡਮ ਨੇ ਕਿਹਾ ਕਿ ਅਸੀਂ ਪਹਿਲੋਂ ਹੀ ਦੁਬਾਰਾ ਲਿਖ ਕੇ ਭੇਜ ਚੁੱਕੇ ਹਾਂ ਕਿ ਆਂਗਣਵਾੜੀ ਸੈਂਟਰਾਂ ਚ ਬਿਜਲੀ ਦੇ ਮੀਟਰ ਲਗਾਏ ਜਾਣ ਤਾਂ ਕਿ ਬੱਚਿਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਆਂਗਣਵਾੜੀ ਵਰਕਰ ਨੂੰ ਐਡੀਸ਼ਨਲ ਚਾਰਜ ਮਿਲ ਰਹੀ ਰਕਮ ਬਹੁਤ ਘੱਟ ਆ ਇਸ ਨੂੰ ਵਧਾਇਆ ਜਾਵੇ ਇਸ ਤੇ ਮੰਤਰੀ ਮੈਡਮ ਵੱਲੋਂ ਅਤੇ ਵਿਭਾਗ ਵੱਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਇਸ ਵਿੱਚ ਵਾਧਾ ਕਰਨ ਬਾਰੇ ਪ੍ਰਪੋਜਲ ਭੇਜਣ ਵਾਸਤੇ ਹਾਮੀ ਭਰੀ ਗਈ।
ਮਾਨ ਭੱਤਾ ਸਮੇਂ ਸਿਰ ਇਕੱਠਾ ਪਾਇਆ ਜਾਵੇ ।600 ਤੇ 300 ਬਕਾਇਆ ਰਾਸ਼ੀ 18 ਮਹੀਨਿਆਂ ਦੀ ਜਾਰੀ ਕੀਤੀ ਜਾਵੇ ।ਇਸ ਸਬੰਧੀ ਵੀ ਹਾਮੀ ਭਰਦਿਆਂ ਹੋਇਆਂ ਉਹਨਾਂ ਨੇ ਇਹ ਗੱਲ ਕਹੀ ਕਿ ਮਾਨ ਭੱਤਾ ਤਿੰਨਾਂ ਮਹੀਨਿਆਂ ਦਾ ਸਾਰੇ ਪੰਜਾਬ ਵਿੱਚ ਪਾਇਆ ਗਿਆ ਸੀ ।ਪਰ ਵਿੱਤੀ ਸਾਲ ਦਾ ਅੰਤ ਹੋਣ ਕਰਕੇ ਉਹ ਵਾਪਸ ਆ ਗਈ ਤੇ ਜਲਦੀ ਹੀ ਆਂਗਣਵਾੜੀ ਵਰਕਰਾਂ ਨੂੰ ਬਕਾਇਆ ਰਾਸ਼ੀ ਤਿੰਨ ਮਹੀਨਿਆਂ ਦੀ ਜਾਰੀ ਕਰ ਦਿੱਤਾ ਜਾਵੇਗਾ। ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ ਜਿਸ ਤਰ੍ਹਾਂ ਕਿ ਹਰ ਵਾਰ ਹੁੰਦਾ ਆ ਕਿ ਹਰ ਚੀਜ਼ ਦੇ ਉੱਪਰ ਹਾਮੀ ਭਰੀ ਗਈ ਹੈ ਪਰ ਸਰਕਾਰ ਕਦੋਂ ਇਹਨਾਂ ਕੀਤੇ ਵਾਅਦਿਆਂ ਦੇ ਉੱਪਰ ਪੂਰੀ ਉਤਰਦੀ ਆ ਇਹ ਸਮਾਂ ਦੱਸੇਗਾ ।ਮੀਟਿੰਗ ਸੁਖਾਵੇਂ ਮਾਹੌਲ ਦੇ ਵਿੱਚ ਹੋ ਕੇ ਸਾਨੂੰ ਪੂਰਾ ਸੰਤੁਸ਼ਟ ਕਰਕੇ ਭੇਜਿਆ। ਪਰ ਜਥੇਬੰਦੀਆਂ ਉਦੋਂ ਸੰਤੁਸ਼ਟ ਹੁੰਦੀਆਂ ਨੇ ਜਦੋਂ ਉਹਨਾਂ ਦੇ ਦੁਆਰਾ ਮੰਗਾਂ ਉਠਾਈਆਂ ਜਾਂਦੀਆਂ ਨੇ ਉਹਨੂੰ ਮੰਗਾਂ ਨੂੰ ਸਰਕਾਰ ਪੂਰਾ ਕਰਕੇ ਵਿਖਾਉਂਦੀ ਹੈ । ਸੋ ਅਸੀਂ ਆਸ ਕਰਦੇ ਹਾਂ ਕਿ ਜਿੰਨਾ ਮੰਗਾਂ ਤੇ ਮੰਤਰੀ ਮੈਡਮ ਨੇ ਸਹਿਮਤੀ ਪ੍ਰਗਟਾਈ ਉਹਨਾਂ ਨੂੰ ਜਲਦ ਹੀ ਪੂਰਾ ਕਰਨ ਨਹੀਂ ਤਾਂ ਜੱਥੇਬੰਦੀ ਨੂੰ ਸੰਘਰਸ਼ ਦੇ ਰਾਹ ਤੁਰਨਾ ਪਵੇਗਾ ।ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਸ਼ੀਨਾ ਤੋਂ ਇਲਾਵਾ ਮਧੂ ਕੁਮਾਰੀ ਪ੍ਰੈਸ ਸਕੱਤਰ ਪੰਜਾਬ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਬਠਿੰਡਾ ਜਿਲਾ ਪ੍ਰਧਾਨ ਕਵਲਜੀਤ ਕੌਰ ਗੁਰਦਾਸਪੁਰ ਮੀਟਿੰਗ ਵਿੱਚ ਸ਼ਾਮਿਲ ਹੋਏ।